View Details << Back

ਮੈਰਿਟ 'ਚ ਆਉਣ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ

ਭਵਾਨੀਗੜ (ਯੁਵਰਾਜ ਹਸਨ )ਪੰਜਾਬ ਸਕੂਲ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਫੱਗੂਵਾਲਾ ਦੇ ਵਿਦਿਆਰਥੀਆਂ ਨੂੰ ਅੱਜ ਪ੍ਰਿੰਸੀਪਲ ਅਰਜੋਤ ਕੌਰ (ਸਟੇਟ ਐਵਾਰਡ ) ਅਤੇ ਪਰਮਜੀਤ ਸਿੰਘ ਪੰਮੀ ਫੱਗੂਵਾਲੀਆ (ਉੱਘੇ ਲੇਖਕ ਤੇ ਸਮਾਜ ਸੇਵਕ) ਚੇਅਰਮੈਨ ਐਸ. ਐਮ. ਸੀ. ਦੀ ਅਗਵਾਈ ਹੇਠ ਸਮੁੱਚੇ ਸਟਾਫ ਵਲੋਂ ਉਨ੍ਹਾਂ ਨੂੰ ਸੇਵਾ ਮੁਕਤ ਅਧਿਆਪਕ ਬਲਦੇਵ ਕੌਰ ਵੱਲੋਂ 500 -500 ਰੁਪਏ ਨਗਦ ਇਨਾਮ ਹਰ ਇੱਕ ਵਿਦਿਆਰਥੀ ਨੂੰ ਦੇ ਕੇ ਸਨਮਾਨਿਤ ਕੀਤਾ।ਕਲਾਸ 8ਵੀਂ ਵਿਚੋਂ ਦਲਵੀਰ ਕੌਰ 85% = ਦੀਕਸ਼ਾ 85%, ਦੂਸਰਾ ਸਥਾਨ :-ਹਰਜੋਤ ਚੌਰਸੀਆ 80.33% ਤੀਸਰਾ ਸਥਾਨ:-ਸ਼ਾਕਸ਼ੀ ਜੋਸ਼ੀ 79.83% ਕਲਾਸ 10 ਵੀ ਪਹਿਲਾ ਸਥਾਨ:- ਤਰਨਦੀਪ ਕਮਾਰੀ / ਰਾਜਵਿੰਦਰ ਕੌਰ 85%
ਦੂਸਰਾ ਸਥਾਨ-:- ਸੰਦੀਪ ਕੁਮਾਰੀ - 83.6 95% ਤੋਂ ਉਪਰ) 1)ਜੋਤੀ 2) ਆਸ਼ਾ 3.) ਅੰਜਲੀ 4) ਸਾਇਨਾ ਤੀਸਰਾ ਸਥਾਨ :- ਹੁਸਨਪ੍ਰੀਤ ਕੌਰ/85% + ਰਾਜਿੰਦਰ ਕੌਰ। 83% ਕਲਾਸ 12 ਵੀਂ
ਪਹਿਲਾ ਸਥਾਨ:- ਜਸਨਪ੍ਰੀਤ ਕੌਰ - 86.4% (432/500) ਦੂਸਰਾ ਸਥਾਨ-:- ਨਵਜੋਤ ਕੌਰ - 85.6% (428/500) ਤੀਜਾ ਸਥਾਨ:- ਸੰਦੀਪ ਕੌਰ - 81% (405/500) ਪ੍ਰਾਪਤ ਕੀਤੇ ਗਏ। ਇਸ ਮੌਕੇ ਇਨ੍ਹਾਂ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਉਚੇਚੇ ਤੌਰ ’ਤੇ ਪਹੁੰਚੇ। ਪ੍ਰਿੰਸੀਪਲ ਅਰਜੋਤ ਕੌਰ ਵੱਲੋਂ ਸ਼ੁੱਭਕਾਮਨਾਵਾਂ ਦਿੰਦਿਆਂ ਆਉਣ ਵਾਲੇ ਭਵਿੱਖ ਲਈ ਆਸ਼ੀਰਵਾਦ ਦਿੱਤਾ। ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਲਈ ਦਿਲ ਖਿੱਚਵੇਂ ਇਨਾਮ ਦੇਣ ਦਾ ਫੈਸਲਾ ਕੀਤਾ ਗਿਆ ,‌ਤਾਂ ਜੋ ਬੱਚੇ ਹੋਰ ਮਿਹਨਤ ਕਰਕੇ ਮਾਪਿਆਂ ਦਾ ਅਤੇ ਸਕੂਲ ਦਾ ਨਾਮ ਰੌਸ਼ਨ ਕਰ ਸਕਣ। ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਦੇ ਅਧਿਆਪਕਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਵਿਦਿਆਰਥੀਆਂ ਨੇ ਕਿਹਾ ਕਿ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਤੇ ਅਸੀਂ ਹੋਰ ਉੱਚੀਆਂ ਬੁਲੰਦੀਆਂ ’ਤੇ ਜਾਣ ਲਈ ਸਖਤ ਮਿਹਨਤ ਕਰਾਂਗੇ। ਇਸ ਮੌਕੇ ਸਮੂੰਹ ਸਟਾਫ਼ ਹਾਜ਼ਰ ਰਹੇ।


   
  
  ਮਨੋਰੰਜਨ


  LATEST UPDATES











  Advertisements