View Details << Back

ਐਤਕੀਂ ਬਸਪਾ ਪੰਜਾਬ ਦੀਆਂ ਸਾਰੀਆਂ ਸੀਟਾਂ ਕੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ - ਚੋਪੜਾ

ਭਵਾਨੀਗੜ (ਯੁਵਰਾਜ ਹਸਨ) ਜਿੱਥੇ ਪੰਜਾਬ ਵਿੱਚ ਸਾਰੀਆਂ ਰਾਜਨੀਤਿਕ ਪਾਰਟੀ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆ ਉੱਥੇ ਹੀ ਬਸਪਾ ਪੰਜਾਬ ਪ੍ਰਧਾਨ ਸ੍ਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਹੇਠ ਪੂਰੇ ਪੰਜਾਬ ਵਿੱਚ ਬਸਪਾ ਦਾ ਗ੍ਰਾਫ ਜੇਤੂ ਲੀਡ ਵੱਲ਼ ਨੂੰ ਉੱਭਰ ਕੇ ਆ ਰਿਹਾ ਹੈ ਅੱਜ ਭਵਾਨੀਗੜ੍ਹ ਤੋ ਉੱਘੇ ਸਮਾਜ ਸੇਵੀ ਅਤੇ ਬਸਪਾ ਦੇ ਸੀਨੀਅਰ ਆਗੂ ਸ੍ਰ ਜਸਵਿੰਦਰ ਸਿੰਘ ਚੋਪੜਾ ਨੇ ਚੋਣਵੇਂ ਪੱਤਰਕਾਰਾਂ ਨਾਲ ਬੁਲੰਦ ਹੌਸਲੇ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬੀਆ ਦਾ ਰਾਜ ਸੱਤਾ ਦਾ ਸੁੱਖ ਭੋਗ ਚੁੱਕੀਆਂ ਸਾਰੀਆ ਰਾਜਨੀਤਿਕ ਪਾਰਟੀਆਂ ਤੋਂ ਮੋਹ ਭੰਗ ਹੋ ਗਿਆ ਹੈ ਪਿੰਡਾਂ ਸ਼ਹਿਰਾਂ ਤੋਂ ਆਪ ਮੁਹਾਰੇ ਮਿਲ ਰਿਹਾ ਵੋਟਰਾਂ ਦਾ ਸਮਰਥਨ ਸਿੱਧ ਕਰਦਾ ਹੈ ਇਸ ਲੋਕ ਸਭਾ ਚੋਣਾਂ ਵਿੱਚ ਬਸਪਾ ਪੰਜਾਬ ਦੀਆਂ ਸਾਰੀਆਂ ਸੀਟਾਂ ਉੱਤੇ ਸਾਨਦਾਰ ਜਿੱਤ ਪ੍ਰਾਪਤ ਕਰੇਗੀ । ਬਸਪਾ ਪੰਜਾਬ ਦੇ ਵਰਕਰ ਆਗੂ ਅਪਣੇ ਨਿੱਜੀ ਖ਼ਰਚੇ ਤੇ ਉਮੀਦਵਾਰਾਂ ਲਈ ਚੋਣ ਸਮੱਗਰੀ , ਦਫ਼ਤਰ ਅਤੇ ਹਰ ਤਰਾ ਦਾ ਸਹਿਯੋਗ ਕਰ ਰਹੇ ਹਨ ਤਾਂ ਜੋ ਸਾਰੀਆਂ ਸੀਟਾਂ ਤੋਂ ਬਸਪਾ ਦਾ ਹਾਥੀ ਸਾਰੇ ਵਿਰੋਧੀਆਂ ਨੂੰ ਮਿੱਧਦਾ ਹੋਇਆ ਦਿੱਲੀ ਤੇ ਕਬਜ਼ਾ ਕਰ ਸਕੇ । ਉਨਾ ਕਿਹਾ ਅਸੀ ਪੰਜ ਸੀਟਾਂ ਸੰਗਰੂਰ ਤੋ ਡਾ ਸ੍ਰ ਮੱਖਣ ਸਿੰਘ , ਆਨੰਦਪੁਰ ਸਾਹਿਬ ਤੋ ਸ੍ਰ ਜਸਵੀਰ ਸਿੰਘ ਗੜ੍ਹੀ , ਜਲੰਧਰ ਤੋ ਐਡਵੋਕੇਟ ਬਲਵਿੰਦਰ ਕੁਮਾਰ , ਪਟਿਆਲਾ ਤੋ ਸ੍ਰ ਜਗਜੀਤ ਸਿੰਘ ਅਤੇ ਹੁਸ਼ਿਆਰਪੁਰ ਤੋਂ ਐਡਵੋਕੇਟ ਰਣਜੀਤ ਕੁਮਾਰ ਵੱਡੀ ਲੀਡ ਅਤੇ ਇੱਕ ਤਰਫ਼ਾ ਸੀਟਾਂ ਲਗਭਗ ਜਿੱਤ ਚੁੱਕੇ ਹਾ । ਬਾਕੀ 8 ਸੀਟਾਂ ਤੇ ਵੀ ਬਸਪਾ ਤਕੜੀ ਟੱਕਰ ਦੇ ਕੇ ਜਿੱਤ ਪ੍ਰਪਤ ਕਰੇਗੀ ।ਉਨਾ ਕਿਹਾ ਨਵਾਂ ਸ਼ਹਿਰ ਵਿੱਚ ਹੋਈ ਬਸਪਾ ਮੁੱਖੀ ਭੈਣ ਕੁਮਾਰੀ ਮਾਇਆਵਤੀ ਜੀ ਦੀ ਵਿਸ਼ਾਲ ਰੈਲੀ ਨੇ ਪੰਜਾਬੀਆ ਵੋਟਰਾਂ ਦੇ ਹੌਸਲੇ ਹੋਰ ਬੁਲੰਦ ਕਰ ਦਿੱਤੇ ਹਨ ਤਾਹੀਓ ਹੀ ਬਸਪਾ ਪੰਜਾਬ ਪੰਜਾਬੀਆ ਦੀ ਪਹਿਲੀ ਪਾਸੰਦ ਬਣੀ ਹੈ । ਬਸਪਾ ਪਾਰਟੀ ਹੀ ਸਰਬ ਸਮਾਜ ਅਤੇ ਇਨਸਾਨੀਅਤ ਨੂੰ ਸਮਰਪਿਤ ਰਾਜਨੀਤਿਕ ਪਾਰਟੀ ਹੈ ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਹੀ ਬਸਪਾ ਦਾ ਚੋਣ ਸੰਵਿਧਾਨ ਹੈ । ਉਨਾ ਸਭ ਨੂੰ ਬਸਪਾ ਲਈ ਵੋਟ ਅਤੇ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ।

   
  
  ਮਨੋਰੰਜਨ


  LATEST UPDATES











  Advertisements