View Details << Back

ਰਹਿਬਰ ਇੰਸਟੀਚਿਓੂਟ ਚ ਸੱਭਿਆਚਾਰਕ ਪ੍ਰੋਗਾਮ ਦਾ ਆਯੋਜਨ
ਨਵੇ ਵਿਦਿਆਰਥੀਆ ਨੂੰ ਕਿਹਾ "ਜੀ ਆਇਆ ਨੂੰ"

ਭਵਾਨੀਗੜ (ਗੁਰਵਿੰਦਰ ਸਿੰਘ)ਬਿਤੇ ਦਿਨੀ ਰਹਿਬਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਵਿਖੇ ਨਵੇਂ ਜੀ.ਐਨ.ਐੱਮ. ਦੇ ਵਿਦਿਆਰਥੀਆਂ ਦੀ ਆਮਦ ਤੇ ਫਰੈਸ਼ਰ ਪਾਰਟੀ ਆਯੋਜਨ ਕੀਤਾ ਗਿਆ। ਇਸ ਪਾਰਟੀ ਦਾ ਮੁੱਖ ਉਦੇਸ਼ ਨਵੇਂ ਵਿਦਿਆਰਥੀਆ ਨੂੰ ਖੁਸ਼ਆਮਦੀਦ ਕਹਿਣ ਦੇ ਨਾਲ ਨਾਲ ਭਵਿੱਖ ਦੇ ਸੁਪਨਿਆਂ ਦੀ ਨਵੀਂ ਪਰਵਾਜ਼ ਲਈ ਸੁੱਭ ਇੱਛਾਵਾਂ ਨਾਲ ਜ‌ਗਿਆ ਹੋਇਆ ਸੀ। ਇਸ ਪਾਰਟੀ ਦਾ ਆਗਾਜ਼ ਰਹਿਬਰ ਫਾਉਂਡੇਸ਼ਨ ਦੇ ਚੇਅਰਮੈਨ ਡਾਕਟਰ ਐਮ ਐਸ ਖਾਨ ਅਤੇ ਵਾਈਸ ਚੇਅਰਮੈਨ ਡਾਕਟਰ ਕਾਫਲਾ ਖਾਨ ਨੇ ਸਮਾ ਜਲਾ ਕੇ ਕੀਤਾ ਇਸ ਮੌਕੇ ਡਾਕਟਰ ਐਮ ਐੱਸ ਖਾਨ ਨੇ ਆਪਣੀ ਸੰਸਥਾ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕੀ ਇਹ ਸਾਡੀ ਸੰਸਥਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਉਹ ਮੈਡੀਕਲ ਲਾਈਨ ਹੋਵੇ ਜਾਂ ਬੱਚਿਆਂ ਦਾ ਸਭਿਆਚਾਰਕ ਪੱਖ ਲਈ ਵਚਨਬੱਧ ਹੈ ਅਤੇ ਨਵੇਂ ਆਏ ਬੱਚਿਆਂ ਖੁਸ਼ਆਮਦੀਦ ਵੀ ਕਿਹਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਸੱਭਿਆਚਾਰ ਨਾਲ ਸੰਬੰਧਿਤ ਗਿੱਧਾ ਭੰਗੜਾ ਅਤੇ ਸਕਿੱਟ ਵੀ ਪੇਸ਼ ਕੀਤੇ ਗਏ । ਇਸ ਮੌਕੇ ਮਿਸ ਫਰੈਸ਼ਰ ਰਜਿੰਦਰ ਕੋਰ ਮਿਸਟਰ ਫਰੈਸ਼ਰ ਅਰਸ ਸਹੋਤਾ ਅਤੇ ਮਿਸ ਫੇਅਰਵੈੱਲ ਜਸਵੀਰ ਖੋਰ ਮਿਸਟਰ ਫੇਅਰਵੈੱਲ ਨਵੇਦ ਅਖਤਰ ਦਾ ਤਾਜ ਪਹਿਨਾਇਆ ਗਿਆ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਸ੍ਰੀ ਮੱਤੀਂ ਰਮਨਦੀਪ ਕੋਰ ਨੇ ਰਹਿਬਰ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਸਰਬਪੱਖੀ ਵਿਕਾਸ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਇੰਸਟੀਚਿਊਟ ਦਾ ਸਾਰਾ ਟੀਚਿੰਗ ਸਟਾਫ਼ ਅਤੇ ਨਾਨ ਟੀਚਿੰਗ ਸਟਾਫ਼ ਵੀ ਸ਼ਾਮਲ ਸੀ।

   
  
  ਮਨੋਰੰਜਨ


  LATEST UPDATES











  Advertisements