View Details << Back

ਖਹਿਰਾ ਨੂੰ ਟਿਕਟ ਮਿਲਣ ਦੀ ਖੁਸ਼ੀ ਚ ਭਵਾਨੀਗੜ ’ਚ ਲੱਡੂ ਵੰਡੇ

ਭਵਾਨੀਗੜ੍ਹ, 15 ਅਪ੍ਰੈਲ (ਯੁਵਰਾਜ ਹਸਨ) : ਅੱਜ ਬਲਾਕ ਭਵਾਨੀਗੜ੍ਹ ਦੇ ਪੰਚਾਂ-ਸਰਪੰਚਾਂ ਨੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵਿਧਾਇਕ ਭੁਲੱਥ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾਉਣ ਦੀ ਖੁਸ਼ੀ ਵਿਚ ਸਥਾਨਕ ਪਟਿਆਲਾ ਰੋਡ ਤੇ ਸਰਪੰਚ ਪੈਸਟੀਸਾਈਡ ਅੱਗੇ ਲੱਡੂ ਵੰਡੇ ਗਏ। ਸੁਖਪਾਲ ਸਿੰਘ ਖਹਿਰਾ ਭੁਲੱਥ ਤੋਂ ਤਿੰਨ ਵਾਰ ਵਿਧਾਇਕ ਬਣੇ ਹਨ। ਉਹ ਵਿਰੋਧੀ ਧਿਰ ਨੂੰ ਲੋਕ ਮੁੱਦਿਆਂ ਉੱਤੇ ਝੁਕਾਅ ਦੇਣ ਵਿੱਚ ਮਾਹਿਰ ਹਨ। ਪੰਚਾਇਤ ਯੂਨੀਅਨ ਭਵਾਨੀਗੜ੍ਹ ਸ. ਖਹਿਰਾ ਪੂਰਨ ਸਮਰਥਨ ਕਰਦੀ ਹੈ। ਆਗੂਆਂ ਨੇ ਦੱਸਿਆ ਕਿ ਕੱਟੜਪੰਥੀਆਂ ਨੂੰ ਲੋਕ ਮੂੰਹ ਨਹੀਂ ਲਾਉਣਗੇ। ਸੰਗਰੂਰ ’ਚ ਅਕਾਲੀ ਦਲ ਦੀ ਸਥਿਤੀ ਆਪਸੀ ਧੜੇਬੰਦੀ ਕਾਰਨ ਸ਼ਿਖਰਾਂ ਉੱਤੇ ਹੈ। ਪੰਚਾਇਤ ਯੂਨੀਅਨ ਭਵਾਨੀਗੜ੍ਹ ਨੇ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਹਾਈਕਮਾਂਡ ਵੱਲੋਂ ਟਿਕਟ ਦਾ ਧੰਨਵਾਦ ਕੀਤਾ। ਇਸ ਇਲਾਵਾ ਖੁਸ਼ੀ ਵਿੱਚ ਲੱਡ ਵੰਡੇ। ਇਸ ਮੌਕੇ ਜਗਤਾਰ ਸਿੰਘ ਸਰਪੰਚ ਮੱਟਰਾਂ,ਸਾਬਕਾ ਚੇਅਰਮੈਨ ਵਰਿੰਦਰ ਪੰਨਵਾਂ, ਸਾਹਿਬ ਸਿੰਘ ਸਰਪੰਚ ਭੜੋ,ਜੀਵਨ ਸਿੰਘ ਸਾਬਕਾ ਸਰਪੰਚ ਰਾਏ ਸਿੰਘ ਵਾਲਾ.ਅਮਰ ਸਿੰਘ.ਹਿੰਮਤ ਸਿੰਘ ਸਾਬਕਾ ਸਰਪੰਚ ਕਾਹਨਗੜ.ਕਾਕਾ ਰਾਮ ਭਵਾਨੀਗੜ. ਮੇਹਰ ਬਖਤੜਾ, ਅਵਤਾਰ ਸ਼ਰਮਾ, ਰਾਧੇ ਸਿਆਮ, ਜਗਪ੍ਰੀਤ ਸਿੰਘ ਸਾਹਪੁਰ.ਅੰਗਰੇਜ ਸਿੰਘ ਨੂਰਪੁਰਾ.ਮਨਜਿੰਦਰ ਸਿੰਘ ਮੱਟਰਾ.ਹਰਕਿਰਤ ਸਿੰਘ.ਹਰਜਿੰਦਰ ਸਿੰਘ ਮੱਟਰਾ. ਪ੍ਰਦੀਪ ਸਿੰਘ ਯੂਥ ਆਗੂ.ਕਪਿਲ ਨਦਾਮਪੁਰ, ਜਗਪਾਲ ਨਦਾਮਪੁਰ, ਹਰਮਨ ਜੈਲਦਾਰ ਨਦਾਮਪੁਰ, ਹਰਪ੍ਰੀਤ ਸਿੰਘ ਬਾਜਵਾ ਅਤੇ ਲਾਲੀ ਸਕਰੌਦੀ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ।

   
  
  ਮਨੋਰੰਜਨ


  LATEST UPDATES











  Advertisements