View Details << Back

ਡਾ: ਬਲਜੀਤ ਸਿੰਘ ਨੇ ਸੀਨੀਅਰ ਮੈਡੀਕਲ ਅਫ਼ਸਰ ਸੰਗਰੂਰ ਦਾ ਸੰਭਾਲਿਆ ਅੋਹਦਾ
ਪਰਿਵਾਰ ਫਾਉਂਡੇਸ਼ਨ (ਰਜਿ) ਦੇ ਅੋਹਦੇਦਾਰਾ ਵਲੋ ਕੀਤਾ ਸਨਮਾਨ

ਸੰਗਰੂਰ ਮਿਤੀ 24 ਅਗਸਤ 2024 (ਯੁਵਰਾਜ ਹਸਨ ) ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ 17 ਸਿਵਲ ਸਰਜਨ ਅਤੇ 73 ਮੈਡੀਕਲ ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਸ ਪ੍ਰਕਿਰਿਆ ਤਹਿਤ ਡਾਕਟਰ ਬਲਜੀਤ ਸਿੰਘ ਨੂੰ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਸੀਨੀਅਰ ਮੈਡੀਕਲ ਅਫ਼ਸਰ, ਸੰਗਰੂਰ ਲਗਾਉਣ 'ਤੇ ਪਰਿਵਾਰ ਫਾਉਂਡੇਸ਼ਨ (ਰਜਿ:) ਪੰਜਾਬ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਸੀਨੀਅਰ ਮੈਡੀਕਲ ਅਫ਼ਸਰ, ਡਾਕਟਰ ਬਲਜੀਤ ਸਿੰਘ ਨੇ ਡੀ ਅਡੀਕਸ਼ਨ ਦੇ ਸਮੁੱਚੇ ਸਟਾਫ਼ ਨਾਲ ਮੀਟਿੰਗ ਕਰਦਿਆਂ ਜਿਥੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਉਥੇ ਮਰੀਜ਼ਾਂ ਦੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਲਈ ਅਤੇ ਬਿਹਤਰ ਮੈਡੀਕਲ ਸੇਵਾਵਾਂ ਮੁਹੱਈਆ ਕਰਾਉਣ ਵਧੀਆ ਕੰਮ ਕਰਨ ਲਈ ਆਦੇਸ਼ ਦਿੱਤੇ। ਡੀ ਅਡੀਕਸ਼ਨ ਸੈਂਟਰ ਦੇ ਇੰਚਾਰਜ ਡਾ ਇਂਸਾਨ ਪ੍ਰਕਾਸ਼ ਨਾਲ਼ ਵਿਚਾਰ ਕਰਕੇ ਨਸ਼ਾ ਮੁਕਤੀ ਲਈ ਪੇਸ਼ ਆ ਰਹੀਆਂ ਸਮੱਸਿਆਵਾਂ ਦੀ ਜਾਣਕਾਰੀ ਹਾਸਲ ਕੀਤੀ। ਗੱਲਬਾਤ ਕਰਦਿਆਂ ਡਾਕਟਰ ਬਲਜੀਤ ਸਿੰਘ ਐਸ ਐਮ ਓ ਸਾਬ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਸਿਵਲ ਹਸਪਤਾਲ ’ਚ ਬੇਹਤਰ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।ਇਸ ਮੌਕੇ ਪਰਿਵਾਰ ਫਾਉਂਡੇਸ਼ਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਪੰਮੀ ਫੱਗੂਵਾਲੀਆ ਲੇਖਕ 'ਤੇ ਸਮਾਜ ਸੇਵਕ, ਸਟਾਫ਼ ਨਰਸ (ਮੇਲ) ਸੰਦੀਪ ਸ਼ਰਮਾ, ਗਗਨਦੀਪ ਸਿੰਘ, ਬਲਵਿੰਦਰ ਸਿੰਘ, ਸਰਬਜੀਤ ਸਿੰਘ, ਜਸਕਰਨ ਸਿੰਘ ਅਤੇ ਤਰਸੇਮ ਸਿੰਘ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements