View Details << Back

ਭਵਾਨੀਗੜ ਦੇ ਨਾਮੀ ਇੰਸਟੀਟਿਊਟ ਨਿਊ ਗ੍ਰੇਸ਼ੀਅਸ ਐਜੂਕੇਸ਼ਨ ਹੱਬ ਵੱਲੋਂ ਵਿਦਿੱਅਕ ਟੂਰ
ਵਿੱਦਿਆ ਦੇ ਨਾਲ ਨਾਲ ਬੱਚਿਆ ਦਾ ਮਾਨਸਿਕ ਸਰੀਰਕ ਤੇ ਸਮਾਜਿਕ ਵਿਕਾਸ ਵੀ ਜਰੂਰੀ:ਇੰਦਰਜੀਤ ਸਿੰਘ

ਭਵਾਨੀਗੜ੍ਹ (ਯੁਵਰਾਜ ਹਸਨ) ਇਲਾਕਾ ਭਵਾਨੀਗੜ ਦੀ ਇੱਕ ਨਾਮੀ ਵਿੱਦਿਅਕ ਸੰਸਥਾ ਜੋ ਪਿਛਲੇ ਕਈ ਸਾਲਾ ਤੋ ਵਿਦਿਅਰਥੀਆ ਤੇ ਓੁਹਨਾ ਦੇ ਮਾਪਿਆ ਨੂੰ ਵਿੱਦਿਆ ਚ ਸੋ ਫੀਸਦੀ ਨਤੀਜੇ ਦੇ ਰਹੀ ਹੈ ਨੇ ਇਲਾਕੇ ਚ ਪਹਿਲੀ ਵਾਰ ਇੱਕ ਵੱਡਾ ਓੁਪਰਾਲਾ ਕਰਦਿਆ ਪੜਾਈ ਦੇ ਨਾਲ ਨਾਲ ਬੱਚਿਆ ਲਈ ਇੱਕ ਵਿੱਦਿਅਕ ਟੂਰ ਦਾ ਪ੍ਰਬੰਧ ਕੀਤਾ । ਪੜਾਈ ਦੇ ਨਾਲ ਨਾਲ ਬੱਚਿਆ ਦੇ ਸਰੀਰਕ.ਮਾਨਸਿਕ ਅਤੇ ਬੋਧਿਕ ਵਿਕਾਸ ਲਈ ਅੱਜ ਦੀ ਰੁਝੇਵਿਆ ਭਰੀ ਜਿੰਦਗੀ ਚੋ ਸਮਾ ਕੱਢਕੇ ਵਿਦਿੱਅਕ ਟੂਰ ਬਹੁਤ ਹੀ ਜਰੂਰੀ ਹਨ ਤੇ ਇਸ ਨਾਲ ਬੱਚਿਆ ਨੂੰ ਵੱਖ ਵੱਖ ਹਿੱਲ ਸਟੇਸ਼ਨਾ ਤੇ ਘੂੰਮਣ ਜਾਣ ਦੇ ਮੋਕੋ ਮਿਲਦੇ ਹਨ ਓੁਥੇ ਹੀ ਓੁਹਨਾ ਨੂੰ ਭਰਭੂਰ ਜਾਣਕਾਰੀ ਵੀ ਮਿਲਦੀ ਹੈ ਤੇ ਬੱਚਿਆ ਨੇ ਇਸ ਦਾ ਭਰਭੂਰ ਆਨੰਦ ਵੀ ਲਿਆ ਜਿਸ ਨੂੰ ਮਹਿਸੁਸ ਕਰਕੇ ਮੈਨੂੰ ਵੀ ਬਹੁਤ ਖੁਸ਼ੀ ਹੋਈ । ਓੁਪਰੋਕਤ ਵਿਚਾਰਾ ਦਾ ਪ੍ਰਗਟਾਵਾ ਸੰਸਥਾ ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਨੇ ਗੱਲਬਾਤ ਦੋਰਾਨ ਕੀਤੇ । ਇਲਾਕਾ ਭਵਾਨੀਗੜ੍ਹ ਦੀ ਨਾਮੀ ਟਿਉਸ਼ਨ ਅਕੈਡਮੀ ਨਿਊ ਗਰੇਸੀਅਸ ਐਜੂਕੇਸ਼ਨ ਹੱਬ ਵਲੋਂ ਵਿਦਿਆਰਥੀਆਂ ਲਈ ਟੂਰ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ 45 ਦੇ ਕਰੀਬ ਵਿਦਿਆਰਥੀਆਂ ਨੇ ਇਸ ਵਿੱਦਿਅਕ ਟੂਰ ਵਿੱਚ ਭਾਗ ਲਿਆ। ਟੂਰ ਦੋਰਾਨ ਮੋਰਨੀ ਫੋਰਟ, ਮੋਰਨੀ ਹਿਲਸ, ਗੁਰੂਦਵਾਰਾ ਨਾਢਾ ਸਹਿਬ, ਪਿੰਜੌਰ ਗਾਰਡਨ, ਟਰਾਮਪੁਲਿਨ ਪਾਰਕ ਸਕਾਈ ਜੰਪਰ ਜ਼ੀਰਕਪੁਰ ਆਦਿ ਥਾਵਾਂ ਤੇ ਸੈਰ ਕਰਦਿਆ ਬੱਚਿਆ ਨੇ ਆਨੰਦ ਲਿਆ ਅਤੇ ਭਰਭੂਰ ਜਾਣਕਾਰੀ ਇਕੱਤਰ ਕੀਤੀ। ਜਿਸ ਦੌਰਾਨ ਬੱਚਿਆਂ ਨੇ ਚੰਗੀ ਸਮਾਜਿਕ ਜਾਣਕਾਰੀ ਇਕੱਠੀ ਕੀਤੀ ਅਤੇ ਨਾਲ ਹੀ ਵੱਖ ਵੱਖ ਤਰੀਕੇ ਨਾਲ ਮਸਤੀ ਕਰਦੇ ਹੋਏ ਖ਼ੂਬ ਅਨੰਦ ਮਾਣਿਆ। ਓੁਹਨਾ ਹਿਮਾਚਲ ਦੀਆ ਵਾਦੀਆ ਦੇ ਖੂਬਸੁਰਤ ਨਜਾਰਿਆ ਦਾ ਆਨੰਦ ਮਾਣਿਆ। ਇਸ ਦੌਰਾਨ ਸੰਸਥਾ ਦੇ ਮੁਖੀ ਇੰਦਰਜੀਤ ਸਿੰਘ ਮਾਝੀ ਅਤੇ ਡਾਇਰੈਕਟਰ ਮੈਡਮ ਬਲਜਿੰਦਰ ਕੌਰ ਨੇ ਜਾਣਕਾਰੀ ਦਿੱਤੀ ਕਿ ਸਾਰੇ ਵਿਦਿਆਰਥੀਆਂ ਨੇ ਬੜੇ ਸਲੀਕੇ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਟੂਰ ਦਾ ਅਨੰਦ ਮਾਣਿਆ। ਉੱਥੇ ਹੀ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਅਧਿਆਪਕ ਮੈਡਮ ਸੰਦੀਪ ਕੌਰ, ਮੈਡਮ ਵੀਰਪਾਲ, ਮੈਡਮ ਰੀਤੂ ਅਤੇ ਸਰ ਸੌਰਵ ਕੁਮਾਰ ਦਾ ਅਕੈਡਮੀ ਵਲੋਂ ਸਨਮਾਨ ਕੀਤਾ ਗਿਆ।

   
  
  ਮਨੋਰੰਜਨ


  LATEST UPDATES











  Advertisements