View Details << Back

ਸਰਕਾਰੀ ਗਰਲਜ ਸਕੈਡਰੀ ਸਮਾਰਟ ਸਕੂਲ (ਲੜਕੀਆ) ਭਵਾਨੀਗੜ ਦੇ ਦਸਵੀ ਦਾ ਨਤੀਜਾ ਰਿਹਾ ਸ਼ਾਨਦਾਰ
ਪ੍ਰੀਤ ਕੋਰ.ਕੋਮਲ.ਮਨਪ੍ਰੀਤ ਕੋਰ.ਲਵਪ੍ਰੀਤ ਕੋਰ.ਸਿਮਰਨਜੀਤ ਕੋਰ ਨੇ ਮਾਰੀ ਬਾਜੀ

ਭਵਾਨੀਗੜ (ਯੁਵਰਾਜ ਹਸਨ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਸ਼੍ਰੇਣੀ ਦੇ ਨਤੀਜਿਆਂ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋ਼ਰਵਾਲ ਜੀ ਦੀਆਂ ਲਗਾਤਾਰ ਪੇ੍ਰਨਾਵਾਂ ਸਦਕਾ, ਉੱਪ ਜਿਲਾ ਸਿੱਖਿਆ ਅਫਸਰ ਸ੍ਰੀ ਪ੍ਰੀਤੲਇੰਦਰ ਘਈ ਜੀ ਦੀ ਸਰਪ੍ਰਸਤੀ ਹੇਠ ਅਤੇ ਸਕੂਲ ਪ੍ਰਿੰਸੀਪਲ ਡਾਕਟਰ ਬਲਵਿੰਦਰ ਸਿੰਘ ਬੋਪਾਰਾਏ ਦੀ ਅਗਵਾਈ ਵਿੱਚ ਸਮੂਹ ਸਟਾਫ ਦੀ ਮਿਹਨਤ ਨਾਲ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ੍ਹ ਦੇ 65 ਵਿਦਿਆਰਥੀਆਂ ਦਾ ਨਤੀਜਾ 100% ਰਿਹਾ। ਜਿਸ ਵਿੱਚ ਪ੍ਰੀਤ ਕੌਰ ਨੇ 93.07% ਨੰਬਰ ਲੈ ਕੇ ਸਕੂਲ ਵਿੱਚੋਂ ਪਹਿਲਾ ਕੋਮਲ ਨੇ 90.9% ਨੰਬਰ ਲੈ ਕੇ ਦੂਸਰਾ ਮਨਪ੍ਰੀਤ ਕੌਰ ਨੇ 90.7 ਨੰਬਰ ਲੈ ਕੇ ਤੀਸਰਾ ਅਤੇ ਲਵਪ੍ਰੀਤ ਕੌਰ ਨੇ 90.3% ਨੰਬਰ ਲੈ ਕੇ ਚੌਥਾ ਅਤੇ ਸਿਮਰਨਜੀਤ ਕੌਰ ਨੇ 82.7 ਪ੍ਰਤਿਸ਼ਤ ਨੰਬਰ ਲੈ ਕੇ ਸਕੂਲ ਵਿੱਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ। ਚਾਰ ਵਿਦਿਆਰਥਣਾਂ ਦੇ 90% ਤੋਂ ਉੱਪਰ ਨੰਬਰ ਆਏ। ਇਸ ਉੱਤੇ ਸੰਗਰੂਰ-2 ਬਲਾਕ ਦੇ ਨੋਡਲ ਅਫਸਰ ਸ੍ਰੀ ਕੁਲਵੀਰ ਸ਼ਰਮਾ, ਲੈਕਚਰਾਰ ਗੁਰਪ੍ਰਗਟ ਸਿੰਘ,ਹਰਵਿੰਦਰ ਪਾਲ ਮੋਤੀ, ਮਨਜੀਤ ਸਿੰਘ, ਦਿਨੇਸ ਕੁਮਾਰ, ਨਰਿੰਦਰ ਸਿੰਘ, ਰਾਜ ਕੁਮਾਰ, ਸਤਿੰਦਰ ਪਾਲ, ਹਰਵਿੰਦਰ ਟੋਨੀ,ਮੈਡਮ ਪਰਵੇਸ਼, ਮੈਮ ਰੂਬੀ, ਪ੍ਰਭਜੋਤ, ਕੁਸਮ,ਦੀਪਿੰਦਰ, ਰਸ਼ਮੀ, ਗੀਤਾ, ਅਨੀਤਾ ਅਤੇ ਸਮੂਹ ਸਟਾਫ, ਕੈਂਪਸ ਮੈਨੇਜਰ ਸਿਕੰਦਰ ਸਿੰਘ,ਚੇਅਰਮੈਨ ਰਾਜ ਸਿੰਘ ਅਤੇ ਐਸ. ਐਮ. ਸੀ ਕਮੇਟੀ ਮੈਂਬਰਾਂ ਹਰਵਿੰਦਰ ਕੌਰ ਕੌਸਲਰ(S M C ਕਮੇਟੀ ਮੈਂਬਰ)ਸ਼ਹਿਰ ਅਤੇ ਇਲਾਕੇ ਦੇ ਪੰਚਾਂ ਸਰਪੰਚਾਂ, ਸਾਰੇ ਕੌਂਸਲਰਾਂ ਅਤੇ ਮੋਹਤਵਰ ਵਿਅਕਤੀਆਂ ਚਰਨ ਸਿੰਘ, ਹਰਬੰਸ ਸਿੰਘ ਨੇ ਸਕੂਲ ਦੀ ਇਸ ਕਾਰਗੁਜ਼ਾਰੀ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਭਵਿੱਖ ਵਿੱਚ ਸਕੂਲ ਦੀ ਹੋਰ ਚੰਗੀ ਕਾਰਗੁਜ਼ਾਰੀ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਹਨ ਸਕੂਲ ਦੀ ਇਸ ਕਾਰਗਜਾਰੀ ਉੱਪਰ ਜਿਲਾ ਸਿੱਖਿਆ ਦਫਤਰ ਦੇ ਅਧਿਕਾਰੀਆਂ ਨੇ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।

   
  
  ਮਨੋਰੰਜਨ


  LATEST UPDATES











  Advertisements