View Details << Back

ਸ੍ਰੀ ਗੁਰੂ ਤੇਗ ਬਹਾਦਰ ਡਰਾਇਵਰ ਯੂਨੀਅਨ ਭਵਾਨੀਗੜ ਦੀ ਸਲਾਨਾ ਚੋਣ
ਬਿਕਰਮਜੀਤ ਜੱਸੀ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ

ਭਵਾਨੀਗੜ ( ਯੁਵਰਾਜ ਹਸਨ) ਹਰ ਸਾਲ ਦੀ ਤਰਾ ਇਸ ਵਾਰ ਵੀ ਸ੍ਰੀ ਗੁਰੂਤੇਗ ਬਹਾਦਰ ਡਰਾਇਵਰ ਯੂਨੀਅਨ ਭਵਾਨੀਗੜ ਦੀ ਸਲਾਨਾ ਚੋਣ ਕੀਤੀ ਗਈ ਜਿਸ ਵਿਚ ਸਾਰੇ ਡਰਾਇਵਰ ਭਰਾਵਾ ਨੇ ਸਰਬ ਸੰਮਤੀ ਨਾਲ ਬਿਕਰਮਜੀਤ ਜੱਸੀ ਨੂੰ ਅਗਲੇ ਸੈਸਨ ਲਈ ਯੂਨੀਅਨ ਦਾ ਪ੍ਰਧਾਨ ਚੁਣ ਲਿਆ । ਇਸ ਮੋਕੇ ਸਮੂਹ ਅੋਹਦੇਦਾਰਾ ਵਲੋ ਨਵ ਨਿਯੁਕਤ ਪ੍ਰਧਾਨ ਬਿਕਰਮਜੀਤ ਦੇ ਹਾਰ ਪਾਕੇ ਨੇੜਲੇ ਹੀ ਧਾਰਮਿਕ ਸਥਾਨ ਪੀਰ ਸਇਦਦ ਖਾਨਗਾਹ ਬਾਬਾ ਪੀਰ ਵਿਖੇ ਸ਼ੁਕਰਾਨੇ ਵਜੋ ਮੱਥਾ ਟੇਕਿਆ । ਗੱਲਬਾਤ ਦੋਰਾਨ ਬਿਕਰਮਜੀਤ ਜੱਸੀ ਨੇ ਕਿਹਾ ਕਿ ਟੈਕਸੀ ਚਲਾਓੁਣ ਵਾਲੇ ਡਰਾਇਵਰ ਭਰਾਵਾ ਨੂੰ ਆ ਰਹੀਆ ਦਰਪੇਸ਼ ਸਮੱਸਿਆਵਾ ਤੇ ਸਾਰੇ ਭਾਈਚਾਰੇ ਨੇ ਰਲਕੇ ਚਰਚਾ ਕੀਤੀ ਅਤੇ ਆ ਰਹੀਆ ਮੁਸ਼ਕਿਲਾ ਸਬੰਧੀ ਹੱਲ ਕਰਵਾਓੁਣ ਲਈ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ । ਇਸ ਮੋਕੇ ਗੁਰਪ੍ਰੀਤ ਸਿੰਘ.ਬੰਟੀ.ਬਿੱਲੂ ਖਾਨ ਬਾਲਦ.ਸਤਿੰਦਰ ਸਿੰਘ.ਬਿੰਦਰ ਸਿੰਘ. ਰਣਜੀਤ ਸਿੰਘ. ਰੋਕੀ. ਨੀਟਾ. ਵਿੱਕੀ. ਇੰਦਰਜੀਤ ਸਿੰਘ . ਮੋਹਣੀ . ਲਵਲੀ.ਬਾਵਾ . ਸੇਰਾ ਰੇਤਗੜ ਤੋ ਇਲਾਵਾ ਸਮੂਹ ਸ੍ਰੀ ਗੁਰੂਤੇਗ ਬਹਾਦਰ ਡਰਾਇਵਰ ਯੂਨੀਅਨ ਦੇ ਮੈਬਰ ਅਤੇ ਅੋਹਦੇਦਾਰ ਮੋਜੂਦ ਸਨ।

   
  
  ਮਨੋਰੰਜਨ


  LATEST UPDATES











  Advertisements