View Details << Back

ਭੂਟਾਨ ਚ ਹੋਏ ਕੁੰਗ ਫੂ ਵਿਸ਼ੂ ਚ ਭਵਾਨੀਗੜ ਦੇ ਵਿਦਿਆਰਥੀਆਂ ਨੇ ਕੀਤੀ ਜਿੱਤ ਹਾਸਲ
ਪਰਿਵਾਰ ਨੂੰ ਮੁਬਾਰਕਾ ਦੇਣ ਵਾਲਿਆਂ ਦਾ ਲੱਗਿਆ ਤਾਂਤਾ

ਭਵਾਨੀਗੜ੍ਹ (ਰਸ਼ਪਿੰਦਰ ਸਿੰਘ) ਭੂਟਾਨ ਵਿੱਚ ਕੁੰਗੂ ਵਿਸ਼ੂ ਗੇਮ ਵਿੱਚ ਇੰਡੋ ਭੂਟਾਨ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ ਅੰਡਰ 11 ਤੋਂ ਅੰਡਰ 19 ਵਿੱਚ ਦੇਸ਼ ਦੀਆਂ ਕਈ ਸਟੇਟਾਂ ਨੇ ਭਾਗ ਲਿਆ। ਜੂਡੋ ਦੇ ਹੋਏ ਇਸ ਮੁਕਾਬਲੇ ਦੌਰਾਨ ਭਵਾਨੀਗੜ੍ਹ ਬਲਾਕ ਦੇ ਨੌ ਬੱਚਿਆਂ ਨੇ ਹਿੱਸਾ ਲਿਆ ਅਤੇ ਜਿਸ ਚ ਗੋਲਡ ਮੈਡਲ ਅਤੇ ਸਿਲਵਰ ਮੈਡਲ ਹਾਸਿਲ ਕੀਤਾ। ਇਸ ਮੁਕਾਬਲੇ ਚ ਬਾਲਦ ਕਲਾਂ ਦੀ ਲੜਕੀ ਹਰਮਨ ਨੇ ਵੀ ਗੋਲਡ ਮੈਡਲ ਹਾਸਲ ਕਰਕੇ ਜਿਲਾ ਸੰਗਰੂਰ ਅਤੇ ਪਿੰਡ ਵਾਸੀਆਂ ਦਾ ਨਾਮ ਰੋਸ਼ਨ ਕੀਤਾ। ਜਿਸ ਤੋਂ ਬਾਅਦ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਰਣਜੀਤ ਸਿੰਘ ਅਤੇ ਕਿਸਾਨ ਆਗੂਆਂ ਵੱਲੋਂ ਲੜਕੀ ਦਾ ਸਨਮਾਨ ਕੀਤਾ ਗਿਆ ਅਤੇ ਵਧਾਈ ਦਿੱਤੀ। ਇਸ ਮੌਕੇ ਪਰਿਵਾਰ ਵੱਲੋਂ ਉਨਾਂ ਦੇ ਕੋਚ ਗੁਰਤੇਜ ਸਿੰਘ ਅਤੇ ਸਮੂਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਕਾਲਾ, ਗੁਰਜੀਤ ਸਿੰਘ, ਨਿਰਮਲ ਸਿੰਘ, ਰਣਧੀਰ ਸਿੰਘ, ਪ੍ਰਦੀਪ ਸਿੰਘ, ਰਜਿੰਦਰ ਸਿੰਘ, ਮਹਿਲਾ ਇਕਾਈ ਪ੍ਰਧਾਨ ਬਲਜੀਤ ਕੌਰ, ਤੇਜ਼ ਕੌਰ, ਗੁਰਵਿੰਦਰ ਕੌਰ, ਸਿੰਦਰ ਕੌਰ ਅਤੇ ਪਿੰਡ ਵਾਸੀ ਮੌਜੂਦ ਰਹੇ।

   
  
  ਮਨੋਰੰਜਨ


  LATEST UPDATES











  Advertisements