View Details << Back

ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੱਗੂਵਾਲਾ ਨੇ ਵੰਡੀਆਂ ਵਰਦੀਆਂ

ਭਵਾਨੀਗੜ (ਯੁਵਰਾਜ ਹਸਨ)
:- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਅਰਜੋਤ ਕੌਰ ਦੀ ਸਰਪ੍ਰਸਤੀ ਹੇਠ ਸ੍ਰੀ ਰਾਮ ਗੋਪਾਲ ਦੀ ਨਜ਼ਰਸ਼ਾਨੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੱਗੂਵਾਲਾ ਵਿਖੇ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ। ਜਿਨ੍ਹਾਂ ਵਿੱਚ ਐਸ ਸੀ ਲੜਕੇ ਅਤੇ ਸਾਰੀਆਂ ਲੜਕੀਆਂ ਸ਼ਾਮਲ ਹਨ। ਵਰਦੀਆਂ ਵਿੱਚ ਪੈਂਟ, ਕਮੀਜ਼, ਕੋਟੀ, ਬੂਟ ਅਤੇ ਜੁਰਾਬਾਂ ਆਦਿ ਵੰਡੀਆਂ ਗਈਆਂ। ਇਹ ਵਰਦੀਆਂ 56 (ਛਪੰਜਾ) ਵਿਦਿਆਰਥੀਆਂ ਨੂੰ ਦਿੱਤੀਆਂ ਗਈਆਂ। ਇਸ ਸਮਾਗਮ ਵਿੱਚ ਉੱਘੇ ਲੇਖਕ 'ਤੇ ਸਮਾਜ ਸੇਵਕ ਪੰਮੀ ਫੱਗੂਵਾਲੀਆ ਚੇਅਰਮੈਨ ਐਸ. ਐਮ. ਸੀ.ਕੈਪਸ ਮੈਨੇਜਰ ਜਗਦੀਸ਼ ਸਿੰਘ,ਮੈਂਬਰ ਲਖਵਿੰਦਰ ਸਿੰਘ, ਹੋਰ ਮੈਂਬਰਾਂ ਤੋਂ ਇਲਾਵਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।


   
  
  ਮਨੋਰੰਜਨ


  LATEST UPDATES











  Advertisements