View Details << Back

ਮੈਡਮ ਰੇਨੂ ਵੱਲੋ ਸਰਕਾਰੀ ਵੂਮੈਨ ਕਾਲਜ ਪਟਿਆਲਾ ਵਿਖੇ ਪ੍ਰਿੰਸੀਪਲ ਵਜੋ ਸੰਭਾਲਿਆ ਅੋਹਦਾ

ਪਟਿਆਲਾ (ਮਾਲਵਾ ਬਿਊਰੋ) ਸਰਕਾਰੀ ਵੂਮੈਨ ਕਾਲਜ ਲੜਕੀਆਂ ਦੇ ਵਿੱਚ ਸੇਵਾ ਨਿਭਾ ਚੁੱਕੇ ਚਰਨਜੀਤ ਕੌਰ ਤੋਂ ਬਾਅਦ ਮੈਡਮ ਰੇਨੂ ਨੇ ਪ੍ਰਿੰਸੀਪਲ ਵਜੋਂ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਅੱਜ ਮੈਡਮ ਰੇਨੂ ਵੱਲੋਂ ਆਪਣਾ ਪ੍ਰਿੰਸੀਪਲ ਵਜੋਂ ਅਹੁਦਾ ਸਾਂਭਣ ਤੇ ਉਹਨਾਂ ਦਾ ਗੁਲਦਸਤੇ ਦੇ ਨਾਲ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਪਹਿਲਾਂ ਸਰਕਾਰੀ ਕਾਲਜ ਢੁੱਡੀਕੇ ਮੋਗਾ ਵਿਖੇ ਆਪਣੀ ਸੇਵਾ ਨਿਭਾਈ ਜਿਸ ਤੋਂ ਬਾਅਦ ਹੁਣ ਉਹ ਸਰਕਾਰੀ ਕਾਲਜ ਵੂਮੈਨ ਪਟਿਆਲਾ ਦੇ ਵਿੱਚ ਉਹਨਾਂ ਦੀ ਬਦਲੀ ਹੋਈ ਹੈ ਅਤੇ ਉਹਨਾਂ ਕਿਹਾ ਕਿ ਉਹ ਆਸ ਕਰਦੇ ਨੇ ਕਿ ਇਸ ਕਾਲਜ ਨੂੰ ਵੀ ਬੁਲੰਦੀਆਂ ਤੇ ਲੈ ਕੇ ਜਾਣਗੇ ਅਤੇ ਆਪਣੀ ਸੇਵਾ ਤਨਦੇਹੀ ਨਾਲ ਨਿਭਾਉਣਗੇ ਅਤੇ ਉਹਨਾਂ ਅਸ਼ਵਾਸਨ ਦਿੱਤਾ ਕੀ ਕਿਸੇ ਨੂੰ ਵੀ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਹਨਾਂ ਸਮੂਹ ਸਟਾਫ ਅਤੇ ਬੱਚਿਆਂ ਦੇ ਵੱਲੋਂ ਕੀਤੇ ਸਵਾਗਤ ਦਾ ਧੰਨਵਾਦ ਕੀਤਾ ਇਸ ਮੌਕੇ ਖਾਸ ਤੌਰ ਤੇ ਮੈਡਮ ਰੇਨੂ ਦਾ ਕਾਲਜ ਦੇ ਵਿੱਚ ਇੰਚਾਰਜ ਸਾਂਭਣ ਤੇ ਸ਼ਮੀ ਸਿੰਘ, ਰਵਿੰਦਰ ਸਿੰਘ ਸਨੀ ਵੱਲੋਂ ਗੁਲਦਸਤਾ ਦੇਖ ਕੇ ਸਵਾਗਤ ਕੀਤਾ ਗਿਆ।

   
  
  ਮਨੋਰੰਜਨ


  LATEST UPDATES











  Advertisements