View Details << Back

ਆਦਰਸ਼ ਸਕੂਲ ਬਾਲਦ ਖੁਰਦ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ

ਭਵਾਨੀਗੜ ( ਯੁਵਰਾਜ ਹਸਨ) ਪਿੰਡ ਬਾਲਦ ਖੁਰਦ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਬ੍ਰਹਮਾ ਕੁਮਾਰੀ ਆਸ਼ਰਮ ਵਲੋਂ ਨਸ਼ਿਆਂ ਦੇ ਮਾੜ੍ਹੇ ਪ੍ਰਭਾਵ ਪ੍ਰਤੀ ਜਾਗਰੂਕ ਕਰਨ ਸਬੰਧੀ ਸਮਾਗਮ ਕਰਵਾਇਆ,ਜਿਸ 'ਚ ਬੋਲਦਿਆਂ ਆਸ਼ਰਮ ਦੀ ਮੁੱਖੀ ਦੀਦੀ ਰਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਮਾਜ ਵਿੱਚ ਵੱਡੇ ਬਣਕੇ ਸਮਾਜ ਸੇਵੀ ਕੰਮ ਕਰਨ ਅਤੇ ਮਾਪਿਆਂ ਦਾ ਸਤਿਕਾਰ ਕਰਨ ਦਾ ਸੱਦਾ ਦਿੱਤਾ।ਇਸ ਸਮਾਗਮ ਦੌਰਾਨ ਪ੍ਰਿੰਸੀਪਲ ਰਮਨ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ- ਨਾਲ ਸਮਾਜ ਦੀ ਵਧੀਆ ਸਿਰਜਣਾ ਕਰਨ ਲਈ ਵਿਸ਼ੇਸ਼ ਜਾਣਕਾਰੀ ਦਿੱਤੀ ਜਾਂਦੀ ਹੈ। ਜਿਸ ਮੌਕੇ ਸੁਖਮਨ ਸਿੰਘ ਬਾਲਦੀਆਂ ਬਲਾਕ ਇੰਚਾਰਜ ਆਮ ਆਦਮੀ ਪਾਰਟੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ " ਕਿਸੇ ਕਿਤਾਬ ਦਾ ਕੋਈ ਇਕ ਸਫ਼ਾ ਵੀ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ। ਪੁਸਤਕਾਂ ਜ਼ਿੰਦਗੀ ਦਾ ਅੰਗ ਨਹੀਂ, ਜ਼ਿੰਦਗੀ ਹੁੰਦੀਆਂ ਹਨ। ਪੁਸਤਕਾਂ ਮਹਾਨ ਹਨ, ਸੱਚੀਆਂ ਮਿੱਤਰ ਹਨ।ਇਨ੍ਹਾਂ ਬਿਨਾਂ ਗੁਜ਼ਾਰਾ ਨਹੀਂ ਕਿਉਂਕਿ ਇਹ ਹਰ ਦੁੱਖ-ਸੁੱਖ ਵਿਚ ਸਾਡੇ ਨਾਲ ਹੁੰਦੀਆਂ ਹਨ। ਇਸ ਮੌਕੇ ਸਰਪੰਚ ਮਿੱਠੂ ਸਿੰਘ ਬਾਲਦ ਖੁਰਦ , ਸਕੂਲ ਚੇਅਰਮੈਨ ਰਣਦੀਪ ਕੌਰ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ ਬਲਾਕ ਪ੍ਰਧਾਨ, ਬਰਿੰਦਰਜੀਤ ਸਿੰਘ, ਸ਼ਹਿਜ਼ਾਦਾ ਸਲੀਮ, ਅਮਰਜੋਤ ਜੋਸ਼ੀ , ਲਵਪ੍ਰੀਤ ਸ਼ਰਮਾ ਅਤੇ ਹੋਰ ਅਧਿਆਪਕ ਸਹਿਬਾਨ ਹਾਜ਼ਰ ਰਹੇ ।

   
  
  ਮਨੋਰੰਜਨ


  LATEST UPDATES











  Advertisements