View Details << Back

ਬਾਲਦ ਖੁਰਦ ਵਿੱਚ ਕੋਆਪਰੇਟਿਵ ਸੋਸਾਇਟੀ ਦੀ ਹੋਈ ਚੋਣ ਚੁਣੇ ਗਏ ਮੈਂਬਰ
ਪ੍ਰਦੀਪ ਤੇਜੇ ਮੁੜ ਤੋਂ ਚੁਣੇ ਗਏ ਕੋਪਰੇਟਿਵ ਸੋਸਾਇਟੀ ਦੇ ਮੈਂਬਰ, ਵਰਕਰਾਂ ਚ ਖੁਸ਼ੀ ਦੀ ਲਹਿਰ

ਭਵਾਨੀਗੜ੍ਹ( ਗੁਰਵਿੰਦਰ ਸਿੰਘ) ਅੱਜ ਪਿੰਡ ਬਾਲਦ ਖੁਰਦ ਵਿੱਚ ਕੋਪਰੇਟਿਵ ਸੋਸਾਇਟੀ ਦੇ ਮੈਂਬਰਾਂ ਦੀ ਹੋਈ ਚੋਣ ਜਿਸ ਵਿੱਚ 11 ਮੈਂਬਰਾਂ ਚੋਂ ਸੱਤ ਮੈਂਬਰ ਪਿੰਡ ਬਾਲਦ ਖੁਰਦ ਦੇ ਚੁਣੇ ਗਏ ਅਤੇ ਚਾਰ ਮੈਂਬਰ ਥੰਮਣ ਸਿੰਘ ਵਾਲਾ ਦੇ ਚੁਣੇ ਗਏ। ਇਸ ਚੋਣ ਤੋਂ ਬਾਅਦ ਮੈਂਬਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆਈ ਅਤੇ ਹਾਰ ਪਾ ਕੇ ਜਿੱਤ ਦੇ ਨਿਸ਼ਾਨ ਦਿਖਾਉਂਦੇ ਨਜ਼ਰ ਆਏ ਪਿੰਡ ਬਾਲਦ ਖੁਰਦ ਦੇ ਮੈਂਬਰ ਵੱਲੋ ਇਸ ਮੌਕੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਅੱਜ ਕੋਆਪਰੇਟਿਵ ਸੋਸਾਇਟੀ ਦੇ ਮੈਂਬਰਾਂ ਦੀ ਚੋਣ ਕਰਵਾਈ ਗਈ ਸੀ ਜਿਸ ਚ 7 ਮੈਂਬਰ ਚੁਣੇ ਗਏ ਹਨ ਅਤੇ ਜਲਦੀ ਹੀ ਪ੍ਰਧਾਨ ਦੀ ਚੋਣ ਵੀ ਕੀਤੀ ਜਾਵੇਗੀ ਅਤੇ ਪ੍ਰਧਾਨ ਐਲਾਨਿਆ ਜਾਵੇਗਾ। ਅਤੇ ਉਹਨਾਂ ਕਿਹਾ ਕਿ ਸਾਡੇ ਪਿੰਡ ਵਿੱਚ ਪਹਿਲਾਂ ਦੀ ਤਰ੍ਹਾਂ ਆਪਸੀ ਏਕਤਾ ਬਰਕਰਾਰ ਹੈ ਅਤੇ ਅੱਜ ਵੀ ਉਸ ਨੂੰ ਲੈ ਕੇ ਆਪਸੀ ਏਕਤਾ ਬਰਕਰਾਰ ਨਜ਼ਰ ਆਈ ਅਤੇ ਮੈਂਬਰ ਚੁਣੇ ਗਏ। ਇਸ ਮੌਕੇ ਬਲਜਿੰਦਰ ਸਿੰਘ ਬਲਾਕ ਪ੍ਰਧਾਨ, ਹਰਮੇਸ਼ ਪਾਲ, ਕਰਮਜੀਤ ਸਿੰਘ, ਮੱਖਣ ਸਿੰਘ, ਜਤਿੰਦਰ ਸਿੰਘ, ਹੁਕਮ ਸਿੰਘ, ਜਸਵੀਰ ਪਾਲ, ਪਿਆਰਾ ਸਿੰਘ, ਯਾਦਵਿੰਦਰ ਸਿੰਘ ਆਦਿ ਮੈਂਬਰ ਅਤੇ ਪਿੰਡ ਵਾਸੀ ਮੌਜੂਦ ਰਹੇ।

   
  
  ਮਨੋਰੰਜਨ


  LATEST UPDATES











  Advertisements