View Details << Back

ਈਦ ਦਾ ਪਾਵਨ ਤਿਓੁਹਾਰ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ
ਵਿਸ਼ਵ ਭਰ ਚ ਮਨੁੱਖਤਾ ਦੀ ਸੁੱਖ ਸ਼ਾਤੀ ਲਈ ਕੀਤੀ ਅਰਦਾਸ : ਡਾ: ਖਾਨ

ਭਵਾਨੀਗੜ੍ਹ, 11 ਅਪ੍ਰੈਲ (ਗੁਰਵਿੰਦਰ ਸਿੰਘ ਰੋਮੀ) :
ਦੇਸ਼ਾ ਵਿਦੇਸ਼ਾ ਚ ਈਦ ਦਾ ਪਾਵਨ ਅਤੇ ਪਵਿੱਤਰ ਤਿਓੁਹਾਰ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਦਾ ਹੈ ਓੁਥੇ ਹੀ ਅੱਜ ਭਵਾਨੀਗੜ ਦੀ ਮਸਜਿਦ ਵਿਖੇ ਸ਼ਹਿਰ ਦੇ ਮੁਸਲਿਮ ਭਾਈਚਾਰੇ ਵੱਲੋ ਇਸ ਤਿਉਹਾਰ ਨੂੰ ਬੜੀ ਸ਼ਰਧਾ ਅਤੇ ਪੂਰੇ ਓੁਤਸ਼ਾਹ ਨਾਲ ਮਨਾਇਆ ਗਿਆ। ਮਸਜਿਦ ਵਿਖੇ ਇਬਾਦਤ ਕਰਨ ਉਪਰੰਤ ਮੁਸਲਮ ਭਰਾਵਾਂ ਵੱਲੋਂ ਇਕ ਦੂਜੇ ਦੇ ਗਲੇ ਮਿਲ ਕੇ ਈਦ ਮੁਬਾਰਕ ਕਿਹਾ ਗਿਆ। ਪ੍ਰਬੰਧਕਾਂ ਵੱਲੋਂ ਰੋਜ਼ੇ ਰੱਖਣ ਵਾਲਿਆਂ ਅਤੇ ਪਤਵੰਤੇ ਸੱਜਣਾਂ ਨੂੰ ਗਿਫ਼ਟ ਵੰਡ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਐਮ ਐਸ ਖਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਤਾਕੀਦ ਕੀਤੀ ਗਈ। ਓੁਹਨਾ ਸਮੂਹ ਦੇਸ਼ ਵਾਸੀਆ ਨੂੰ ਇਸ ਪਾਵਨ ਤਿਓੁਹਾਰ ਦੀਆ ਲੱਖ ਲੱਖ ਮੁਬਾਰਕਾ ਦਿੱਤੀਆ ਅਤੇ ਸਮੁੱਚੇ ਵਿਸ਼ਵ ਵਿਚ ਸ਼ਾਤੀ ਲਈ ਅਰਦਾਸ ਵੀ ਕੀਤੀ। ਸਵੇਰ ਤੋ ਹੀ ਇਦਗਾਹ ਭਵਾਨੀਗੜ ਵਿਖੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਇਬਾਦਤ ਕਰਨ ਲਈ ਇਕੱਤਰ ਹੋਏ ਜਿੰਨਾ ਵਿੱਚ ਨੋਜਵਾਨਾ ਤੋ ਇਲਾਵਾ ਵੱਡੀ ਗਿਣਤੀ ਵਿਚ ਨਿੱਕੇ ਨਿੱਕੇ ਬੱਚਿਆ ਨੇ ਵੀ ਓੁਸ ਮਾਲਕ ਦਾ ਸੁਕਰੀਆ ਕੀਤਾ ਅਤੇ ਨਮਾਜ ਅਦਾ ਕੀਤੀ ਇਸ ਮੋਕੇ ਇੱਕ ਦੂਜੇ ਨੂੰ ਗਲੇ ਮਿਲਕੇ ਮੁਬਾਰਕਬਾਦ ਵੀ ਦਿੱਤੀ ਗਈ। ਇਸ ਮੋਕੇ ਓੁਚੇਚੇ ਤੋਰ ਤੇ ਮਿੱਠੇ ਚੋਲਾ ਦਾ ਲੰਗਰ ਵੀ ਲਗਾਇਆ ਗਿਆ ਅਤੇ ਭਾਈਚਾਰਕ ਸਾਝ ਦੀ ਮਿਸਾਲ ਜੋ ਕਿ ਸ਼ੋਸਲ ਮੀਡੀਆ ਤੇ ਪੂਰਾ ਦਿਨ ਦੇਖਣ ਨੂੰ ਮਿਲੀ ਜਿਥੇ ਹਰ ਧਰਮ ਦੇ ਲੋਕਾ ਵਲੋ ਸਮੂਹ ਦੇਸ਼ ਵਾਸੀਆ ਅਤੇ ਮੁਸਲਿਮ ਭਰਾਵਾ ਨੂੰ ਮੁਬਾਰਕਾ ਦੇਣ ਦੀਆ ਪੋਸਟਾ ਵੱਡੀ ਗਿਣਤੀ ਚ ਦੇਖਣ ਨੂੰ ਮਿਲੀਆ। ਇਸ ਤੋਂ ਇਲਾਵਾ ਪਿੰਡ ਰਾਏ ਸਿੰਘ ਵਾਲਾ, ਨਦਾਮਪੁਰ, ਬਾਲਦ ਕਲਾਂ, ਛੰਨਾਂ ਅਤੇ ਫੱਗੂਵਾਲਾ ਆਦਿ ਪਿੰਡਾਂ ਵਿਚ ਵੀ ਈਦ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਬਿੱਟੂ ਖ਼ਾਨ, ਰੰਗੀ ਖਾਨ, ਸਰਦਾਰਾ ਖ਼ਾਨ, ਸਤਾਰ ਖਾਨ ਆਦਿ ਹਾਜ਼ਰ ਸਨ।


   
  
  ਮਨੋਰੰਜਨ


  LATEST UPDATES











  Advertisements