View Details << Back

ਪਿੰਡ ਝਨੇੜੀ ਚ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ
ਬੀ.ਆਰ ਅੰਬੇਦਕਰ ਕਲੱਬ ਵਲੋ ਕੀਤਾ ਮਹਿਮਾਨਾ ਦਾ ਸਵਾਗਤ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਸਾਵਣ ਦੇ ਮਹੀਨੇ ਦੇ ਵਿੱਚ ਤੀਆਂ ਦਾ ਤਿਉਹਾਰ ਪਿੰਡ ਝਨੇੜੀ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਛੋਟੇ ਬੱਚਿਆਂ ਦੇ ਵੱਲੋਂ ਇਸ ਤਿਉਹਾਰ ਤੇ ਰੌਣਕਾਂ ਲਗਾਈਆਂ ਗਈਆਂ। ਝਨੇੜੀ ਦੇ ਡਾਕਟਰ ਬੀ.ਆਰ ਅੰਬੇਡਕਰ ਕਲੱਬ ਦੇ ਵੱਲੋਂ ਇੱਕ ਜਗ੍ਹਾ ਤੇ ਮਾਵਾਂ ਭੈਣਾਂ ਅਤੇ ਛੋਟੇ ਬੱਚਿਆਂ ਨੂੰ ਇਕੱਠਾ ਕਰਕੇ ਇਸ ਤਿਉਹਾਰ ਦੀਆਂ ਰੌਣਕਾਂ ਲਗਾਈਆਂ ਗਈਆਂ ਤੇ ਇਸ ਖਾਸ ਤਿਉਹਾਰ ਮੌਕੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਮਾਤਾ ਅਤੇ ਮੈਡਮ ਪਰਮਜੀਤ ਕੌਰ ਵੱਲੋਂ ਪਹੁੰਚ ਕੇ ਇਸ ਤਿਉਹਾਰ ਦੀਆਂ ਰੌਣਕਾਂ ਚ ਹਿੱਸਾ ਲਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇਆ ਮੈਡਮ ਪਰਮਜੀਤ ਕੌਰ ਨੇ ਦੱਸਿਆ ਕਿ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਪਿੰਡ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ ਅਤੇ ਸਾਰੇ ਪਿੰਡ ਵਾਸੀਆਂ ਨੂੰ ਇੱਕ ਜਗ੍ਹਾ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਤੇ ਉਹਨਾਂ ਤੀਆਂ ਕਰਵਾਉਣ ਵਾਲੇ ਕਲੱਬ ਡਾਕਟਰ ਬੀ.ਆਰ ਅੰਬੇਦਕਰ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਇਹ ਸ਼ਲਾਗਾਯੋਗ ਕਦਮ ਚੁੱਕਿਆ ਅਤੇ ਤੀਆਂ ਦੇ ਤਿਉਹਾਰ ਕਰਵਾਇਆ ਗਿਆ ਇਸ ਮੌਕੇ ਖਾਸ ਤੌਰ ਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਕਈ ਪੇਸ਼ਕਾਰੀਆਂ ਵੀ ਦਰਸਾਈਆਂ ਗਈਆਂ ।

   
  
  ਮਨੋਰੰਜਨ


  LATEST UPDATES











  Advertisements