View Details << Back

ਪੱਤਰਕਾਰ ਵਿਜੈ ਸਿੰਗਲਾ ਨੂੰ ਸਦਮਾ.ਮਾਤਾ ਦਾ ਹੋਇਆ ਦਿਹਾਤ
ਮਾਤਾ ਜੀ ਦਾ ਸਰੀਰ ਮੈਡੀਕਲ ਖੋਜਾ ਲਈ ਕੀਤਾ ਦਾਨ

ਭਵਾਨੀਗੜ (ਯੁਵਰਾਜ ਹਸਨ) ਸੱਚ ਕਹੂੰ ਦੇ ਪੱਤਰਕਾਰ ਵਿਜੈ ਸਿੰਗਲਾ ਨੂੰ ਬਿਤੇ ਦਿਨੀ ਓੁਸ ਵੇਲੇ ਭਾਰੀ ਸਦਮਾ ਲੱਗਿਆ ਜਦੋ ਓੁਹਨਾ ਦੇ ਮਾਤਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਇੱਥੇ ਕਾਕੜਾ ਰੋਡ ਤੇ ਸਥਿਤ ਸਿੰਗਲਾ ਭਰਾਵਾਂ ਵੱਲੋਂ ਆਪਣੀ ਮਾਤਾ ਕੁਸ਼ੱਲਿਆ ਦੇਵੀ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।ਮਾਤਾ ਕੁਸ਼ੱਲਿਆ ਦੇਵੀ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਸੀ। ਮਾਤਾ ਜੀ ਦੇ ਪੁੱਤਰ ਵਿਜੈ ਕੁਮਾਰ ਸਿੰਗਲਾ ਪੱਤਰਕਾਰ ਅਤੇ ਪ੍ਰੇਮ ਕੁਮਾਰ ਸਿੰਗਲਾ ਨੇ ਆਪਣੇ ਸਮੂਹ ਪਰਿਵਾਰ ਦੀ ਸਹਿਮਤੀ ਨਾਲ ਉਕਤ ਫੈਸਲਾ ਲਿਆ। ਥਾਣਾ ਮੁਖੀ ਗੁਰਨਾਮ ਸਿੰਘ ਅਤੇ ਡੇਰਾ ਸਿਰਸਾ ਦੇ ਨੁਮਾਇੰਦੇ ਰਾਮ ਕਰਨ ਨੇ ਮਾਤਾ ਕੁਸ਼ੱਲਿਆ ਦੇਵੀ ਦੇ ਮ੍ਰਿਤਕ ਸਰੀਰ ਨੂੰ ਮੈਡੀਕਲ ਰਿਸਰਚ ਕਾਲਜ ਹਾਪੜ ਯੂਪੀ ਨੂੰ ਰਵਾਨਾ ਕਰਨ ਸਮੇਂ ਵੈਨ ਨੂੰ ਹਰੀ ਝੰਡੀ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਰਾਜਨੀਤਕ ਆਗੂ,ਪੱਤਰਕਾਰ, ਸਿਰਸਾ ਪ੍ਰੇਮੀ ਅਤੇ ਸ਼ਹਿਰ ਵਾਸੀ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements