View Details << Back

ਹਰਜਿੰਦਰ ਸਿੰਘ ਧਾਮੀ ਦੀ ਬੀਬਾ ਜੀ ਖਿਲਾਫ ਵਰਤੀ ਸ਼ਬਦਾਵਲੀ ਨਿੰਦਣਯੋਗ
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇਣ ਮਿਸਾਲੀ ਸਜਾ : ਗਰਗ

ਭਵਾਨੀਗੜ (ਯੁਵਰਾਜ ਹਸਨ) :
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਬੀ ਜੰਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਇਸਤਰੀ ਜਾਤੀ ਨੂੰ ਜਿਸ ਨੀਵੇਂ ਪੱਧਰ ਦੀ ਗਾਲੀ ਗਲੌਚ ਅਤੇ ਗੰਦੀ ਸ਼ਬਦਾਵਲੀ ਵਰਤ ਕੇ ਅਪਮਾਨਿਤ ਕੀਤਾ ਉਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਦਾ ਮੁੱਖੀ ਅਜਿਹੇ ਘਟੀਆ ਕਿਰਦਾਰ ਅਤੇ ਅਜਿਹੀ ਸੋਚ ਦਾ ਧਾਰਨੀ ਹੋ ਸਕਦਾ ਇਸ ਗੈਰ ਇਖਲਾਕੀ ਵਰਤਾਰੇ ਨਾਲ ਸੰਸਾਰ ਵਿੱਚ ਵਸਦੀਆਂ ਸਿੱਖ ਸੰਗਤਾਂ ਅਤੇ ਪੰਜਾਬੀਆਂ ਨੂੰ ਡੂੰਘੀ ਪੀੜਾਂ ਪਹੁੰਚੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਹ ਗੰਦਗੀ ਭਰੀ ਮਾਨਸਿਕਤਾ ਨੇ ਸਿੱਖ ਜਗਤ ਅੱਗੇ ਕਈ ਸਵਾਲ ਖੜ੍ਹੇ ਕਰ ਦਿੱਤੇ ਅਤੇ ਅਜਿਹੇ ਹੰਕਾਰੀ ਅਤੇ ਘਟੀਆ ਸੋਚ ਵਾਲਾ ਇਨਸਾਨ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦਾ ਪ੍ਰਧਾਨ ਕਿਵੇਂ ਰਹਿ ਸਕਦਾ ਅੱਜ ਹਰ ਸਿੱਖ ਵਿਦਵਾਨ ਚਿੰਤਿਤ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਵਲੋਂ ਔਰਤ ਜਾਤੀ ਲਈ ਮਾਨ ਸਨਮਾਨ ਬਖਸ਼ਿਸ਼ ਕਰਦਿਆਂ "ਸੋ ਕਿਉਂ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ" ਕਹਿ ਕੇ ਵਡਿਆਈ ਦਿੱਤੀ ਅਤੇ ਉਸ ਸੰਦੇਸ਼ ਨੂੰ ਦਰਕਿਨਾਰ ਕਰਦਿਆਂ ਆਪਣੀ ਔਕਾਤ ਦਾ ਪ੍ਰਗਟਾਵਾ ਕੀਤਾ ਹੈ ਅਜਿਹੇ ਅਜੌਕੇ ਹਾਲਾਤ ਵਿੱਚ ਕੇਵਲ ਵੂਮੈਨ ਕਮਿਸ਼ਨ ਵੱਲੋਂ ਨੋਟਿਸ ਲੈਣਾ ਕਾਫੀ ਨਹੀਂ ਸਗੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਖ਼ਤ ਅਤੇ ਮਿਸਾਲੀ ਸਜ਼ਾ ਦੇ ਕੇ ਸਿੱਖ ਜਗਤ ਦੇ ਵਲੂੰਧਰੇ ਹਿਰਦੇ ਸ਼ਾਂਤ ਕਰਨ ਦਾ ਯਤਨ ਕਰਨਾ ਚਾਹੀਦਾ।


   
  
  ਮਨੋਰੰਜਨ


  LATEST UPDATES











  Advertisements