View Details << Back

ਪ੍ਰਚਾਰ ਲਈ ਚੋਣ ਸਮੱਗਰੀ ਛਾਪਣ ਲਈ ਜ਼ਿਲ੍ਹੇ ਦੇ ਪ੍ਰਿੰਟਿੰਗ ਪ੍ਰੈਸ ਮਾਲਕਾਂ ਨੂੰ ਦਿਸ਼ਾ ਨਿਰਦੇਸ਼ ਜਾਰੀ

ਸੰਗਰੂਰ, 19 ਮਾਰਚ (ਮਾਲਵਾ ਬਿਊਰੋ) ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ ਨੇ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦੀ ਤਰਫੋਂ ਚੋਣ ਪ੍ਰਚਾਰ ਹਿੱਤ ਛਪਵਾਈ ਜਾਣ ਵਾਲੀ ਚੋਣ ਸਮੱਗਰੀ ਸਬੰਧੀ ਜ਼ਿਲ੍ਹੇ ਦੀਆਂ ਪ੍ਰਿੰਟਿੰਗ ਪ੍ਰੈਸਾਂ ਦੇ ਮਾਲਕਾਂ ਤੇ ਛਾਪਕਾਂ ਨੂੰ ਮੀਟਿੰਗ ਦੌਰਾਨ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਲੋਕ ਪ੍ਰਤੀਨਿਧਤਾ ਐਕਟ 1951 ਦੇ ਸੈਕਸ਼ਨ 127-ਏ ਦੇ ਤਹਿਤ ਚੋਣਾਂ ਨਾਲ ਸਬੰਧਤ ਹਰੇਕ ਪੈਂਫਲਿਟ ਜਾਂ ਪੋਸਟਰ ਦੇ ਉਪਰ ਪ੍ਰਿੰੰਟਰ ਤੇ ਪਬਲਿਸ਼ਰ ਦਾ ਨਾਮ ਤੇ ਪਤਾ ਛਾਪਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਚੋਣ ਪੈਂਫਲੇਟ ਜਾਂ ਪੋਸਟਰ ਆਦਿ ਦੀ ਛਪਾਈ ਕਰਨ ਤੋਂ ਪਹਿਲਾਂ, ਪ੍ਰਿੰਟਰ ਪ੍ਰਕਾਸ਼ਕ ਤੋਂ ਧਾਰਾ 127- ਏ (2) ਦੇ ਅਨੁਸਾਰ ਕਮਿਸ਼ਨ ਦੁਆਰਾ ਨਿਰਧਾਰਤ ਅਨੈਕਸਚਰ-ਏ ਵਿੱਚ ਇੱਕ ਘੋਸ਼ਣਾ ਪੱਤਰ ਪ੍ਰਾਪਤ ਕਰੇਗਾ ਜ਼ੋ ਕਿ ਪ੍ਰਕਾਸ਼ਕ ਦੁਆਰਾ ਦਸਤਖਤ ਕੀਤਾ ਗਿਆ ਹੋਵੇ ਅਤੇ ਜਿਨਾਂ ਨੂੰ ਪ੍ਰਕਾਸ਼ਕ ਨਿੱਜੀ ਤੌਰ ਤੇ ਜਾਣਦਾ ਹੋਵੇ ਅਤੇ ਕੋਈ ਵੀ ਦੋ ਵਿਅਕਤੀਆਂ ਦੁਆਰਾ ਇਹ ਤਸਦੀਕ ਕੀਤਾ ਗਿਆ ਹੋਵੇ। ਇਹ ਘੋਸ਼ਣਾ ਪੱਤਰ ਚੋਣ ਅਧਿਕਾਰੀ ਜਾਂ ਜਿਲਾ ਮੈਜਿਸਟ੍ਰੇਟ ਨੂੰ ਭੇਜਣ ਤੋਂ ਪਹਿਲਾਂ ਪ੍ਰਿੰਟਰ ਦੁਆਰਾ ਵੀ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਉਣ ’ਤੇ ਕੈਦ ਅਤੇ ਜ਼ੁਰਮਾਨਾ ਜਾਂ ਦੋਵੇਂ ਹੀ ਸੁਣਾਏ ਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਪ੍ਰਿੰਟਰ ਨੂੰ ਛਪਾਈ ਦੇ ਤਿੰਨ ਦਿਨਾਂ ਦੇ ਅੰਦਰ ਪ੍ਰਕਾਸ਼ਕ ਦੀ ਘੋਸ਼ਣਾ ਦੇ ਨਾਲ ਪ੍ਰਿੰਟ ਕੀਤੀ ਸਮੱਗਰੀ ਦੀਆਂ ਚਾਰ ਕਾਪੀਆਂ ਜਿਲਾ ਮੈਜਿਸਟ੍ਰੇਟ ਦੇ ਦਫਤਰ ਭੇਜਣੀਆਂ ਲਾਜਮੀ ਹਨ ਅਤੇ ਅਜਿਹੀ ਪ੍ਰਿੰਟ ਕੀਤੀ ਸਮੱਗਰੀ ਅਤੇ ਘੋਸ਼ਣਾ ਪੱਤਰ ਦੇ ਨਾਲ ਪ੍ਰਿੰਟਰ ਦੁਆਰਾ ਪ੍ਰਿੰਟ ਕੀਤੇ ਗਏ ਦਸਤਾਵੇਜ਼ ਦੀਆਂ ਕਾਪੀਆਂ ਦੀ ਗਿਣਤੀ ਅਤੇ ਅਜਿਹੇ ਪ੍ਰਿੰਟਿੰਗ ਕੰਮ ਲਈ ਚਾਰਜ ਕੀਤੀ ਗਈ ਕੀਮਤ ਬਾਰੇ ਜਾਣਕਾਰੀ ਅਨੈਕਸਚਰ - ਬੀ ਵਿੱਚ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਨੂੰ ਪ੍ਰਾਪਤ ਕਰਨ ਲਈ ਡੀ.ਐਸ.ਐਫ.ਏ ਸੰਗਰੂਰ ਰਾਕੇਸ਼ ਸ਼ਰਮਾ ਨੂੰ ਨੋਡਲ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ ਜਿਨ੍ਹਾਂ ਨਾਲ ਕੋਈ ਵੀ ਪ੍ਰਿੰਟਰ ਜਾਂ ਪਬਲਿਸ਼ਰ ਸੰਪਰਕ ਕਰ ਸਕਦਾ ਹੈ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਅੰਦਰ ਸਮੂਹ ਪ੍ਰਿੰਟਿੰਗ ਪ੍ਰੈਸਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਫਲਾਇੰਗ ਸਕੂਐਡ ਟੀਮਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਇਹ ਟੀਮਾਂ ਕਿਸੇ ਵੀ ਪ੍ਰਿੰਟਿੰਗ ਪ੍ਰੈਸ ’ਚ ਅਚਨਚੇਤ ਛਾਪਾਮਾਰੀ ਕਰਕੇ ਛਾਪੇ ਗਈ ਜਾਂ ਛਾਪੀ ਜਾ ਰਹੀ ਕਿਸੇ ਵੀ ਤਰ੍ਹਾਂ ਦੀ ਚੋਣ ਸਮੱਗਰੀ ਦਾ ਨਿਰੀਖਣ ਕਰਨਗੀਆਂ ਅਤੇ ਇਸ ਦੌਰਾਨ ਜੇ ਕੋਈ ਪੈਂਫਲਿਟ ਜਾਂ ਪੋਸਟਰ ਪ੍ਰਿੰਟਰ ਤੇ ਪਬਲਿਸ਼ਰ ਦੇ ਨਾਮ-ਪਤੇ, ਕਾਪੀਆਂ ਦੀ ਗਿਣਤੀ ਤੋਂ ਬਿਨਾਂ ਛਪਿਆ ਪਾਇਆ ਗਿਆ ਤਾਂ ਦੋਸ਼ੀ ਵਿਅਕਤੀ ਵਿਰੁੱਧ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਨੂੰ ਵੀ ਹਦਾਇਤ ਕਰ ਦਿੱਤੀ ਗਈ ਹੈ ਕਿ ਉਹ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪ੍ਰਿੰਟਿੰਗ ਪ੍ਰੈਸਾਂ ਦੀ ਅਚਨਚੇਤ ਜਾਂਚ ਕਰਨ । ਉਨ੍ਹਾਂ ਦੱਸਿਆ ਕਿ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਪਿਛਲੇ ਦਿਨੀਂ ਹੋਈ ਮੀਟਿੰਗ ਦੌਰਾਨ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਬਾਰੇ ਵਿਸਥਾਰ ਵਿੱਚ ਜਾਣੂ ਕਰਵਾ ਦਿੱਤਾ ਗਿਆ ਸੀ। ਇਸ ਮੌਕੇ ਤਹਿਸੀਲਦਾਰ ਚੋਣਾਂ ਪਰਮਜੀਤ ਕੌਰ ਵੀ ਹਾਜ਼ਰ ਸਨ


   
  
  ਮਨੋਰੰਜਨ


  LATEST UPDATES











  Advertisements