View Details << Back

ਆਪ ਸਰਕਾਰ ਦੀਆਂ ਗਰੰਟੀਆਂ ਤੋਂ ਲੋਕ ਖੁਸ਼: ਸਰਬਜੀਤ ਕੌਰ ਧੀਮਾਨ
ਸੰਗਰੂਰ ਦੇ ਵਿੱਚ ਗੁਰਮੀਤ ਸਿੰਘ ਮੀਤ ਹੇਅਰ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ ਪੰਜਾਬ ਦੇ ਲੋਕ, ਲੋਕ ਸਭਾ ਹਲਕਾ ਚੋਣਾਂ ਦੇ ਵਿੱਚ ਜ਼ਿਲ੍ਾ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੱਡੇ ਫਰਕ ਨਾਲ ਜਿਤਾਕੇ ਭੇਜਾਗੇਂ। ਆਮ ਆਦਮੀ ਪਾਰਟੀ ਦੀ ਦੋ ਸਾਲਾਂ ਦੀ ਕਾਰਜਗਾਰੀ ਹੇਠ ਪਾਰਟੀ ਦੇ ਵੱਲੋਂ ਲੋਕ ਹਿੱਤ ਦੇ ਲਈ ਸਫਲਤਾ ਪੂਰਵਕ ਕੰਮ ਕਰ ਰਹੀ ਹੈ ਸਰਕਾਰ ਇਸ ਦੇ ਚਲਦਿਆਂ ਕਿਸਾਨਾਂ ਦੇ ਲਈ ਦਿਨ ਰਾਤ ਬਿਜਲੀ ਦੀ ਸੁਵਿਧਾ ਅਤੇ ਖੇਤਾਂ ਨੂੰ ਨਹਿਰੀ ਪਾਣੀ ਪਹੁੰਚਾਉਣ ਤੱਕ ਦੀ ਗਰੰਟੀ ਦਾ ਵਾਅਦਾ ਪੂਰਾ ਕੀਤਾ ਹੈ। ਇਸ ਮੌਕੇ ਜ਼ਿਲ੍ਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇੰਟ ਸਕੱਤਰ ਸਰਬਜੀਤ ਕੌਰ ਧੀਮਾਨ ਵੱਲੋਂ ਕੰਪੇਨਿੰਗ ਕਰਦਿਆਂ ਔਰਤਾਂ ਨੂੰ ਸਰਕਾਰ ਦੀਆ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਵਿੱਚ ਭ੍ਰਿਸਟਾਚਾਰ ਨੂੰ ਬਿਲਕੁਲ ਖਤਮ ਕੀਤਾ ਹੈ ਅਤੇ ਆਮ ਘਰਾਂ ਦੇ 36000 ਦੇ ਕਰੀਬ ਬੱਚਿਆਂ ਨੂੰ ਰੁਜ਼ਗਾਰ ਮੁਹਈਆ ਕਰਵਾਇਆ ਹੈ ਅਤੇ ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਨਾਲ ਬਹੁਤ ਸੁਧਾਰ ਹੋਇਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਲਦੀ ਹੀ ਸੋਨੇ ਦੀ ਚਿੜੀ ਬਣ ਕੇ ਸਾਹਮਣੇ ਆਵੇਗਾ।

   
  
  ਮਨੋਰੰਜਨ


  LATEST UPDATES











  Advertisements