View Details << Back

ਬੀਕੇਯੂ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਪਹੁੰਚੇ ਗੁਰਦੁਆਰਾ ਨਾਨਕਿਆਣਾ ਸਾਹਿਬ
2 ਸਤੰਬਰ ਨੂੰ ਚੰਡੀਗੜ੍ਹ ਵਿਖੇ ਪਾਣੀਆਂ ਦੇ ਮਸਲੇ ਹੱਲ ਕਰਵਾਉਣ ਲਈ ਹੋਵੇਗੀ ਵੱਡੀ ਕਾਨਫਰੰਸ...

ਸੰਗਰੂਰ 26 ਅਗਸਤ (ਯੁਵਰਾਜ ਹਸਨ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਅਗਵਾਈ ਚ ਗੁਰੂਦਵਾਰਾ ਸਾਹਿਬ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਕਿਸਾਨੀ ਮੰਗਾਂ, ਦਰਿਆਈ ਪਾਣੀਆਂ ਸਬੰਧੀ ਕਾਨਫਰੰਸ ਕੀਤੀ ਗਈ ਜਿਸ ਸੁਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਸੰਬੋਧਨ ਕਰਦਿਆਂ ਕਿਹਾ ਦਰਿਆਈ ਪਾਣੀਆਂ ਵਿੱਚ ਇੰਡਰਾਸਟਰੀਆ ਦਾ ਕਾਲਾ ਪਾਣੀ ਪਾਉਣ ਕਾਰਨ ਪੰਜਾਬ ਵਿੱਚ ਕੈਂਸਰ, ਕਾਲ਼ਾ ਪੀਲੀਆ ਤੇ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ ਅਤੇ ਰਿਪੋਰਟਾਂ ਮੁਤਾਬਿਕ ਧਰਤੀ ਹੇਠਲਾ ਪਾਣੀ ਮੁੱਕਣ ਕਿਨਾਰੇ ਹੈ ਪੰਜਾਬ ਸਰਕਾਰ ਤੋਂ ਮੰਗ ਕੀਤੀ ਹਰੇਕ ਖੇਤ ਨੂੰ ਨਹਿਰੀ ਪਾਣੀ ਤੇ ਹਰ ਘਰ ਨੂੰ ਪੀਣ ਯੋਗ ਪਾਣੀ ਦਾ ਪ੍ਰਬੰਧ ਕਰੇ ਜਿਵੇਂ ਕੇ ਚੰਡੀਗੜ੍ਹ ਪੰਚਕੂਲਾ ਮੋਹਾਲੀ ਆਦਿ ਦੇ ਲੋਕਾਂ ਲਈ ਨਹਿਰੀ ਪਾਣੀ ਨੂੰ ਸ਼ੁਧ ਕਰਕੇ ਪੀਣ ਲਈ ਮੁਫ਼ਤ ਦਿਤਾ ਜਾ ਰਿਹਾ ਹੈ 2 ਸਤੰਬਰ ਨੂੰ ਚੰਡੀਗੜ੍ਹ ਵਿਖੇ ਪਾਣੀਆਂ ਦੇ ਮਸਲੇ ਹੱਲ ਕਰਵਾਉਣ ਲਈ ਚੰਡੀਗੜ੍ਹ ਵਿਖੇ ਕਾਨਫਰੰਸ ਕੀਤੀ ਜਾਵੇਗੀ। ਗੁਰੂਦਵਾਰਾ ਪ੍ਰਬੰਧਕ ਕਮੇਟੀ, ਬੀਕੇਯੂ ਰਾਜੇਵਾਲ ਜ਼ਿਲਾ ਟੀਮ, ਮਲਕੀਤ ਸਿੰਘ ਚੰਗਾਲ ਤੇ ਗਿਆਨ ਸਿੰਘ ਭਵਾਨੀਗੜ੍ਹ ਵੱਲੋਂ ਰਾਜੇਵਾਲ ਜੀ ਦਾ ਸੰਗਰੂਰ ਵਿਖੇ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ।ਬਲਦੇਵ ਸਿੰਘ ਮੀਆਂਪੁਰ,ਮਲਕੀਤ ਸਿੰਘ ਲਖਮੀਰਵਾਲਾ, ਕਸ਼ਮੀਰ ਸਿੰਘ ਘਰਾਚੋਂ, ਮਨਜਿੰਦਰ ਸਿੰਘ ਘਾਬਦਾਂ , ਬਲਜਿੰਦਰ ਸਿੰਘ ਲਹਿਰਾਗਾਗਾ , ਕੁਲਵਿੰਦਰ ਸਿੰਘ ਮਾਝਾ, ਭੁਪਿੰਦਰ ਸਿੰਘ ਭੁਲਰਹੇੜੀ,ਜਸਵੰਤ ਸਿੰਘ ਬਿਗੜਵਾਲ, ਅਜੈਬ ਸਿੰਘ ਸੰਘਰੇੜੀ,ਰੋਹੀ ਸਿੰਘ ਮੰਗਵਾਲ , ਜਸਪਾਲ ਸਿੰਘ ਘਰਾਚੋਂ ਪ੍ਰੇਸ ਸਕੱਤਰ, ਬਲਜਿੰਦਰ ਸਿੰਘ ਸੰਘਰੇੜੀ,ਪ੍ਰੀਤਮ ਸਿੰਘ ਬਡਰੁੱਖਾਂ, ਪ੍ਰੀਤਮ ਸਿੰਘ ਬਾਦਸ਼ਾਹਪੁਰ,ਜਗਦੇਵ ਸਿੰਘ ਘਰਾਚੋਂ,ਅਮਰਜੀਤ ਸਿੰਘ ਖਨਾਲ ਕਲਾਂ,ਜਸਵਿੰਦਰ ਸਿੰਘ ਚੰਗਾਲ, ਮਹਿੰਦਰ ਸਿੰਘ ਭੱਠਲ ,ਗੁਰਜੀਤ ਸਿੰਘ ਭੱੜੀ ,ਪ੍ਰੀਤਇੰਦਰ ਸਿੰਘ ਗਰੇਵਾਲ, ਮੱਖਣ ਸਿੰਘ ਘਾਬਦਾਂ, ਗੁਰਚਰਨ ਸਿੰਘ ਹਰਚੰਦ ਪੁਰਾ, ਗਿਆਨ ਸਿੰਘ ਭਵਾਨੀਗੜ੍ਹ , ਗੁਰਚਰਨ ਸਿੰਘ ਭਿੰਡਰਾ , ਕੁਲਤਾਰ ਸਿੰਘ ਘਰਾਚੋ, ਗੁਰਦੀਪ ਸਿੰਘ ਆਲੋਅਰਖ, ਕੁਲਵਿੰਦਰ ਫੌਜੀ, ਬਲਵਿੰਦਰ ਸਿੰਘ ਕਾਂਝਲਾ, ਅਮਰੀਕ ਸਿੰਘ ਆਦਿ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements