View Details << Back

ਏਬੀਸੀ ਮੋਂਟੇਸਰੀ ਸਕੂਲ ਭਵਾਨੀਗੜ ਵਿਖੇ ਸਲਾਨਾ ਫੰਕਸ਼ਨ
ਡੀਅੇਸਪੀ ਭਵਾਨੀਗੜ ਰਾਹੁਲ ਕੋਸਲ ਨੇ ਮੁੱਖ ਮਹਿਮਾਨ ਵਜੋ ਕੀਤੀ ਸ਼ਿਰਕਤ

ਭਵਾਨੀਗੜ (ਯੁਵਰਾਜ ਹਸਨ) ਨੰਨੇ ਮੁੰਨੇ ਬੱਚਿਆ ਨੂੰ ਜਿੰਦਗੀ ਦੀ ਮੁੱਢਲੀ ਜਾਣਕਾਰੀ ਅਤੇ ਵਿੱਦਿਆ ਪ੍ਰਦਾਨ ਕਰਨ ਵਾਲੀ ਇਲਾਕੇ ਦੇ ਨਾਮੀ ਸਕੂਲ ਵਲੋ ਹਰ ਸਾਲ ਦੀ ਤਰਾ ਇਸ ਸਾਲ ਵੀ " ਏ ਬੀ ਸੀ ਮੋਂਟੇਸਰੀ ਸਕੂਲ" ਵਿਖੇ ਦੂਜਾ ਸਲਾਨਾ ਫੰਕਸ਼ਨ ਕਰਵਾਇਆ ਗਿਆ ਜਿਸ ਵਿੱਚ ਨੰਨੇ ਮੁੰਨੇ ਬੱਚਿਆਂ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਸ਼ਬਦ ਗਾਇਨ, ਡਾਂਸ, ਭੰਗੜਾ, ਸਕਿੱਟ ਅਤੇ ਡਰਾਮਾ ਆਦਿ ਪੇਸ਼ ਕਰਕੇ ਸਭ ਦਾ ਮਨ ਮੋਹਿਆ। ਪ੍ਰਿੰਸੀਪਲ ਮੈਡਮ ਲਵਲੀਨ ਕੌਰ ਨੇ ਸਲਾਨਾ ਰਿਪੋਰਟ ਪੜ੍ਹਦਿਆਂ ਸਾਲ 2024-25 ਦੀਆਂ ਸਕੂਲ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਸ਼੍ਰੀ ਰਾਹੁਲ ਕੌਸ਼ਲ ਡੀਐਸਪੀ ਭਵਾਨੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨਾ ਕਿਹਾ ਕਿ ਡਾਕਟਰ 'ਮਾਰਿਆ ਮੋਂਟੇਸਰੀ' ਵੱਲੋਂ ਸ਼ੁਰੂ ਕੀਤੇ ਗਏ ਮੋਂਟੇਸਰੀ ਸਿਸਟਮ ਨਾਲ ਬੱਚਿਆਂ ਦੀ ਪੜ੍ਹਾਈ ਅਤੇ ਉਨਾਂ ਦੀ ਆਲਰਾਊਂਡ ਡਿਵੈਲਪਮੈਂਟ ਬਹੁਤ ਵਧੀਆ ਹੁੰਦੀ ਹੈ। ਡਾਕਟਰ ਜਸ਼ਨ ਸ਼ਰਮਾ ਵੈਟਰਨਰੀ ਅਫਸਰ ਭਵਾਨੀਗੜ੍ਹ ਸਪੈਸ਼ਲ ਮਹਿਮਾਨ ਦੇ ਤੌਰ ਤੇ ਪਹੁੰਚੇ। ਉਹਨਾਂ ਨੇ ਪੜ੍ਹਾਈ ਦੀ ਮਹੱਤਤਾ ਬਾਰੇ ਦੱਸਿਆ ਅਤੇ ਮਾਪਿਆਂ ਵੱਲੋਂ ਬੱਚਿਆਂ ਦਾ ਖਾਸ ਧਿਆਨ ਰੱਖਣ ਲਈ ਕਿਹਾ। ਫੰਕਸ਼ਨ ਲਈ ਕੋਰੀਓਗਰਾਫਰ ਸ਼ੋਬਿਕਾ ਨੇ ਪਟਿਆਲਾ ਤੋਂ ਆ ਕੇ ਬੱਚਿਆਂ ਨੂੰ ਡਾਂਸ ਅਤੇ ਭੰਗੜਾ ਸਿਖਾਇਆ। ਸਾਰੇ ਅਧਿਆਪਕਾਂ ਅਤੇ ਸਟਾਫ ਵੱਲੋਂ ਕੀਤੀ ਗਈ ਮਿਹਨਤ ਸਾਫ ਝਲਕ ਰਹੀ ਸੀ। ਸਕੂਲ ਦੇ ਡਾਇਰੈਕਟਰ ਹਰਿੰਦਰ ਪਾਲ ਰਤਨ ਨੇ ਫੰਕਸ਼ਨ ਵਿੱਚ ਪਹੁੰਚੇ ਮਹਿਮਾਨਾ, ਮਾਪਿਆਂ ਤੋਂ ਇਲਾਵਾ ਚੇਅਰ ਪਰਸਨ ਰਣਦੀਪ ਕੌਰ, ਸਕੂਲ ਪ੍ਰਿੰਸੀਪਲ, ਅਧਿਆਪਕਾਂ, ਬਾਕੀ ਸਟਾਫ ਅਤੇ ਬੱਚਿਆਂ ਦਾ ਇਸ ਫੰਕਸ਼ਨ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ। ਉਨਾਂ ਨੇ ਮਾਪਿਆਂ ਨੂੰ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨ ਲਈ ਕਿਹਾ। ਇਸ ਮੌਕੇ ਰਾਜਿੰਦਰ ਪਾਲ ਕਾਨੂੰਗੋ, ਗਿੰਦੀ ਸੱਗੂ, ਰਜਿੰਦਰ ਸਿੰਘ ਸੱਗੂ, ਕੋਚ ਜਤਿੰਦਰ ਸਿੰਘ, ਲਵਪ੍ਰੀਤ ਸ਼ਰਮਾ, ਅਸ਼ਵਨੀ ਕੁਮਾਰ ਗਰਗ ਅਤੇ ਰਾਹੁਲ ਮਿੱਤਲ ਆਦਿ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements