View Details << Back

ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੱਗੂਵਾਲਾ ਵਿਖੇ ਨਸ਼ਿਆ ਨੂੰ ਲੈਕੇ ਜਾਗਰੂਕਤਾ ਸਮਾਗਮ ਕਰਵਾਇਆ

ਭਵਾਨੀਗੜ ( ਯੁਵਰਾਜ ਹਸਨ) ਪਿੰਡ ਫੱਗੂਵਾਲਾ ਦੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਬ੍ਰਹਮਾ ਕੁਮਾਰੀ ਆਸ਼ਰਮ ਵਲੋਂ ਨਸ਼ਿਆਂ ਦੇ ਮਾੜ੍ਹੇ ਪ੍ਰਭਾਵ ਪ੍ਰਤੀ ਜਾਗਰੂਕ ਕਰਨ ਸਬੰਧੀ ਸਮਾਗਮ ਕਰਵਾਇਆ,ਜਿਸ 'ਚ ਬੋਲਦਿਆਂ ਆਸ਼ਰਮ ਦੀ ਮੁੱਖੀ ਦੀਦੀ ਰਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਮਾਜ ਵਿੱਚ ਵੱਡੇ ਬਣਕੇ ਸਮਾਜ ਸੇਵੀ ਕੰਮ ਕਰਨ ਅਤੇ ਮਾਪਿਆਂ ਦਾ ਸਤਿਕਾਰ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਉੱਘੇ ਲੇਖਕ 'ਤੇ ਸਮਾਜ ਸੇਵਕ ਸ੍ਰੀ ਪੰਮੀ ਫੱਗੂਵਾਲੀਆ ਦੀ ਗਿਆਰਵੀਂ ਪੁਸਤਕ " ਡਿਪਰੈੱਸ਼ਨ (ਉਦਾਸੀ ਰੋਗ) ਸਮੱਸਿਆ ਅਤੇ ਹੱਲ" ਲੋਕ ਅਰਪਣ ਕੀਤੀ ਗਈ। ਸਮਾਗਮ ਦੌਰਾਨ ਪ੍ਰਿੰਸੀਪਲ ਅਰਜੋਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ- ਨਾਲ ਸਮਾਜ ਦੀ ਵਧੀਆ ਸਿਰਜਣਾ ਕਰਨ ਲਈ ਵਿਸ਼ੇਸ਼ ਜਾਣਕਾਰੀ ਦਿੱਤੀ ਜਾਂਦੀ ਹੈ। ਜਿਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਕਾਲਾ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ " ਕਿਸੇ ਕਿਤਾਬ ਦਾ ਕੋਈ ਇਕ ।ਸਫ਼ਾ ਵੀ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ। ਪੁਸਤਕਾਂ ਜ਼ਿੰਦਗੀ ਦਾ ਅੰਗ ਨਹੀਂ, ਜ਼ਿੰਦਗੀ ਹੁੰਦੀਆਂ ਹਨ। ਪੁਸਤਕਾਂ ਮਹਾਨ ਹਨ, ਸੱਚੀਆਂ ਮਿੱਤਰ ਹਨ।ਇਨ੍ਹਾਂ ਬਿਨਾਂ ਗੁਜ਼ਾਰਾ ਨਹੀਂ ਕਿਉਂਕਿ ਇਹ ਹਰ ਦੁੱਖ-ਸੁੱਖ ਵਿਚ ਸਾਡੇ ਨਾਲ ਹੁੰਦੀਆਂ ਹਨ।" ਸਕੂਲ ਦੇ ਪ੍ਰਬੰਧਕਾਂ ਵਲੋਂ ਨਵੇਂ ਚੁਣੇ ਸਰਪੰਚ ਗੁਰਪ੍ਰੀਤ ਸਿੰਘ ਬਹਿਲਾ, ਹਰਜਿੰਦਰ ਕੌਰ ਬਹਿਲਾ 'ਤੇ ਬ੍ਰਹਮਾ ਕੁਮਾਰੀ ਆਸ਼ਰਮ ਦੀ ਮੁੱਖੀ ਦੀਦੀ ਰਜਿੰਦਰ ਕੌਰ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ 'ਤੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਹਰੀ ਸਿੰਘ ਰਵੀਇੰਦਰ ਸਿੰਘ ਰੌਬੀ, ਭਗਵਾਨ ਸਿੰਘ ਸਾਬਕਾ ਡਾਇਰੈਕਟਰ ਕੋਅਪਰੇਟਿਵ ਸੋਸਾਇਟੀ, ਭਰਪੂਰ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਭਵਾਨੀਗੜ੍ਹ, ਕਾਕਾ ਸਿੰਘ, ਕੈਪਟਨ ਸਿਕੰਦਰ ਸਿੰਘ, ਜਸਵਿੰਦਰ ਸਿੰਘ ਪਾਲੀ ਲਈ ਭੋਲਾ ਸਿੰਘ, ਹਰਦੇਵ ਸਿੰਘ ਪ੍ਰਧਾਨ ਕੋਅਪਰੇਟਿਵ ਸੋਸਾਇਟੀ, ਜੋਗਾ ਸਿੰਘ,ਸੱਜਣ ਸਿੰਘ, ਗੁਰਜੀਤ ਸਿੰਘ, ਜੀਤ ਸਿੰਘ, ਪਰਮਜੀਤ ਕੌਰ ਪੰਚ ਅਤੇ ਹੋਰ ਵੀ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements