View Details << Back

ਪੰਜਵੀ ਦੇ ਆਏ ਨਤਿਜਿਆ ਚ ਬਲਾਕ ਭਵਾਨੀਗੜ ਦੇ ਬੱਚਿਆ ਨੇ ਮਾਰੀਆ ਮੱਲਾਂ
ਬਖੋਪੀਰ ਦੇ ਅਰਮਾਨ ਸਿੰਘ ਨੇ 496/500 ਅੰਕ ਹਾਸਲ ਕਰਕੇ ਮਾਰੀ ਬਾਜੀ

ਭਵਾਨੀਗੜ (ਯੁਵਰਾਜ ਹਸਨ) ਪੰਜਵੀ ਜਮਾਤ ਦੇ ਸਲਾਨਾ ਇਮਤਿਹਾਨ ਵਿੱਚੋਂ ਬਲਾਕ ਸੰਗਰੂਰ-2 ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਖੋਪੀਰ ਸਕੂਲ ਦੇ ਵਿਦਿਆਰਥੀ ਅਰਮਾਨ ਸਿੰਘ ਸਪੁੱਤਰ ਬਲਵਿੰਦਰ ਸਿੰਘ ਨੇ 496/500 ਅੰਕ ਪ੍ਰਾਪਤ ਕਰਕੇ ਸਕੂਲ ਅਤੇ ਸੈਂਟਰ ਚੋਂ ਪਹਿਲਾ ਅਤੇ ਬਲਾਕ ਸੰਗਰੂਰ-2 ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਵਿਦਿਆਰਥੀ ਨੇ ਵਿਦਿਆਰਥੀ ਨੇ ਨਵੋਦਿਆ ਦੀ ਪ੍ਰੀਖਿਆ ਵੀ ਪਾਸ ਕੀਤੀ। ਇਸ ਤੋਂ ਬਿਨਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਾਝਾ ਦੇ ਵਿਦਿਆਰਥੀ ਅਵਤਾਰ ਸਿੰਘ ਨੇ ਵੀ ਨਵੋਦਿਆ ਦੀ ਪ੍ਰੀਖਿਆ ਪਾਸ ਕਰ ਕੇ ਨਾਮਣਾ ਖੱਟਿਆ।ਸਵਰੀਨ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਬਖਤੜਾ, ਪ੍ਰੀਤੀ ਕੁਮਾਰੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਖਤੜੀ, ਰਮਨਦੀਪ ਕੌਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਂਬੜ, ਗੁਰਨੂਰ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਂਬੜੀ, ਅਵਤਾਰ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਾਝਾ, ਸਹਿਜਪ੍ਰੀਤ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਾਝੀ, ਗੁਰਨੂਰ ਕੌਰ ਸਰਕਾਰੀ ਪ੍ਰਾਇਮਰੀ ਸਮਾਰਟ ਆਲੋਅਰਖ, ਸੁਖਪ੍ਰੀਤ ਕੌਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਿਆਲਗੜ੍ਹ, ਰਾਜਵੀਰ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੌਲੀਆਂ, ਖੁਸ਼ਪ੍ਰੀਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਿੱਤੂਪੁਰ, ਰਿਜ਼ਵਾਨ ਖ਼ਾਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗਹਿਲਾਂ ਨੇ ਆਪੋ ਆਪਣੇ ਸਕੂਲਾਂ ਵਿੱਚੋਂ ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਮਾਣਯੋਗ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੰਗਰੂਰ -2, ਸ੍ਰੀ ਗੋਪਾਲ ਕ੍ਰਿਸ਼ਨ ਸ਼ਰਮਾ ਜੀ, ਸੈਂਟਰ ਹੈਂਡ ਟੀਚਰ ਸ. ਗੁਰਜੀਤ ਸਿੰਘ ਘਾਰੂ, ਕੁਲਵੰਤ ਸਿੰਘ, ਅੰਮ੍ਰਿਤਪਾਲ ਸਿੰਘ ਹੈੱਡ ਟੀਚਰ ਮਾਝੀ, ਸਟੇਟ ਅਵਾਰਡੀ ਅਧਿਆਪਕਾ ਮੈਡਮ ਮਨਦੀਪ ਕੌਰ ਮਾਝੀ,ਈ ਟੀ ਟੀ ਟੀਚਰ ਮੈਡਮ ਸਤਵਿੰਦਰ ਕੌਰ, ਬੀਰਪਾਲ ਸਿੰਘ, ਅਵਤਾਰ ਸਿੰਘ, ਸ਼ਿਖਾ ਗਰਗ, ਸਵਰਨ ਸਿੰਘ, ਅਮਰਜੀਤ ਸਿੰਘ, ਕੰਵਲਜੀਤ ਸਿੰਘ,ਅਨੂਪਮ ਗਰਗ, ਰਜਨੀ ਬਾਲਾ, ਸਾਬਕਾ ਸਰਪੰਚ ਕੁਲਵੰਤ ਸਿੰਘ, ਪ੍ਰਾਇਮਰੀ ਸਕੂਲ ਬਖੋਪੀਰ ਦੇ ਸਾਬਕਾ ਵਿਦਿਆਰਥੀ ਕੁਲਵੰਤ ਸਿੰਘ (ਫੌਜੀ), ਦੋ ਵਾਰ ਨੈਸ਼ਨਲ ਅਵਾਰਡੀ ਚੁਣੇ ਗਏ ਸਾਬਕਾ ਵਿਦਿਆਰਥੀ ਸੰਦੀਪ ਸਿੰਘ, ਐੱਸ ਐੱਮ ਸੀ ਚੇਅਰਮੈਨ ਹਰਪ੍ਰੀਤ ਸਿੰਘ, ਅਤੇ ਹੋਰ ਸਕੂਲਾਂ ਵਿੱਚੋਂ ਪਹੁੰਚੇ ਐੱਸ ਐੱਮ ਸੀ ਚੇਅਰਮੈਨਾਂ, ਮਾਪਿਆਂ, ਪੱਤਵੰਤੇ ਸੱਜਣਾਂ ਵੱਲੋ ਸੈਂਟਰ ਬਖੋਪੀਰ ਦੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ।

   
  
  ਮਨੋਰੰਜਨ


  LATEST UPDATES











  Advertisements