View Details << Back

ਨਰਿੰਦਰ ਸਿੰਘ ਹਾਕੀ ਸਰਬ ਸੰਮਤੀ ਨਾਲ ਬਣੇ ਨਗਰ ਕੌਸਲ ਭਵਾਨੀਗੜ ਦੇ ਪ੍ਰਧਾਨ
ਸੁੱਖੀ ਜਿੰਮ ਸੁਨਾਮ ਵਾਲੇ ਸੁੱਖੀ ਬਾਬਾ ਤੇ ਕੋਸਲਰ ਕਾਲਾ ਬਾਬਾ ਵਲੋ ਮੂੰਹ ਮਿੱਠਾ ਕਰਵਾਕੇ ਦਿੱਤੀਆ ਮੁਬਾਰਕਾ

ਭਵਾਨੀਗੜ (ਯੁਵਰਾਜ ਹਸਨ) ਪਿਛਲੇ ਲੰਮੇ ਸਮੇ ਤੋ ਨਗਰ ਕੌਸਲ ਭਵਾਨੀਗੜ ਦੀ ਪ੍ਰਧਾਨਗੀ ਦੀ ਕੁਰਸੀ ਦਾ ਰੇੜਕਾ ਅੱਜ ਓੁਸ ਵੇਲੇ ਸਮਾਪਤ ਹੋ ਗਿਆ ਜਦੋ ਦਿਨ ਚੜਦਿਆ ਹੀ ਨਗਰ ਕੌਸਲ ਭਵਾਨੀਗੜ ਅਤੇ ਨਵੇ ਬੱਸ ਅੱਡੇ ਦੇ ਨੇੜੇ ਤੇੜੇ ਤਿਆਰੀਆ ਚੱਲਦੀਆ ਵੇਖੀਆ ਤੇ ਕਲੀ ਪਾਕੇ ਰਸਤਿਆ ਦੀ ਹੋ ਰਹੀ ਸਜਾਵਟ ਨੇ ਖੂੰਡ ਚਰਚਾ ਸ਼ੁਰੂ ਕਰਵਾ ਦਿੱਤੀ। ਸਵੇਰੇ ਦਸ ਵਜੇ ਦੇ ਕਰੀਬ ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ ਅਤੇ ਅੇਸਡੀਅੇਮ ਭਵਾਨੀਗੜ ਵਨੀਤ ਕੁਮਾਰ ਦੀ ਦੇਖਰੇਖ ਹੇਠ ਕੁੱਲ ਪੰਦਰਾ ਕੋਸਲਰਾ ਚੋ ਨੋ ਕੋਸਲਰਾ ਵਲੋ ਸਰਬ ਸੰਮਤੀ ਨਾਲ ਨਰਿੰਦਰ ਸਿੰਘ ਅੋਜਲਾ (ਹਾਕੀ) ਬਾਈ ਨੂੰ ਨਗਰ ਕੋਸਲ ਭਵਾਨੀਗੜ ਦਾ ਪ੍ਰਧਾਨ ਚੁਣ ਲਿਆ ਗਿਆ । ਜਿਸ ਤੇ ਆਮ ਆਦਮੀ ਪਾਰਟੀ ਦੇ ਆਗੂਆ ਅਤੇ ਵਰਕਰਾ ਵਲੋ ਨਵੇ ਬਣੇ ਪ੍ਰਧਾਨ ਨੂੰ ਮੁਬਾਰਕਾ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਿਸ ਦੇ ਚਲਦਿਆ ਓੁਚੇਚੇ ਤੋਰ ਤੇ ਸੁਨਾਮ ਤੋ ਭਵਾਨੀਗੜ ਆਪਣੇ ਸਾਥੀਆ ਸਮੇਤ ਪੁੱਜੇ ਸੁੱਖੀ ਜਿੰਮ ਸੁਨਾਮ ਦੇ ਮੁੱਖ ਪ੍ਰਬੰਧਕ ਸੁਖਵੀਰ ਸਿੰਘ ਸੁੱਖੀ ਬਾਬਾ .ਕੋਸਲਰ ਹਰਪ੍ਰੀਤ ਸਿੰਘ ਕਾਲਾ ਬਾਬਾ ਤੇ ਓੁਹਨਾ ਨਾਲ ਪੁੱਜੇ ਸਾਥੀਆ ਵਲੋ ਨਵ ਨਿਯੁਕਤ ਪ੍ਰਧਾਨ ਨਰਿੰਦਰ ਸਿੰਘ ਅੋਜਲਾ (ਹਾਕੀ) ਦਾ ਫੁੱਲਾ ਦੇ ਹਾਰ ਪਾਓੁਣ ਓੁਪਰੰਤ ਮੂੰਹ ਮਿੱਠਾ ਕਰਵਾਕੇ ਮੁਬਾਰਕਾ ਦਿੱਤੀਆ । ਪੱਤਰਕਾਰਾ ਨਾਲ ਗੱਲਬਾਤ ਕਰਦਿਆ ਓੁਹਨਾ ਦੱਸਿਆ ਕਿ ਓੁਹ ਸਾਰੇ ਪੁਰਾਣੇ ਮਿੱਤਰ ਹਨ ਅਤੇ ਅੱਜ ਜਦੋ ਓੁਹਨਾ ਨੂੰ ਇਸ ਖੁਸ਼ਖਬਰੀ ਦਾ ਪਤਾ ਲੱਗਿਆ ਤਾ ਓੁਹ ਸਾਥੀਆ ਸਮੇਤ ਸ਼ੁਭ ਕਾਮਨਾਵਾ ਦੇਣ ਪੁੱਜੇ ਹਨ ਓੁਹਨਾ ਆਸ ਪ੍ਰਗਟ ਕੀਤੀ ਕਿ ਨਰਿੰਦਰ ਸਿੰਘ ਹਾਕੀ ਵਲੋ ਸ਼ਹਿਰ ਦੇ ਵਿਕਾਸ ਕਾਰਜਾ ਦੀ ਝੜੀ ਲਾ ਦਿੱਤੀ ਜਾਵੇਗੀ । ਓੁਥੇ ਹੀ ਨਵੇ ਬਣੇ ਪ੍ਰਧਾਨ ਵਲੋ ਸੁਨਾਮ ਤੋ ਓੁਚੇਚੇ ਤੋਰ ਤੇ ਮੁਬਾਰਕਬਾਦ ਦੇਣ ਪੁੱਜੇ ਦੋਸਤਾ ਮਿੱਤਰਾ ਦਾ ਤਹਿ ਦਿਲੋ ਧੰਨਵਾਦ ਕੀਤਾ ਓੁਥੇ ਹੀ ਓੁਹਨਾ ਹਲਕਾ ਵਿਧਾਇਕ ਬੀਬਾ ਭਰਾਜ ਅਤੇ ਸਮੂਹ ਕੋਸਲਰਾ ਦਾ ਵੀ ਧੰਨਵਾਦ ਕੀਤਾ ਜਿੰਨਾ ਨੇ ਓੁਹਨਾ ਤੇ ਭਰੋਸਾ ਪ੍ਰਗਟ ਕਰਦਿਆ ਓੁਹਨਾ ਨੂੰ ਵੱਡੀ ਜੁੰਮੇਵਾਰੀ ਸੋਪੀ ਹੈ ਗੱਲਬਾਤ ਕਰਦਿਆ ਨਰਿੰਦਰ ਸਿੰਘ ਹਾਕੀ ਨੇ ਆਖਿਆ ਕਿ ਓੁਹ ਸਾਰੇ ਭਰਾਵਾ ਨੂੰ ਨਾਲ ਲੈਕੇ ਚੱਲਣਗੇ ਅਤੇ ਸ਼ਹਿਰ ਦੇ ਵਿਕਾਸ ਕਾਰਜ ਬਿਨਾ ਕਿਸੇ ਭੇਦ ਭਾਵ ਦੇ ਕੀਤੇ ਜਾਣਗੇ । ਇਸ ਮੋਕੇ ਓੁਹਨਾ ਨੂੰ ਮੁਬਾਰਕਾ ਦੇਣ ਵਾਲਿਆ ਵਿਚ ਟਰੱਕ ਯੂਨੀਅਨ ਭਵਾਨੀਗੜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ ਅਤੇ ਸਾਥੀ.ਅਨਾਜ ਮੰਡੀ ਭਵਾਨੀਗੜ ਦੇ ਪ੍ਰਧਾਨ ਪ੍ਰਦੀਪ ਮਿੱਤਲ ਤੋ ਇਲਾਵਾ ਵੱਡੀ ਗਿਣਤੀ ਵਿਚ ਆਪ ਆਗੂ ਅਤੇ ਵਰਕਰ ਮੋਜੂਦ ਸਨ । ਅੱਜ ਇਸ ਪ੍ਰਧਾਨਗੀ ਦੀ ਕੁਰਸੀ ਨੇ ਇਲਾਕੇ ਵਿਚ ਚਰਚਾ ਛੇੜ ਰੱਖੀ ਹੈ ਕਿਓੁਕਿ ਖਾਲੀ ਕੁਰਸੀ ਤੇ ਵਜਨ ਪੈਣ ਤੋ ਬਾਦ ਜਿਥੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ ਓੁਥੇ ਹੀ ਕਾਗਰਸੀ ਕੋਸਲਰ ਵੀ ਬਾਗੋ ਬਾਗ ਨਜਰ ਆ ਰਹੇ ਹਨ। ਸੋਸਲ ਮੀਡੀਆ ਤੇ ਵੱਖ ਵੱਖ ਪਾਰਟੀ ਦੇ ਆਗੂਆ ਅਤੇ ਵਰਕਰਾ ਵਲੋ ਸਹਿਰ ਦੇ ਵਿਕਾਸ ਲਈ ਪਾਰਟੀਬਾਜੀ ਤੋ ਓੁਪਰ ਓੁਠਕੇ ਨਰਿੰਦਰ ਸਿੰਘ ਅੋਜਲਾ ਨੂੰ ਮੁਬਾਰਕਾ ਦੇਣ ਦਾ ਸਿਲਸਿਲਾ ਨਰਿੰਤਰ ਜਾਰੀ ਦਿਖਾਈ ਦੇ ਰਿਹਾ ਹੈ।

   
  
  ਮਨੋਰੰਜਨ


  LATEST UPDATES











  Advertisements