View Details << Back

ਭਵਾਨੀਗੜ ਦੇ ਸ: ਸੀਨੀ: ਸਕੈ: ਸਮਾਰਟ ਸਕੂਲ ਲੜਕੀਆ ਵਿਖੇ ਅਧਿਆਪਕ ਮਾਪੇ ਮਿਲਣੀ
ਮੈਗਾ ਪੀ.ਟੀ.ਐਮ ਤੋ ਮਾਪੇ ਖੁਸ਼ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਕੀਤੀ ਸ਼ਲਾਘਾ

ਭਵਾਨੀਗੜ (ਯੁਵਰਾਜ ਹਸਨ) ਮੰਗਲਵਾਰ ਨੂੰ ਸਕੂਲ ਕੈਂਪਸ ਵਿਖੇ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ। ਇਹ ਅਧਿਆਪਕ ਮਾਪੇ ਮਿਲਣੀ ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਬੱਚਿਆਂ ਦੇ ਸਰਬਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਦੇ ਮਾਪਿਆਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਦੀਆਂ ਅਕਾਦਮਿਕ ਅਤੇ ਸਹਿ-ਅਕਾਦਮਿਕ ਖੇਤਰ ਵਿੱਚ ਹੋਰ ਵਧੇਰੇ ਪ੍ਰਾਪਤੀਆਂ ਨੂੰ ਉਤਸ਼ਾਹ ਦੇਣ ਲਈ ਕਰਵਾਈ ਗਈ। ਜਿਸ ਨੂੰ ਵਿਜਿਟ ਕਰਨ ਲਈ ਸ੍ਰੀ ਤੇਜਵੀਰ ਸਿੰਘ ਪ੍ਰਿੰਸੀਪਲ ਸੈਕਰੇਟਰੀ ਸਥਾਨਕ ਸਰਕਾਰਾਂ ਅਤੇ ਉਹਨਾਂ ਦੇ ਨਾਲ ਸ੍ਰੀ ਰਵਿੰਦਰ ਕੁਮਾਰ ਬਾਂਸਲ ਐਸਡੀਐਮ ਭਵਾਨੀਗੜ੍ਹ ਸਕੂਲ ਵਿਖੇ ਆਏ ਉਹਨਾਂ ਨੇ ਪ੍ਰਿੰਸੀਪਲ ਸਾਹਿਬਾਨ ਨਾਲ ਸਕੂਲ ਦੇ ਪ੍ਰਬੰਧ ਸਬੰਧੀ, ਵਿਦਿਆਰਥੀਆਂ ਦੀ ਗਿਣਤੀ, ਅਧਿਆਪਕਾਂ ਸਬੰਧੀ ਜਾਣਕਾਰੀ, ਵਿਦਿਅਕ ਮਾਹੌਲ ਸਬੰਧੀ ਚਰਚਾ ਕੀਤੀ ਅਤੇ ਤਾਰੀਫ ਕੀਤੀ। ਇਸ ਮੌਕੇ ਉਹਨਾਂ ਸਕੂਲ ਵਿੱਚ ਆਏ ਹੋਏ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਰਾਬਤਾ ਕਾਇਮ ਕੀਤਾ ਉਹਨਾਂ ਦੀ ਗੱਲ ਸੁਣੀ ਅਤੇ ਆਪਣੇ ਸੁਝਾਅ ਦਿੱਤੇ। ਸਕੂਲ ਦੀਆਂ ਲੋੜਾਂ ਸਬੰਧੀ ਵੀ ਗੱਲਬਾਤ ਕੀਤੀ ਗਈ ਜਿਸ ਦੇ ਸਬੰਧ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਬਲਵਿੰਦਰ ਸਿੰਘ ਬੋਪਾਰਾਏ ਨੇ ਸਕੂਲ ਦੇ ਬਾਥਰੂਮ ਨੂੰ ਬਿਹਤਰ ਬਣਾਉਣ ਲਈ, ਛੇਵੀਂ ਸੱਤਵੀਂ ਦੇ ਬਣੇ ਹੋਏ ਪੁਰਾਣੇ ਬਲਾਕ ਸਬੰਧੀ ਅਤੇ ਗਰਾਉਂਡ ਵਿੱਚ ਭਰਤ ਪਵਾਉਣ ਸਬੰਧੀ ਵਿਸ਼ਿਆਂ 'ਤੇ ਚਰਚਾ ਕੀਤੀ। ਐਸਡੀਐਮ ਸਾਹਿਬਾਨ ਨੇ ਸਫਾਈ ਸੰਬੰਧੀ ਮਨਰੇਗਾ ਜਾਂ ਸੋਸ਼ਲ ਵਰਕਰ ਅਤੇ ਹੋਰ ਸੰਸਥਾਵਾਂ ਰਾਹੀਂ ਸਹਿਯੋਗ ਦੇਣ ਦਾ ਭਰੋਸਾ ਦਵਾਇਆ। ਇਸ ਮੌਕੇ ਸਮੂਹ ਸਟਾਫ ਨੇ ਹਰ ਇੱਕ ਵਿਦਿਆਰਥੀ ਦੇ ਪ੍ਰਗਤੀ ਰਿਪੋਰਟ ਕਾਰਡ ਤਿਆਰ ਕੀਤੇ ਹੋਏ ਸਨ ਜੋ ਵਿਦਿਆਰਥੀਆਂ ਦੇ ਮਾਪਿਆਂ ਨਾਲ ਸ਼ੇਅਰ ਕੀਤੇ ਗਏ। ਵੱਖ-ਵੱਖ ਵਿਸ਼ਿਆਂ ਨੂੰ ਉਤਸ਼ਾਹਿਤ ਕਰਨ ਲਈ ਬਿਜਨਸ ਬਲਾਸਟਰ, ਸਾਇੰਸ ਅਤੇ ਮੈਥ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਸਨ। ਇਹ ਦਿਨ ਵਿਦਿਆਰਥੀਆਂ ਦੀ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ- ਅਜਿਹਾ ਮਾਪਿਆਂ ਨੇ ਵੀ ਮਹਿਸੂਸ ਕੀਤਾ। ਪ੍ਰਿੰਸੀਪਲ ਸਾਹਿਬਾਨ ਨੇ ਇਸ ਮੌਕੇ ਆਏ ਹੋਏ ਮਾਪਿਆਂ ਪ੍ਰਿੰਸੀਪਲ ਸੈਕਟਰੀ ਸਾਹਿਬਾਨ ਸ੍ਰੀ ਤੇਜਵੀਰ ਸਿੰਘ ਅਤੇ ਸ੍ਰੀ ਰਵਿੰਦਰ ਕੁਮਾਰ ਬਾਂਸਲ ਐਸਡੀਐਮ ਭਵਾਨੀਗੜ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਅਧਿਆਪਕਾਂ ਨੂੰ ਹੋਰ ਉਤਸਾਹ ਨਾਲ ਕੰਮ ਕਰਨ ਲਈ ਪ੍ਰੇਰਿਆ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ।

   
  
  ਮਨੋਰੰਜਨ


  LATEST UPDATES











  Advertisements