View Details << Back

ਆਸ਼ਾ ਵਰਕਰਜ ਫੈਸੀਲਿਟਟਰਜ ਸਾਂਝਾ ਮੋਰਚਾ ਪੰਜਾਬ ਵੱਲੋਂ ਮੰਗਾਂ ਨੂੰ ਲੈ ਕੇ ਸਿਹਤ ਡਾਇਰੈਕਟਰ ਨਾਲ ਮੁਲਾਕਾਤ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਆਸਾ ਵਰਕਰਜ਼ ਫੈਸੀਲਿਟਟਰਜ ਸਾਝਾ ਮੋਰਚਾ ਪੰਜਾਬ ਦੇ ਕਨਵੀਨਰਾ ਮੈਡਮ ਅਮਰਜੀਤ ਕੌਰ ਰਣ ਸਿੰਘ ਵਾਲਾ, ਰਾਣੋ ਖੇੜੀਂ ਗਿੱਲਾ ਸੰਗਰੂਰ ਦੀ ਅਗਵਾਈ ਵਿੱਚ ਮਾਨਯੋਗ ਸਿਹਤ ਡਾਇਰੈਕਟਰ ਸਿਹਤ ਅਤੇ ਪਰਿਵਾਰ ਕਲਿਆਣ ਭਲਾਈ ਪੰਜਾਬ ਜੀ ਨਾਲ ਸੈਕਟਰ 34-ਏ ਵਿਖੇ ਮਾਨਯੋਗ ਸਿਹਤ ਡਾਇਰੈਕਟਰ ਜਸਵੀਰ ਸਿੰਘ ਅੌਲਖ ਜੀ ਅਤੇ ਮਾਨਯੋਗ ਅੈਮ ਡੀ ਮੈਡਮ ਮੋਨਿਕਾ ਬੱਬਰ ਜੀ ਨਾਲ ਬਹੁਤ ਹੀ ਵਧੀਆ ਮਹੌਲ ਵਿੱਚ ਪੰਜਾਬ ਆਗੂਆਂ ਅਤੇ ਕਮੇਟੀ ਨਾਲ ਆਸਾ ਵਰਕਰਜ਼ ਫੈਸੀਲਿਟਟਰਜ ਦੀ ਕੰਮ ਕਰਨ ਦੀ ਉਮਰ 58 ਸਾਲ ਪਾਲਿਸੀ ਰੱਦ ਕਰਨ ਲਈ ਮੀਟਿੰਗ ਹੋਈ ਜੀ।ਮੀਟਿੰਗ ਵਿੱਚ ਅਧਿਕਾਰੀਆਂ ਨੇ ਵਿਸਵਾਸ ਦਵਾਇਆ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਅਤੇ ਸਿਹਤ ਮਹਿਕਮੇ ਨਾਲ ਹੋਈ ਕੁਬਾਨਾ ਕਲੱਬ ਜਲੰਧਰ ਵਿੱਚ ਜੋ ਤੁਹਾਡੀਆਂ ਮੰਨੀਆਂ ਹੋਈਆਂ ਮੰਗਾ ਉਹਨਾਂ ਵਿੱਚੋ(1)ਉਮਰ 58ਸਾਲ ਤੋ ਉਮਰ62 ਸਾਲ ਕਰਨ, (2)ਪੰਜਾਬ ਵਿੱਚ 800 ਦੇ ਕਰੀਬ ਸੇਵਾ ਮੁਕਤ ਕੀਤੀਆਂ ਵਰਕਰਜ਼ ਨੂੰ ਮੁੜ ਤੋਂ ਬਹਾਲ ਕਰਨ ਲਈ,(3) ਫੈਸੀਲਿਟਟਰਜ ਦੇ ਅਨਰੇਰੀਅਨ ਫੰਡਾ ਵਿੱਚੋਂ ਮਿਲਣ ਵਾਲਾ ਫਿੱਕਸ ਭੱਤਾ ਵਿੱਚ 1000/ਰੁਪਏ ਦਾ ਵਾਧਾ ਕਰਨ , 428 ਆਸਾ ਵਰਕਰਜ਼ ਫੈਸੀਲਿਟਟਰਜ ਦੇ ਮਲਟੀਪਰਪਜ਼ ਹੈਲਥ ਇੰਪਲਾਈਜ ਫੀਮੇਲ ਦੇ ਪੇਪਰ ਪਾਸ ਕਰ ਚੁਕਿਆ ਵਰਕਰਜ਼ ਨੂੰ ਨਿੱਯਕਤੀ ਪੱਤਰ ਦੇਣਾ ਇਹ ਚਾਰ ਮੰਗਾ ਨੂੰ 23 ਨਵੰਬਰ ਚੋਣ ਜਾਬਤੇ ਤੋ ਬਾਅਦ ਨੋਟੀਫਿਕੇਸ਼ਨ ਜਾਰੀ ਕਰਨ ਦੀ ਚਿੱਠੀ ਸਾਝੇ ਮੋਰਚੇ ਪੰਜਾਬ ਦੇ ਕਨਵੀਨਰਾ ਅਮਰਜੀਤ ਕੌਰ , ਰਾਣੋ ਖੇੜੀਂ ਗਿੱਲਾ ਸੰਗਰੂਰ ਨੇ ਨਾਮ ਲੈਟਰ ਜਾਰੀ ਕੀਤੀ ਜਾਵੇ ਗੀ ਜੀ। ਪੰਜਾਬ ਭਰ ਦੀਆਂ ਸੈਕੜਿਆ ਆਸਾ ਵਰਕਰਜ਼ ਫੈਸੀਲਿਟਟਰਜ ਨੂੰ ਦਾ ਆਗੂਆਂ ਵੱਲੋਂ ਮੁਹਰੀ ਕਤਾਰ ਵਿੱਚ ਸਘੰਰਸਾ ਨੂੰ ਫਤਿਹ ਕਰਨ ਲਈ ਧੰਨਵਾਦ ਕੀਤਾ ਗਿਆ ਅਤੇ ਵਧਾਇਆ ਦਿੱਤੀਆਂ ਗਈਆਂ ਜੀ। ਰਹਿੰਦੀਆਂ ਮੰਗਾ ਵਰਕਰਜ਼ ਨੂੰ ਉਜਰਤ ਤੇ ਕਨੂੰਨ ਤਹਿਤ ਰੈਗੂਲਰ ਕਰਦਿਆਂ 28000/ ਰੁਪਏ, ਕੱਟੇ ਭੱਤਿਆਂ ਨੂੰ ਲਾਗੂ ਕਰਨਾ, ਸੇਵਾ ਮੁਕਤ ਸਮੇ ਪੰਜ ਲੱਖ ਰੁਪਏ ਸਹਾਇਤਾ ਫੰਡ, ਪੈਨਸਨ ਦੀ ਮੰਗਾ ਦੇ ਮੰਗ ਪੱਤਰ ਨੂੰ ਮਾਰਕ ਕਰਦਿਆਂ ਕੇਦਰੀ ਸਿਹਤ ਮੰਤਰੀ ਜੀ ਨੂੰ ਭੇਜਿਆ ਜਾਵੇਗਾ ਜੀ। ਮੀਟਿੰਗ ਵਿੱਚ ਸ਼ਾਮਿਲ ਸਾਥੀ ਪੰਜਾਬ ਜਰਨਲ ਸਕੱਤਰ ਬਲਵੀਰ ਕੌਰ ਗਿੱਲ ਲੁਧਿਆਣਾ, ਜਿਲਾ ਪ੍ਧਾਨ ਜਸਵੀਰ ਕੌਰ ਮਲੇਰਕੋਟਲਾ,ਸੰਦੀਪ ਕੌਰ ਬਰਨਾਲਾ ਸਰਬਜੀਤ ਕੌਰ ਬਰਨਾਲਾ ਜਿਲਾ ਵਿੱਤ ਸਕੱਤਰ ਛਿੰਦਰਪਾਲ ਕੌਰ ਝੱਖੜਵਾਲਾ, ਜਿਲਾ ਚੈਅਰਮੈਨ ਸਿੰਬਲਜੀਤ ਕੌਰ ਝੱਖੜਵਾਲਾ, ਸਵਰਨਜੀਤ ਕੌਰ ਪੱਖੋ ਵਾਲੀ, ਲੁਧਿਆਣਾ, ਅਮਨਜੀਤ ਕੌਰ ਰਣ ਸਿੰਘ ਵਾਲਾ ਆਦਿ ਜੀ।

   
  
  ਮਨੋਰੰਜਨ


  LATEST UPDATES











  Advertisements