View Details << Back

ਆਪ ਨੂੰ ਮਿਲੀ ਵੱਡੀ ਮਜਬੂਤੀ
ਸਾਬਕਾ ਸਰਪੰਚ ਤੇ ਸਾਥੀ ਆਪ ਚ ਸ਼ਾਮਲ

ਭਵਾਨੀਗੜ (ਯੁਵਰਾਜ ਹਸਨ)
ਭਵਾਨੀਗੜ ਦੇ ਨੇੜਲੇ ਪਿੰਡ ਬਾਲਦ ਖੁਰਦ ਵਿਖੇ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਜਦੋ ਐਮ.ਐਲ.ਏ ਬੀਬਾ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਸਾਬਕਾ ਸਰਪੰਚ ਪੁਸ਼ਪਿੰਦਰ ਕੌਰ,ਲਾਲੀ ਸਿੰਘ (ਮੌਜੂਦਾ ਪੰਚਾਇਤ ਮੈਂਬਰ), ਜਰਨੈਲ ਸਿੰਘ (ਮੌਜੂਦਾ ਪੰਚਾਇਤ ਮੈਂਬਰ), ਲੱਖੀ ਸਿੰਘ (ਸਾਬਕਾ ਪੰਚਾਇਤ ਮੈਂਬਰ), ਤਾਰੀ ਮੇਹਰਾ, ਗੁਰਜੀਤ ਸਿੰਘ, ਅਤੇ ਪ੍ਰੇਮੀ ਸਿੰਘ ਅਪਣੇ ਪਰਿਵਾਰ ਸਮੇਤ ਸ਼ਾਮਿਲ ਹੋਏ ਇਸ ਮੋਕੇ ਓੁਹਨਾ ਹਲਕਾ ਵਿਧਾਇਕ ਬੀਬਾ ਭਰਾਜ ਨੂੰ ਅਸ਼ਵਾਸਨ ਦਿੱਤਾ ਕਿ ਓੁਹ ਅਤੇ ਓੁਹਨਾ ਦੇ ਸਾਥੀ ਭਗਵੰਤ ਮਾਨ ਦੇ ਲੋਕ ਹਿਤੈਸੀ ਕੰਮਾ ਨੂੰ ਦੇਖਦਿਆ ਪਾਰਟੀ ਦੀ ਮਜਬੂਤੀ ਲਈ ਤਨੋ ਮਨੋ ਸੇਵਾ ਕਰਨਗੇ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੁੰਦੇ ਸਾਰ ਉਹਨਾਂ ਕਿਹਾ ਕਿ ਉਹ ਪਾਰਟੀ ਦੀ ਚੜ੍ਹਦੀਕਲਾ ਲਈ ਦਿਨ ਰਾਤ ਇਕ ਕਰਨਗੇ ਇਸ ਮੌਕੇ ਸੁਖਮਨ ਸਿੰਘ ਬਾਲਦੀਆ ਬਲਾਕ ਪ੍ਰਧਾਨ ਰਾਮ ਬਾਲਦ , ਵਿਕਰਮ ਨਕਟੇ (ਬਲਾਕ ਪ੍ਰਧਾਨ), ਬਲਜਿੰਦਰ ਬਾਲਦ(ਬਲਾਕ ਪ੍ਰਧਾਨ), ਗੁਰਪ੍ਰੀਤ ਫੱਗੂਵਾਲਾ(ਪ੍ਰਧਾਨ ਟਰੱਕ ਯੂਨੀਅਨ), ਲੱਖਾ ਫੱਗੂਵਾਲਾ ,ਕਰਮਜੀਤ ਸਿੰਘ ਨਿੱਕਾ, ਭੁਪਿੰਦਰ ਸਿੰਘ, ਛੱਜੂ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਅਤੇ ਪਿੰਡ ਦੀ ਸਾਰੀ ਵਲੰਟੀਅਰ ਟੀਮ ਹਾਜ਼ਰ ਸੀ ਇਸ ਮੋਕੇ ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ ਨੇ ਪਾਰਟੀ ਵਿਚ ਸ਼ਾਮਲ ਹੋਏ ਆਗੂਆ ਅਤੇ ਵਰਕਰਾ ਦਾ ਧੰਨਵਾਦ ਕਰਦਿਆ ਪਾਰਟੀ ਵਿਚ ਸਾਮਲ ਹੋਏ ਆਗੂਆ ਨੂੰ ਚੋਣ ਮੈਦਾਨ ਵਿਚ ਡਟਕੇ ਕੰਮ ਕਰਨ ਲਈ ਪ੍ਰੇਰਤ ਕੀਤਾ ਅਤੇ ਕਿਹਾ ਕਿ ਸਮਾ ਆਓੁਣ ਤੇ ਕੰਮ ਕਰਨ ਵਾਲੇ ਹਰ ਆਗੂ ਤੇ ਵਰਕਰ ਨੂੰ ਬਣਦਾ ਮਾਨ ਸਨਮਾਨ ਵੀ ਦਿੱਤਾ ਜਾਵੇਗਾ। ਜਿਕਰ ਯੋਗ ਹੈ ਕਿ ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ ਪਿਛਲੇ ਦੋ ਹਫਤਿਆ ਤੋ ਇਲਾਕਾ ਭਵਾਨੀਗੜ ਦੇ ਵੱਖ ਵੱਖ ਪਿੰਡਾ ਵਿਚ ਲੋਕ ਸਭਾ ਹਲਕਾ ਸੰਗਰੂਰ ਵਿਚ ਪਾਰਟੀ ਦੇ ਓੁਮੀਦਵਾਰ ਮੀਤ ਹੇਅਰ ਦੀ ਜਿੱਤ ਨੂੰ ਯਕੀਨੀ ਬਣਾਓੁਣ ਲਈ ਦਿਨ ਰਾਤ ਇੱਕ ਕਰਕੇ ਘਰ ਘਰ ਪਹੁੱਚ ਕਰ ਰਹੇ ਹਨ।


   
  
  ਮਨੋਰੰਜਨ


  LATEST UPDATES











  Advertisements