View Details << Back

ਦੋਧੀ ਡੇਅਰੀ ਯੂਨੀਅਨ ਦੀ ਸਲਾਨਾ ਮੀਟਿੰਗ ਚ ਨਵੀ ਟੀਮ ਦੀ ਚੋਣ
ਭੁਪਿੰਦਰ ਸਿੰਘ.ਗੁਰਮੀਤ ਝਨੇੜੀ ਪ੍ਰਧਾਨ ਅਤੇ ਕਰਮ ਸਿੰਘ ਸਕੱਤਰ ਚੁਣੇ

ਭਵਾਨੀਗੜ (ਯੁਵਰਾਜ ਹਸਨ) ਦੋਧੀ ਅਤੇ ਡੇਅਰੀ ਯੂਨੀਅਨ ਵਲੋ ਪਿਛਲੇ ਸਾਲਾ ਤੋ ਹੀ ਸਲਾਨਾ ਮੀਟਿੰਗਾ ਕਰਕੇ ਆ ਰਹੀਆ ਦਰਪੇਸ਼ ਸਮੱਸਿਆਵਾ ਤੇ ਵਿਚਾਰ ਚਰਚਾ ਕੀਤੀ ਜਾਦੀ ਹੈ ਤੇ ਦਿਵਾਲੀ.ਬੰਦੀਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਨੂੰ ਮੁੱਖ ਰੱਖਦਿਆ ਮੈਬਰਾ ਦੇ ਸਨਮਾਨ ਵੀ ਕੀਤੇ ਜਾਦੇ ਹਨ ਅਤੇ ਹਰ ਸਾਲ ਨਵੀ ਟੀਮ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਜਾਦੀ ਹੈ ਜਿਸ ਦੇ ਚਲਦਿਆ ਬਿਤੇ ਦਿਨੀ ਮਿਤੀ 31/10/2024 ਨੂੰ ਦੀਵਾਲੀ ਮੌਕੇ ਦੋਧੀ ਡੇਅਰੀ ਯੂਨੀਅਨ ਭਵਾਨੀਗੜ ਦੀ ਮੀਟਿੰਗ ਹੋਈ । ਇਸ ਮੀਟਿੰਗ ਵਿੱਚ ਯੂਨੀਅਨ ਦੇ ਵੱਖ ਵੱਖ ਅਹੁਦਿਆਂ ਲਈ ਚੋਣ ਕੀਤੀ ਗਈ ਅਤੇ ਨਤੀਜਿਆਂ ਅਨੁਸਾਰ ਹੇਠ ਲਿਖੇ ਮੈਂਬਰਾਂ ਨੂੰ ਅਹੁਦੇ ਦਿੱਤੇ ਗਏ :- ਭੁਪਿੰਦਰ ਸਿੰਘ - ਪ੍ਰਧਾਨ ਅਜੈਬ ਸਿੰਘ ਕੰਧੋਲਾ - ਹੈਡ ਕੈਸ਼ੀਅਰ ਨਿਰਮਲ ਸਿੰਘ - ਮੀਤ ਪ੍ਰਧਾਨ [ਸ਼ਹਿਰੀ] ਗੁਰਮੀਤ ਸਿੰਘ ਝਨੇੜੀ - ਡੇਅਰੀ ਪ੍ਰਧਾਨ ਰਮੇਸ਼ ਕੁਮਾਰ - ਮੀਤ ਪ੍ਰਧਾਨ ਕਰਮ ਸਿੰਘ - ਸੇਕ੍ਰੇਟਰੀ ਖੁਸ਼ੀ ਰਾਮ ਸਲਾਹਕਾਰ ਭੁਰਾ ਸਿੰਘ - ਮੈਂਬਰ ਸੰਦੀਪ ਸਿੰਘ - ਮੈਂਬਰ ਸੋਨੀ ਖਾਂ - ਮੈਂਬਰ ਰੁਸਤਮ ਖਾਂ - ਮੈਂਬਰ ਬਲਬੀਰ ਸਿੰਘ - ਮੈਂਬਰ ਚੁਣੇ ਗਏ ਇਸ ਮੋਕੇ ਮੈਬਰਾ ਤੋ ਇਲਾਵਾ ਪੱਤਰਕਾਰ ਭਰਾਵਾ ਦਾ ਸਨਮਾਨ ਵੀ ਕੀਤਾ ਗਿਆ । ਗੱਲਬਾਤ ਕਰਦਿਆ ਦੋਧੀ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਅਤੇ ਡੇਅਰੀ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਝਨੇੜੀ ਨੇ ਕਿਹਾ ਕਿ ਦੋਧੀਆ ਅਤੇ ਡੇਅਰੀ ਦੇ ਕਿੱਤੇ ਨਾਲ ਜੁੜੇ ਹੋਏ ਭਰਾਵਾ ਨੂੰ ਆ ਰਹੀਆ ਮੁਸ਼ਕਿਲਾ ਸਬੰਧੀ ਵਿਚਾਰ ਚਰਚਾ ਕੀਤੀ ਗਈ ਹੈ ਤੇ ਨਵੀ ਚੁਣੀ ਟੀਮ ਤਨੋ ਮਨੋ ਸਾਰੇ ਭਰਾਵਾ ਦੇ ਸਹਿਯੋਗ ਨਾਲ ਯੂਨੀਅਨ ਦੇ ਕੰਮਾ ਨੂੰ ਸੁਚਾਰੂ ਰੂਪ ਚ ਨੇਪਰੇ ਚਾੜੇਗੀ ਇਸ ਮੋਕੇ ਓੁਹਨਾ ਸਮੂਹ ਦੇਸ਼ ਵਾਸੀਆ ਨੂੰ ਦਿਵਾਲੀ.ਬੰਦੀਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆ ਮੁਬਾਰਕਾ ਦਿੰਦਿਆ ਕਾਮਨਾ ਕੀਤੀ ਕਿ ਵਾਹੇਗੁਰੂ ਸਭ ਨੂੰ ਤੰਦਰੁਸਤੀਆ ਬਖਸ਼ੇ।

   
  
  ਮਨੋਰੰਜਨ


  LATEST UPDATES











  Advertisements