View Details << Back

ਨਕਲੀ ਸ਼ਰਾਬ ਨਾਮ ਮੌਤਾਂ ਦੀ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ
ਜ਼ਹਿਰੀਲੀ ਸ਼ਰਾਬ ਕਾਂਡ ਲਈ ਮਾਨ ਨੈਤਿਕਤਾ ਦੇ ਆਧਾਰ ਤੇ ਦੇਣ ਅਸਤੀਫ਼ਾ - ਗੁਰਦੀਪ ਘਰਾਚੋ

ਭਵਾਨੀਗੜ (ਯੁਵਰਾਜ ਹਸਨ) ਮੁੱਖ ਮੰਤਰੀ ਦੇ ਆਪਣੇ ਜੱਦੀ ਜਿਲ੍ਹੇ ਸੰਗਰੂਰ ਵਿੱਚ ਹਲਕਾ ਦਿੜ੍ਹਬਾ ਦੇ ਪਿੰਡ ਗੁਜਰਾਂ ਵਿੱਖੇ ਗੈਰ ਕਾਨੂੰਨੀ ਅਤੇ ਨਕਲੀ ਸ਼ਰਾਬ ਪੀਣ ਨਾਲ ਵੀਹ ਦੇ ਕਰੀਬ ਵਿਅਕਤੀ ਮੌਤ ਦਾ ਸ਼ਿਕਾਰ ਹੋ ਗਏ ਅਤੇ ਹੋਰ ਪੀੜਤ ਸਿਵਲ ਹਸਪਤਾਲ (ਸੰਗਰੂਰ) ਰਾਜਿੰਦਰਾ ਹਸਪਤਾਲ ਪਟਿਆਲਾ ਵਿੱਖੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ ਭਗਵੰਤ ਮਾਨ ਸਰਕਾਰ ਦਾ ਜਨਾਜ਼ਾ ਨਿਕਲਿਆ ਪਿਆ ਕੀ ਮੁੱਖ ਮੰਤਰੀ ਸਾਹਿਬ ਉਨ੍ਹਾਂ ਦੀ ਸਰਕਾਰ ਵਿੱਚ ਐਕਸਾਇਜ ਐਂਡ ਟੈਕਸੇਸ਼ਨ ਵਿਭਾਗ ਦੇ ਮੰਤਰੀ ਦੇ ਹਲਕੇ ਵਿੱਚ ਵਾਪਰੀ ਇਸ ਮੰਦਭਾਗੀ ਘਟਨਾ ਲਈ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਗੇ ਅਤੇ ਜਿਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਰਪ੍ਰਸਤੀ ਹੇਠ ਨਕਲੀ ਤੇ ਜ਼ਹਿਰੀਲੀ ਸ਼ਰਾਬ ਦਾ ਗੈਰ ਕਾਨੂੰਨੀ ਧੰਦਾ ਚਲ ਰਿਹਾ ਹੈ ਕੀ ਉਨ੍ਹਾਂ ਜ਼ਿੰਮੇਵਾਰ ਅਫਸਰਾਂ ਅਤੇ ਮਾਫੀਆ ਖ਼ਿਲਾਫ਼ ਕਾਰਵਾਈ ਕਰਨਗੇ। ਉਨ੍ਹਾਂ ਗਰੀਬ ਪਰਿਵਾਰਾਂ ਦਾ ਕੀ ਬਣੇਗਾ ਜਿਨ੍ਹਾਂ ਦੇ ਘਰਾਂ ਵਿੱਚ ਸੱਥਰ ਵਿੱਛ ਗਏ ਆਮ ਆਦਮੀ ਪਾਰਟੀ ਦੀ ਇਸ ਇਮਾਨਦਾਰ ਅਤੇ ਇਨਕਲਾਬੀ ਬਦਲਾਅ ਲਿਆਉਣ ਵਾਲੀ ਅਖੌਤੀ ਸਰਕਾਰ ਨੇ ਪੰਜਾਬ ਵਿੱਚ ਹਾਲਾਤ ਬਦ ਤੋਂ ਬਦਤਰ ਬਣਾ ਦਿੱਤੇ ਸਰਕਾਰ ਇਸ ਘਟਨਾ ਦੇ ਜ਼ਿੰਮੇਵਾਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ ਅਤੇ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਇੱਕ ਇੱਕ ਕਰੌੜ ਰੁਪਏ ਵਿੱਤੀ ਸਹਾਇਤਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ। ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਾਗਰਸ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ ਨੇ ਹਰ ਰੋਜ ਹੋ ਰਹੀਆ ਮੌਤਾ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆ ਆਖਿਆ ਕਿ ਪਹਿਲੇ ਦਿਨ ਗੁੱਜਰਾ ਤੋ ਚਾਰ ਨੋਜਵਾਨਾ ਦੀ ਮੋਤ ਦੀ ਖਬਰ ਤੋ ਅਗਲੇ ਦਿਨ ਹੀ ਨੇੜਲੇ ਪਿੰਡ ਤੋ ਚਾਰ ਹੋਰ ਮੌਤਾ ਦੀ ਖਬਰ ਅਤੇ ਅੱਜ ਮੁੜ ਸੁਨਾਮ ਹਲਕੇ ਚੋ ਦਿਲ ਨੂੰ ਦਹਿਲਾ ਦੇਣ ਵਾਲੀਆ ਖਬਰਾ ਨੇ ਸਭ ਨੂੰ ਝੰਜੋੜਕੇ ਰੱਖ ਦਿੱਤਾ ਹੈ ਅਤੇ ਹੈਰਾਨੀ ਇਸ ਗੱਲ ਦੀ ਹੈ ਕਿ ਸੂਬੇ ਦੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਇਲਾਕਾ ਹੈ ਅਤੇ ਗੈਰ ਕਾਨੂੰਨੀ ਅਤੇ ਨਕਲੀ ਸ਼ਰਾਬ ਦਾ ਧੰਦਾ ਕਿਸ ਦੀ ਸਹਿ ਤੇ ਚੱਲ ਰਿਹਾ ਸੀ ਤੇ ਚੀਮਾ ਵੀ ਚੁੱਪ ਧਾਰੀ ਬੈਠੇ ਹਨ । ਓੁਹਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਦੀ ਨੈਤਿਕ ਜੂੰਮੇਵਾਰੀ ਕਬੂਲਦਿਆ ਆਪਣੇ ਅੋਹਦੇ ਤੋ ਅਸਤੀਫਾ ਦੇਣ।

   
  
  ਮਨੋਰੰਜਨ


  LATEST UPDATES











  Advertisements