View Details << Back

ਜੀ. ਆਈ. (ਐਮ. ਆਰ.) ਘਾਬਦਾਂ ਦੇ ਡਾਕਟਰਾਂ ਅਤੇ ਸਟਾਫ ਨੇ ਕੀਤੀ ਹੜਤਾਲ

ਸੰਗਰੂਰ (ਯੁਵਰਾਜ ਹਸਨ ) ਦਿੱਲੀ ਵਿੱਚ ਕੇਂਦਰ ਵਲੋਂ ਚਲਾਏ ਜਾਣ ਵਾਲੇ ਏਮਜ਼, ਆਰ.ਐਮ.ਐਲ. ਹਸਪਤਾਲ ਅਤੇ ਦਿੱਲੀ ਦੇ ਸਫਦਰਜੰਗ ਹਸਪਤਾਲ ਸਮੇਤ ਕਈ ਹਸਪਤਾਲਾਂ ਦੇ ਰੈਜ਼ੀਡੈਂਟ ਡਾਕਟਰਾਂ ਨੇ ਸੋਮਵਾਰ 12 ਅਗਸਤ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (FREDA) ਅਨੁਸਾਰ ਅਣਮਿੱਥੇ ਸਮੇਂ ਦੀ ਹੜਤਾਲ ਦੌਰਾਨ ਐਮਰਜੈਂਸੀ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ।ਇਹ ਹੜਤਾਲ ਜਿੱਥੇ ਪੂਰੇ ਭਾਰਤ ਵਿਚ ਚੱਲ ਰਹੀ ਹੈ ਊਥੇ ਇਸ ਹੜਤਾਲ ਦਾ ਅਸਲ ਸੰਗਰੂਰ ਵਿੱਚ ਵੀ ਵੇਖਣ ਨੂੰ ਮਿਲਿਆ। ਊਥੇ ਅੱਜ ਡਾਕਟਰ ਸ਼ਰੁਤੀ ਸ਼ਰਮਾ ਇੰਚਾਰਜ ਪੀ. ਜੀ. ਆਈ., ਘਾਬਦਾਂ ਅਤੇ ਸਮੁੱਚੇ ਸਟਾਫ ਨੇ ਪਹੁੰਚ ਕੇ ਰੋਸ਼ ਪ੍ਰਦਰਸਨ ਕੀਤਾ। ਜਿੱਥੇ ਡਾਕਟਰ ਸਾਬ੍ਹ ਨੇ ਆਪਣੇ ਵਿਚਾਰ ਖੁਲ੍ਹ ਕੇ ਪ੍ਰਗਟ ਕੀਤੇ ਊਥੇ ਦੋ ਮਿੰਟ ਦਾ ਮੌਨ ਰੱਖਿਆ ਗਿਆ। ਡਾਕਟਰ ਸ਼ਰੁਤੀ ਸ਼ਰਮਾ ਨੇ ਵੀ ਲੇਡੀ ਡਾਕਟਰਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਜ਼ਿਕਰ ਵੀ ਕੀਤਾ। ਇਸ ਮੌਕੇ ਪੀ. ਜੀ. ਆਈ., ਘਾਬਦਾਂ ਦਾ ਸਮੁੱਚਾ ਸਟਾਫ ਹਾਜ਼ਰ ਰਿਹਾ।

   
  
  ਮਨੋਰੰਜਨ


  LATEST UPDATES











  Advertisements