View Details << Back

ਪੱਤਰਕਾਰ ਕ੍ਰਿਸਨ ਗਰਗ ਦੇ ਭਰਾ ਤੇ ਪਿਤਾ ਦਾ ਹੋਇਆ ਅੇਕਸੀਡੈਟ
ਦੋਵੇ ਪਿਓੁ ਪੁੱਤ ਜਖਮੀ.ਰਜਿੰਦਰਾ ਹਸਪਤਾਲ ਪਟਿਆਲਾ ਚ ਨੇ ਜੇਰੇ ਇਲਾਜ

ਭਵਾਨੀਗੜ੍ਹ, 24 ਅਗਸਤ (ਯੁਵਰਾਜ ਹਸਨ)
ਬਠਿੰਡਾ ਚੰਡੀਗੜ੍ਹ ਕੌਮੀ ਮਾਰਗ ਤੇ ਪਿੰਡ ਨਦਾਮਪੁਰ ਦੇ ਬੱਸ ਸਟੈਂਡ ਤੇ ਇਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਪਿਓ ਪੁੱਤ ਗੰਭੀਰ ਜ਼ਖ਼ਮੀ ਹੋ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੱਤਰਕਾਰ ਕ੍ਰਿਸ਼ਨ ਕੁਮਾਰ ਗਰਗ ਨੇ ਦੱਸਿਆ ਕਿ ਬੀਤੀ ਸ਼ਾਮ ਉਸ ਦਾ ਭਰਾ ਅਸ਼ਵਨੀ ਕੁਮਾਰ ਗਰਗ ਅਤੇ ਪਿਤਾ ਪਵਨ ਕੁਮਾਰ ਨਦਾਮਪੁਰ ਬੱਸ ਸਟੈਂਡ ਵਿਖੇ ਆਪਣੀ ਦੁਕਾਨ ਤੋਂ ਮੋਟਰਸਾਈਕਲ ਰਾਹੀਂ ਪਿੰਡ ਹਰਦਿਤਪੁਰਾ ਨੂੰ ਆ ਰਹੇ ਸਨ ਕਿ ਇਕ ਕਾਰ ਵਾਲੇ ਨੇ ਅਚਾਨਕ ਆਪਣੀ ਗੱਡੀ ਨੂੰ ਲਾਪ੍ਰਵਾਹੀ ਨਾਲ ਉਲਟ ਪਾਸੇ ਨੂੰ ਕੱਟ ਦਿੱਤਾ। ਜਿਸ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਕਾਰ ਵਿਚ ਵੱਜਣ ਨਾਲ ਸੜਕ ਉਤੇ ਡਿੱਗ ਗਿਆ। ਹਾਦਸੇ ਵਿੱਚ ਦੋਵੇਂ ਪਿਓ ਪੁੱਤ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਦਾਖਲ ਕਰਵਾਇਆ ਗਿਆ,ਪਰ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਹਿਲਾਂ ਸੰਗਰੂਰ ਅਤੇ ਫਿਰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਪਵਨ ਕੁਮਾਰ ਨੂੰ ਸਿਰ ਵਿੱਚ ਸੱਟ ਵੱਜਣ ਕਾਰਨ ਐਮਰਜੈਂਸੀ ਵਾਰਡ ਵਿੱਚ ਰੱਖਿਆ ਗਿਆ ਹੈ।


   
  
  ਮਨੋਰੰਜਨ


  LATEST UPDATES











  Advertisements