View Details << Back

ਸੱਤਿਆ ਭਾਰਤੀ ਸਕੂਲ ਝਨੇੜੀ ਚ ਅੱਜ ਬੱਚਿਆਂ ਨੂੰ ਵੰਡੇ ਗਏ ਬੈਗ
ਝਨੇੜੀ ਦੇ ਸਰਪੰਚ ਗੁਰਮੀਤ ਸਿੰਘ ਮੀਤਾ ਵੱਲੋਂ ਪਹੁੰਚ ਕੇ ਬੱਚਿਆਂ ਦੀ ਕੀਤੀ ਹੌਸਲਾ ਅਫਜਾਈ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਭਾਰਤੀ ਏਅਰਟੈੱਲ ਫਾਊਂਡੇਸ਼ਨ ਵੱਲੋਂ ਬੱਚਿਆਂ ਨੂੰ ਫਰੀ ਵਰਦੀਆਂ ਕਿਤਾਬਾਂ ਅਤੇ ਬੈਗ ਵੰਡੇ ਗਏ। ਇਸ ਮੌਕੇ ਖਾਸ ਤੌਰ ਤੇ ਝਨੇੜੀ ਦੇ ਸਰਪੰਚ ਗੁਰਮੀਤ ਸਿੰਘ ਮੀਤਾ ਵੱਲੋਂ ਪਹੁੰਚ ਕੇ ਅਧਿਆਪਕਾਂ ਦਾ ਅਤੇ ਬੱਚਿਆਂ ਦਾ ਹੌਸਲਾ ਅਫਜ਼ਾਈ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਭਾਰਤੀ ਏਅਰਟੈੱਲ ਫਾਊਂਡੇਸ਼ਨ ਵੱਲੋਂ ਜੋ ਸੱਤਿਆ ਭਾਰਤੀ ਸਕੂਲ ਝਨੇੜੀ ਚਲਾਇਆ ਜਾ ਰਿਹਾ ਹੈ। ਜਿਸ ਦਾ ਪਿੰਡ ਵਾਸੀਆਂ ਨੂੰ ਬਹੁਤ ਲੰਬੇ ਸਮੇਂ ਤੋਂ ਫਾਇਦਾ ਮਿਲ ਰਿਹਾ ਹੈ ਅਤੇ ਕੰਪਨੀ ਦੇ ਵੱਲੋਂ ਅੱਜ ਬੱਚਿਆਂ ਦੇ ਲਈ ਖਾਸ ਤੌਰ ਤੇ ਵਰਦੀ ਕਿਤਾਬਾਂ ਅਤੇ ਬੈਗ ਭੇਜੇ ਜਾਂਦੇ ਨੇ ਅਤੇ ਅੱਜ ਬੱਚਿਆਂ LKG ਤੋਂ ਛੇਵੀਂ ਜਮਾਤ ਦੇ 193 ਬੱਚਿਆਂ ਨੂੰ ਬੈਗ ਭੇਜੇ ਗਏ ਸੀ ਜਿਸ ਨੂੰ ਅੱਜ ਬੱਚਿਆਂ ਨੂੰ ਦੇ ਕੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਬਿੰਦੂ ਰਾਣੀ, ਪ੍ਰੇਮ ਦੇਵੀ, ਕਰਮਜੀਤ ਕੌਰ, ਰਾਜ ਕੌਰ, ਗਗਨਦੀਪ ਕੌਰ, ਮਨਪ੍ਰੀਤ ਕੌਰ ਤੋਂ ਇਲਾਵਾ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements