View Details << Back

ਗੌਰਵ ਅੱਤਰੀ ਨੇ ਪਾਵਰ ਲਿਫਟਿੰਗ 'ਚ ਜਿੱਤਿਆ ਗੋਲਡ ਮੈਡਲ
ਪੱਤਰਕਾਰ ਮਨਦੀਪ ਅੱਤਰੀ ਦੇ ਬੇਟੇ ਨੇ ਕੀਤਾ ਨਾ ਰੋਸ਼ਨ.ਚੁਫੇਰਿਓ ਮਿਲ ਰਹੀਆ ਨੇ ਮੁਬਾਰਕਾ

ਭਵਾਨੀਗੜ18 ਅਗਸਤ (ਯੁਵਰਾਜ ਹਸਨ)
ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦੇ ਵਿਦਿਆਰਥੀ ਅਤੇ ਸ੍ਰੀ ਬ੍ਰਾਹਮਣ ਸਭਾ (ਰਜਿ) ਭਵਾਨੀਗੜ੍ਹ ਦੇ ਪ੍ਰਧਾਨ ਪੱਤਰਕਾਰ ਮਨਦੀਪ ਅੱਤਰੀ ਅਤੇ ਬਬੀਤਾ ਅੱਤਰੀ ਦੇ ਹੌਣਹਾਰ ਬੇਟੇ ਗੌਰਵ ਅੱਤਰੀ ਨੇ ਜਿਲ੍ਹਾ ਪੱਧਰੀ ਪਾਵਰ ਲਿਫਟਿੰਗ ਮੁਕਾਬਲੇ ਵਿੱਚੋਂ ਗੋਲਡ ਮੈਡਲ ਜਿੱਤ ਕੇ ਸਕੂਲ , ਮਾਪਿਆਂ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਗੌਰਵ ਅੱਤਰੀ ਨੇ ਦੱਸਿਆ ਕਿਹਾ ਕੀ ਉਹ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਪਾਵਰ ਲਿਫਟਿੰਗ ਕਰਨਾ ਉਸਦਾ ਸ਼ੌਕ ਹੈ। ਇਸ ਜਿੱਤ ਦਾ ਸਿਹਰਾ ਉਸਨੇ ਆਪਣੇ ਕੋਚ ਡੀ ਪੀ ਗਗਨ ਸਿੰਘ ,ਅਧਿਆਪਕਾਂ ਅਤੇ ਮਾਪਿਆਂ ਨੂੰ ਦਿੱਤਾ।ਆਪਣੇ ਸੁਪਨੇ ਬਾਰੇ ਦੱਸਦਿਆਂ ਗੌਰਵ ਅੱਤਰੀ ਨੇ ਕਿਹਾ ਕਿ ਜਿੱਥੇ ਉਹ ਡਾਕਟਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ ,ਉਥੇ ਹੀ ਖੇਡਾਂ ਵਿੱਚ ਵੀ ਉਹ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਹੈ। ਗੌਰਵ ਨੇ ਦੱਸਿਆ ਕਿ ਹੁਣ ਉਹ ਨਵੰਬਰ ਵਿੱਚ ਹੋਣ ਵਾਲੀਆਂ ਸੂਬਾ ਪੱਧਰੀ ਖੇਡਾਂ ਲਈ ਤਿਆਰੀ ਕਰੇਗਾ। ਖਬਰ ਨਸ਼ਰ ਹੂੰਦਿਆ ਹੀ ਅੱਤਰੀ ਪਰਿਵਾਰ ਨੂੰ ਮੁਬਾਰਕਾ ਦੇਣ ਵਾਲਿਆ ਦਾ ਤਾਤਾ ਲੱਗ ਗਿਆ ਇਸ ਮੋਕੇ ਮਨਦੀਪ ਅੱਤਰੀ ਅਤੇ ਪਰਿਵਾਰ ਨੂੰ ਮੁਬਾਰਕਾ ਦੇਣ ਵਾਲਿਆ ਵਿਚ ਮਾਲਵਾ ਡੇਲੀ ਨਿਓੁਜ ਦੇ ਮੁੱਖ ਸੰਪਾਦਕ ਗੁਰਵਿੰਦਰ ਸਿੰਘ ਤੇ ਸਮੂਹ ਟੀਮ ਮਾਲਵਾ ਨੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਓੁਥੇ ਹੀ ਸੰਯੁਕਤ ਪ੍ਰੈਸ ਕਲੱਬ ਭਵਾਨੀਗੜ ਦੇ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ.ਸਰਪ੍ਰਸਤ ਮੇਜਰ ਸਿੰਘ ਮੱਟਰਾ.ਮੀਤ ਪ੍ਰਧਾਨ ਵਿਜੈ ਗਰਗ.ਜਰਨਲ ਸਕੱਤਰ ਮੁਕੇਸ਼ ਸਿੰਗਲਾ.ਖਜਾਨਚੀ ਗੁਰਪ੍ਰੀਤ ਸਿੰਘ ਗਰੇਵਾਲ.ਜਰਨੈਲ ਸਿੰਘ ਮਾਝੀ.ਪ੍ਰੈਸ ਕਲੱਬ ਭਵਾਨੀਗੜ ਦੇ ਸਰਪ੍ਰਸਤ ਇਕਬਾਲ ਸਿੰਘ ਫੱਗੂਵਾਲਾ ਪ੍ਰਧਾਨ ਅਮਨਦੀਪ ਸਿੰਘ ਮਾਝਾ.ਵਿਜੈ ਸਿੰਗਲਾ.ਤਰਸੇਮ ਕਾਸਲ.ਵਿਕਾਸ ਮਿੱਤਲ.ਸੰਜੀਵ ਸ਼ਰਮਾ.ਰਾਜੀਵ ਸ਼ਰਮਾ.ਰਸ਼ਪਿੰਦਰ ਸਿੰਘ.ਭੀਮਾ ਭੱਟੀਵਾਲ.ਹਰਪਾਲ ਸਿੰਘ ਘੁਮਾਣ.ਦਵਿੰਦਰ ਰਾਣਾ.ਰਾਜ ਕੁਮਾਰ ਖੁਰਮੀ.ਲਖਵਿੰਦਰ ਗਰਗ.ਲਵਲੀ ਕੋਸ਼ਲ.ਕ੍ਰਿਸ਼ਨ ਚੋਹਾਨ.ਹੈਪੀ ਸ਼ਰਮਾ.ਪਰਮਜੀਤ ਕਲੇਰ.ਪੁਸ਼ਪਿੰਦਰ ਮਾਝੀ.ਯੁਵਰਾਜ ਹਸਨ ਤੋ ਇਲਾਵਾ ਜਿਲਾ ਪ੍ਰੈਸ ਕਲੱਬ ਸੰਗਰੂਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਸਿੱਧੂ ਇਲੈਕਟ੍ਰੋਨਿਕ ਪ੍ਰੈਸ ਕਲੱਬ ਭਵਾਨੀਗੜ ਦੇ ਪ੍ਰਧਾਨ ਕ੍ਰਿਸ਼ਨ ਗਰਗ. ਵੀ ਅੱਤਰੀ ਪਰਿਵਾਰ ਨੂੰ ਢੇਰ ਸਾਰੀਆ ਮੁਬਾਰਕਾ ਦਿੱਤੀਆ।


   
  
  ਮਨੋਰੰਜਨ


  LATEST UPDATES











  Advertisements