View Details << Back

ਸ੍ਰੀ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ
ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ ਨੇ ਕੀਤੀ ਸ਼ਿਰਕਤ

ਭਵਾਨੀਗੜ੍ਹ, 10 ਮਈ (ਯੁਵਰਾਜ ਹਸਨ)
ਸ੍ਰੀ ਬ੍ਰਾਹਮਣ ਸਭਾ (ਰਜਿ.) ਬਲਾਕ ਭਵਾਨੀਗੜ੍ਹ ਵੱਲੋਂ ਪ੍ਰਾਚੀਨ ਸ਼ਿਵ ਮੰਦਰ ਵਿਖੇ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਦੋ ਦਿਨਾਂ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਹਾਜ਼ਰ ਹੋਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਬਲਾਕ ਪ੍ਰਧਾਨ ਮਨਦੀਪ ਅੱਤਰੀ , ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਪਾਲੀ ਅਤੇ ਜਨਰਲ ਸਕੱਤਰ ਡਾ ਰਿੰਪੀ ਨੇ ਦੱਸਿਆ ਕਿ 9 ਮਈ ਨੂੰ ਸਵਾਮੀ ਰਾਮ ਗਿਰੀ ਹਸਨਪੁਰ ਵਾਲਿਆਂ ਵੱਲੋਂ ਸ੍ਰੀ ਪਰਸ਼ੂ ਰਾਮ ਜੀ ਦੀ ਜੀਵਨੀ ਸਬੰਧੀ ਕਥਾ ਕੀਤੀ ਗਈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਅੱਜ ਦੂਜੇ ਦਿਨ ਸ਼੍ਰੀ ਸੁੰਦਰ ਕਾਂਡ ਪਾਠ ਦੇ ਭੋਗ ਪੰ ਜਗਦੀਸ਼ ਸ਼ਰਮਾਂ ਵੱਲੋਂ ਪਾਏ ਗਏ। ਝੰਡੇ ਦੀ ਰਸਮ ਡਾ ਗੌਰਵ ਸ਼ਰਮਾ ਨੇ ਕੀਤੀ।ਕੀਰਤਨ ਮੰਡਲੀ ਵੱਲੋਂ ਕੀਰਤਨ ਕਰਕੇ ਭਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸ਼ਰਮਾ ਘਰਾਚੋਂ, ਸਲਾਹਕਾਰ ਵਿਨੋਦ ਸ਼ਰਮਾ, ਸਰਪ੍ਰਸਤ ਪਵਨ ਕੁਮਾਰ ਸ਼ਰਮਾ, ਯੋਗੇਸ਼ ਰਤਨ, ਨਰਿੰਦਰ ਸ਼ਰਮਾ,ਹਰਿੰਦਰ ਪਾਲ ਨੀਟਾ,ਗੀਤਾ ਸ਼ਰਮਾ,ਨੀਲਮ ਮੋਦਗਿੱਲ,ਭੂਸ਼ਨ ਮੋਦਗਿੱਲ, ਵਰਿੰਦਰ ਸ਼ਰਮਾ ,ਮੱਖਣ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਅਤੁੱਟ ਲੰਗਰ ਵਰਤਾਇਆ ਗਿਆ।


   
  
  ਮਨੋਰੰਜਨ


  LATEST UPDATES











  Advertisements