View Details << Back

ਆਦਰਸ਼ ਸਕੂਲ ਦੇ ਸਲੀਮ ਮੁਹੰਮਦ ਬਣੇ ਅਸਿਸਟੈਟ ਐਨਸੀਸੀ ਅਫਸਰ
ਮਾਤਾ ਪਿਤਾ ਅਤੇ ਆਦਰਸ਼ ਸਕੂਲ ਬਾਲਦ ਖੁਰਦ ਦਾ ਕੀਤਾ ਨਾ ਰੋਸ਼ਨ

ਭਵਾਨੀਗੜ (ਯੁਵਰਾਜ ਹਸਨ)
ਸਲੀਮ ਮੁਹੰਮਦ ਬਣੇ ਅਸਿਸਟੈਂਟ ਐਨਸੀਸੀ ਅਫਸਰ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਲਦ ਖੁਰਦ ਦੇ ਸਲੀਮ ਮੁਹੰਮਦ ਨੇ ਅਸਿਸਟੈਂਟ ਐਨਸੀਸੀ ਅਫਸਰ ਦਾ ਆਉਦਾ ਹਾਸਿਲ ਕੀਤਾ ਨੈਸ਼ਨਲ ਕੈਡੇਟ ਕਾਰਪਸ ਦੀ ਅਫਸਰ ਟ੍ਰੇਨਿੰਗ ਅਕੈਡਮੀ Kamptee (ਕੰਪਠੀ) ਨਾਗਪੁਰ ਦੀ ਪਾਸਿੰਗ ਆਊਟ ਪਰੇਡ ਵਿੱਚ ਅਸਿਸਟੈਂਟ ਐਨਸੀਸੀ ਅਫਸਰ ਦਾ ਰੈਂਕ ਦਿੱਤਾ । ਐਨਸੀਸੀ ਅਧਿਕਾਰੀ ਪਰੇਡ ਕਮਾਂਡਰ ਰਮਨਦੀਪ ਸਿੰਘ ਨੇ ਸਲੀਮ ਮੁਹੰਮਦ ਦੇ ਮੋਢਿਆ ਤੇ ਸਟਾਰ ਲਗਾਏ ਅਤੇ ਸਲੀਮ ਜੀ ਨੂੰ ਵਾਲੀਬਾਲ ਮੁਕਾਬਲਿਆ ਵਿੱਚੋ ਬੈਸਟ ਡਿਫੈਂਸ ਦਾ ਬ੍ਰਗੇਡੀਅਰ ਨਿਰੰਜਨ ਸੁਭਾਸ਼ ਦੁਬਾਰਾ ਮੈਡਲ ਪਾਇਆ ਗਿਆ ਤੇ ਪਹਿਲੀ position ਹਾਸਿਲ ਕਰਕੇ ਉਵਰਆਲ ਟਰਾਫੀ ਤੇ ਕਬਜਾ ਕੀਤਾ ਤੇ ਓਹਨਾ ਦੀ ਇਸ ਮਿਹਨਤ ਨੂੰ ਦੇਖਦੇ ਹੋਏ ਅਫਸਰ ਟ੍ਰੇਨਿੰਗ ਅਕੈਡਮੀ ਦੇ ਸਾਰੇ ਅਫਸਰਾਂ ਨੇ ਬੁਹਤ ਪ੍ਰਸੰਸਾ ਕੀਤੀ। ਸਲੀਮ ਜੀ ਨੇ ਕਿਹਾ ਦਿਨ ਰਾਤ ਮਿਹਨਤ ਕਰਕੇ ਹੀ ਮਨੁੱਖ ਬਲੰਦੀਆ ਹਾਸਿਲ ਕਰਦਾ। 45 ਦਿਨਾਂ ਦੇ ਕੋਰਸ ਵਿੱਚ ਦਿਨ ਰਾਤ ਮਿਹਨਤ ਕਰਕੇ ਆਪਣੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਜਿਕਰਯੋਗ ਹੈ ਕਿ ਸਲੀਮ ਮੁਹੰਮਦ ਆਦਰਸ਼ ਸਕੂਲ ਬਾਲਦ ਖੁਰਦ ਵਿਖੇ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਓੁਟੀ ਨਿਭਾਕੇ ਆਪਣਾ ਬਣਦਾ ਫਰਜ ਅਦਾ ਕਰ ਰਹੇ ਹਨ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਓੁਹਨਾ ਦੱਸਿਆ ਕਿ ਸ਼ਰੀਰਕ ਫਿੱਟਨੈਸ ਦੇ ਨਾਲ ਨਾਲ ਅੇਨਸੀਸੀ ਸਾਨੂੰ ਦੇਸ਼ ਪਿਆਰ ਦਾ ਜਜਬਾ ਵੀ ਦਿੰਦੀ ਹੈ ਇਸੇ ਕਾਰਨ ਓੁਹ ਆਪਣੇ ਵਿਦਿਆਰਥੀਆ ਨੂੰ ਦੇਸ਼ ਪਿਆਰ ਦੇ ਜਜਬੇ ਨਾਲ ਜੋੜਕੇ ਰੱਖਣਾ ਚਾਹੁੰਦੇ ਹਨ । ਓੁਹਨਾ ਦੀ ਇਸ ਪ੍ਰਾਪਤੀ ਤੇ ਜਿਥੇ ਸਮੂਹ ਆਦਰਸ਼ ਸਕੂਲ ਦੇ ਅਧਿਆਪਕਾ ਅਤੇ ਸਟਾਫ ਵਲੋ ਮੁਬਾਰਕਬਾਦ ਦਿੱਤੀ ਗਈ ਓੁਥੇ ਹੀ ਆਪ ਆਗੂ ਸੁਖਮਨ ਸਿੰਘ ਬਾਲਦੀਆ ਬਲਾਕ ਪ੍ਰਧਾਨ ਬਲਜਿੰਦਰ ਸਿੰਘ.ਰਸਪਿੰਦਰ ਸਿੰਘ ਤੋ ਇਲਾਵਾ ਨੇੜਲੇ ਮਿੱਤਰ ਪਿਆਰਿਆ ਨੇ ਵੀ ਮੁਬਾਰਕਾ ਦਿੱਤੀਆ । ਸਲੀਮ ਮੁਹੰਮਦ ਦੇ ਜਿਥੇ ਅਗਲੀਆ ਤਿਆਰੀਆ ਆਰੰਭ ਦਿੱਤੀਆ ਹਨ ਓੁਥੇ ਹੀ ਹੋਸਲਾ ਦੇਣ ਵਾਲੇ ਭਰਾਵੋ ਤੋ ਇਲਾਵਾ ਆਪਣੇ ਸਾਥੀ ਅਧਿਆਪਕਾ ਅਤੇ ਸਮੂਹ ਸਕੂਲ ਸਟਾਫ ਦਾ ਧੰਨਵਾਦ ਕੀਤਾ।


   
  
  ਮਨੋਰੰਜਨ


  LATEST UPDATES











  Advertisements