View Details << Back

ਟਰੱਕ ਯੂਨੀਅਨ ਭਵਾਨੀਗੜ ਚ ਓਪਰੇਟਰਾਂ ਨੂੰ ਦੀਵਾਲੀ ਮੌਕੇ ਗਿਫਟ ਵੰਡੇ
ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ ਨੇ ਯੂਨੀਅਨ ਲਈ ਕੀਤੇ ਯਾਦਗਾਰੀ ਕਾਰਜ : ਟਰੱਕ ਅਪਰੇਟਰ

ਭਵਾਨੀਗੜ੍ਹ, 30 ਅਕਤੂਬਰ (ਯੁਵਰਾਜ ਹਸਨ) :
ਸਥਾਨਕ ਟਰੱਕ ਯੂਨੀਅਨ ਵਿਖੇ ਹਰ ਸਾਲ ਵਾਂਗ ਇਸ ਵਾਰ ਵੀ ਸਮੂਹ ਟਰੱਕ ਓਪਰੇਟਰਜ਼ ਨੂੰ ਦੀਵਾਲੀ ਦੇ ਸ਼ੁਭ ਦਿਹਾੜੇ ਤੇ ਘਰਾਂ ਦੀ ਰਸੋਈ ਵਿਚ ਵਰਤਣ ਵਾਲੇ ਚਪਾਤੀ ਬੌਕਸ ਅਤੇ ਥਰਮਸ ਵੰਡੇ ਗਏ। ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ ਨੇ ਦੱਸਿਆ ਕਿ ਇਹ ਰੀਤ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ ਪਰੰਤੂ ਇਸ ਵਾਰ ਓਪਰੇਟਰਾਂ ਵਿਚ ਇਸ ਗੱਲ ਦੀ ਖੁਸ਼ੀ ਦੇਖਣ ਨੂੰ ਮਿਲੀ ਕਿ ਜੋ ਗਿਫਟ ਦਿੱਤੇ ਗਏ ਹਨ ਘੱਟੋ ਘੱਟ ਕੁਝ ਸਾਲ ਵਰਤੋਂ ਵਿਚ ਤਾਂ ਆਉਣਗੇ ਕਿਉਂਕਿ ਦੋਵੇਂ ਆਇਟਮਾਂ ਓਪਰੇਟਰਾਂ ਦੇ ਕੰਮ ਆਉਣ ਵਾਲੀਆਂ ਹਨ। ਅਕਸਰ ਹੀ ਓਪਰੇਟਰ ਭਾਈਚਾਰਾ ਜਿਆਦਾ ਸੜਕਾਂ ਤੇ ਰਹਿੰਦਾ ਹੈ ਜਿੱਥੇ ਕਿ ਉਹਨਾਂ ਨੂੰ ਰੋਟੀ ਅਤੇ ਚਾਹ ਦੀ ਜਰੂਰਤ ਰਹਿੰਦੀ ਹੈ, ਇਹ ਆਇਟਮਾਂ ਉਹਨਾਂ ਜਰੂਰੀ ਵੀ ਹਨ। ਇਸ ਮੌਕੇ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਝਨੇੜੀ, ਵਿਪਨ ਸ਼ਰਮਾ, ਲਖਵਿੰਦਰ ਸਿੰਘ ਲੱਖਾ, ਗੋਗੀ ਨਰੈਣਗੜ੍ਹ, ਮੋਹਿਤ ਕੁਮਾਰ ਸੋਨੂੰ, ਜਗਤਾਰ ਸਿੰਘ ਸਕਰੌਦੀ ਸਮੇਤ ਵੱਡੀ ਗਿਣਤੀ ਵਿੱਚ ਟਰੱਕ ਓਪਰੇਟਰਜ਼ ਹਾਜਰ ਸਨ। ਇਸ ਮੋਕੇ ਮੋਜੂਦ ਟਰੱਕ ਅਪਰੇਟਰਾ ਨੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ ਦੀ ਸ਼ਲਾਘਾ ਕਰਦਿਆ ਆਖਿਆ ਕਿ ਓੁਹਨਾ ਦੇ ਕਾਰਜਕਾਲ ਚ ਟੀਡੀਅੇਸ ਦਾ ਰੇੜਕਾ ਖਤਮ ਹੋਇਆ ਤੇ ਜਿੰਨੇ ਵੀ ਕੰਮ ਯੂਨੀਅਨ ਅਤੇ ਅਪਰੇਟਰਾ ਦੇ ਹਿੱਤਾ ਲਈ ਕੀਤੇ ਗਏ ਓੁਹਨਾ ਸਬੰਧੀ ਹਲਕਾ ਵਿਧਾਇਕ ਦੀ ਹਾਜਰੀ ਚ ਸਮੂਹ ਸੰਗਤਾ ਅੱਗੇ ਰੱਖੇ ਗਏ ਤੇ ਓੁਹ ਆਸ ਕਰਦੇ ਹਨ ਕਿ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਪੰਜ ਮੈਬਰੀ ਕਮੇਟੀ ਪੂਰੀ ਇਮਾਨਦਾਰੀ ਨਾਲ ਯੂਨੀਅਨ ਅਤੇ ਅਪਰੇਟਰਾ ਦੇ ਹਿੱਤਾ ਦਾ ਪੂਰਾ ਖਿਆਲ ਰੱਖਣਗੇ।


   
  
  ਮਨੋਰੰਜਨ


  LATEST UPDATES











  Advertisements