View Details << Back

ਐਸਵਾਨ ਬੀੜ ਨੂੰ ਓੁਜਾੜਨ ਦੀ ਤਜਵੀਜ ਹੋਵੇ ਰੱਦ : ਬਾਬੂ ਗਰਗ
ਹਲਕਾ ਵਿਧਾਇਕ ਬੀਬਾ ਭਰਾਜ ਵਲੋ ਵਿਧਾਨ ਸਭਾ ਚ ਰੱਖੀ ਸੀ ਤਜਵੀਜ

ਭਵਾਨੀਗੜ (ਯੁਵਰਾਜ ਹਸਨ)ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਸ੍ਰੀ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸੱਕਤਰ ਨੇ ਹਲਕਾ ਵਿਧਾਇਕ ਬੀਬਾ ਨਰਿੰਦਰ ਕੌਰ ਭਰਾਜ ਵਲੋਂ ਵਿਧਾਨ ਸਭਾ ਵਿੱਚ ਐਸਵਾਨ ਬੀੜ ਦੀ ਜ਼ਮੀਨ ਸਰਕਾਰ ਦੇ ਨਾਂ ਟਰਾਂਸਫਰ ਕਰਨ ਲਈ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਹੈ ਤਾਂ ਕਿ ਉਥੇ ਸੰਗਰੂਰ ਲਈ ਅਨਾਜ ਮੰਡੀ ਦੀ ਤਜਵੀਜ਼ ਬਣਾਈ ਜਾ ਸਕੇ ਸ਼ਾਇਦ ਹਲਕਾ ਵਿਧਾਇਕ ਨੂੰ ਇਸ ਮਾਮਲੇ ਬਾਰੇ ਅਗਿਆਨਤਾ ਹੋਵੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਤਤਕਾਲੀਨ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨਾਲ ਹੋਏ ਵਿਚਾਰ ਵਟਾਂਦਰੇ ਤੋਂ ਬਾਅਦ ਉੱਚ ਅਧਿਕਾਰੀਆਂ ਦੀ ਮੀਟਿੰਗ ਵਿੱਚ ਇਹ ਫੈਸਲਾ ਹੋ ਗਿਆ ਸੀ ਕਿ ਮੰਡੀ ਬੋਰਡ ਤੁਰੰਤ ਐਸਵਾਨ ਬੀੜ ਦੇ ਸਾਹਮਣੇ ਤਕਰੀਬਨ 85 ਏਕੜ ਜ਼ਮੀਨ ਰਿਆਸਤੀ ਵਾਰਸ ਸ੍ਰ ਸਤਵੀਰ ਸਿੰਘ ਕੰਸਟੋਡੀਅਨ ਦੇ ਕਬਜ਼ੇ ਵਿੱਚ ਹੈ ਉਸ ਨੂੰ ਅਨਾਜ ਮੰਡੀ ਬਨਾਉਣ ਲਈ ਤੁਰੰਤ ਪ੍ਰਭਾਵ ਨਾਲ ਅਗਲੇਰੀ ਕਾਰਵਾਈ ਕਰੇ ਇਸ ਉਪਰ ਅਮਲ ਕਰਦੇ ਹੋਏ ਤਤਕਾਲੀਨ ਦਪਿੰਦਰ ਸਿੰਘ ਸਕੱਤਰ ਮੰਡੀ ਬੋਰਡ ਨੇ ਆਪਣੇ ਟੀਮ ਨਾਲ ਉਕਤ ਸਾਇਟ ਦਾ ਵਿਜ਼ਟ ਕਰਕੇ ਰਿਪੋਰਟ ਮੁੱਖ ਮੰਤਰੀ ਸਾਹਿਬ ਨੂੰ ਦੇਣ ਉਪਰੰਤ ਆਪਣੀ ਟੀਮ ਨਾਲ ਦਿੱਲੀ ਜਾ ਕੇ ਸ੍ਰ ਸਤਵੀਰ ਸਿੰਘ ਨਾਲ ਇਹ ਫੈਸਲਾ ਹੋ ਗਿਆ ਇਸ ਜ਼ਮੀਨ ਦੇ ਚਕੌਤੇ ਦੀ ਰਕਮ ਤਹਾਨੂੰ ਜ਼ਿੰਦਗੀ ਭਰ ਤੁਹਾਡੇ ਨਿੱਜੀ ਖਾਤੇ ਵਿੱਚ ਪਾ ਦਿੱਤੀ ਜਾਇਆ ਕਰੇਗੀ ਇਹ ਸਾਰੀ ਕਾਰਵਾਈ ਮੁਕੰਮਲ ਹੋਣ ਉਪਰੰਤ ਇਸ ਜ਼ਮੀਨ ਨੂੰ ਮੰਡੀ ਬੋਰਡ ਦੇ ਨਾਂ ਟਰਾਂਸਫਰ ਕਰਕੇ ਇਸ ਦੀ ਕੁਲੈਕਟਰ ਕੀਮਤ ਸਰਕਾਰ ਦੇ ਖਾਤੇ ਜਮਾਂ ਕਰਨੀ ਸੀ ਪਰੰਤੂ ਅਚਾਨਕ ਕਿਸੇ ਡੀਲਰ ਵਲੋਂ ਗ਼ਲਤ ਢੰਗ ਨਾਲ ਫਰਦ ਵਿੱਚ ਠੇਕਾ ਜ਼ਮੀਨ ਦਾ ਇੰਦਰਾਜ ਕਰਵਾ ਲਿਆ ਇਸ ਲਈ ਇਹ ਅਨਾਜ ਮੰਡੀ ਦਾ ਪ੍ਰਾਜੈਕਟ ਸਿਰੇ ਨਹੀਂ ਚੜ੍ਹ ਸਕਿਆ ਜਿਸ ਦਾ ਮੈਨੂੰ ਅਫਸੋਸ ਰਹੇਗਾ ਪਰੰਤੂ ਅੱਜ ਹਲਕਾ ਵਿਧਾਇਕ ਦਾ ਬਿਆਨ ਸੁਣ ਕੇ ਦੁੱਖ ਪਹੁੰਚਿਆ ਕਿ ਜਿਸ ਐਸਵਾਣ ਬੀੜ ਲਈ ਕਰੋੜਾਂ ਰੁਪਏ ਦਾ ਪ੍ਰਾਜੈਕਟ ਲਿਆ ਕੇ ਬਿਲਕੁਲ ਸੁੱਕੇ ਦਰਖਤਾਂ ਨੂੰ ਕਟਵਾ ਕੇ ਤਰ੍ਹਾਂ ਤਰ੍ਹਾਂ ਦੇ ਅਕਸੀਜਨ ਦੇਣ ਵਾਲੇ ਦਰੱਖਤ ਅਤੇ ਆਯੁਰਵੈਦਿਕ ਅਤੇ ਮੈਡਿਸਨ ਬਨਾਉਣ ਵਾਲੇ ਦਰਖ਼ਤ ਲਗਵਾਏ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਸ ਦੀ ਸਾਂਭ ਸੰਭਾਲ ਕੀਤੀ ਅਤੇ ਬੀੜ ਵਿੱਚ ਹਜ਼ਾਰਾਂ ਗਊਆਂ ਬਾਂਦਰ ਅਤੇ ਅਨੇਕਾਂ ਹੋਰ ਜਾਨਵਰ ਜਿਨ੍ਹਾਂ ਪ੍ਰਤੀ ਆਸਥਾ ਅਨੁਸਾਰ ਸ਼ਰਧਾ ਭਾਵਨਾ ਨਾਲ ਹਜ਼ਾਰਾਂ ਪਰਿਵਾਰਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਅੱਜ ਉਸ ਬੀੜ ਨੂੰ ਕਿਉਂ ਉਜਾੜਨ ਦੀਆਂ ਵਿਉਂਤਾਂ ਬਣ ਰਹੀਆਂ ਹਨ ਇਸ ਸ਼ਹਿਰ ਦੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਹੈ ਕਿ ਅੱਗੇ ਆ ਕੇ ਇਸ ਐਸਵਾਨ ਬੀੜ ਨੂੰ ਉਜੜਣ ਤੋਂ ਬਚਾਉਣ ਲਈ ਸਘੰਰਸ਼ ਕਰਨ ਅਤੇ ਮੇਰੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਅਨਾਜ ਮੰਡੀ ਅਤੇ ਐਗਰੋ ਇੰਡਸਟਰੀ ਲਈ ਅਲੱਗ ਪਈ ਜ਼ਮੀਨ ਨੂੰ ਵਰਤੋਂ ਵਿੱਚ ਲਵੇ ਅਤੇ ਬੀੜ ਨੂੰ ਉਜਾੜਨ ਦੀ ਤਜਵੀਜ਼ ਨੂੰ ਰੱਦ ਕੀਤਾ ਜਾਵੇ।

   
  
  ਮਨੋਰੰਜਨ


  LATEST UPDATES











  Advertisements