View Details << Back

ਮੈਰੀਟੋਰੀਅਸ ਸਕੂਲ ਘਾਬਦਾਂ ਵਿਖੇ ਫਿਜਿਕਸ ਤੇ ਬਾਇਲੋਜੀ ਵਿਸ਼ੇ ਤੇ ਦੋ ਰੋਜਾ ਸੈਮੀਨਾਰ

ਭਵਾਨੀਗੜ (ਯੁਵਰਾਜ ਹਸਨ) ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਜੀ ਦੇ ਆਦੇਸ਼ਾਂ ਅਨੁਸਾਰ ਮਾਨਯੋਗ ਜਸਵਿੰਦਰ ਕੌਰ ਅਸਿਸਟੈਂਟ ਡਾਇਰੈਕਟਰ ਪੀ ਪੀ ਪੀ ਪੀ ਸਾਇੰਸ ਦੀ ਗਾਈਡੈਂਸ ਵਿੱਚ ਅਤੇ ਸ੍ਰੀ ਪ੍ਰਵੀਨ ਕੁਮਾਰ ਮਨਚੰਦਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਥਲੇਸ ਕਮ ਪੀ ਡੀ ਐਮ ਫਿਜਿਕਸ ਅਤੇ ਸ਼੍ਰੀਮਤੀ ਸੁਰਿੰਦਰ ਕੌਰ ਪ੍ਰਿੰਸੀਪਲ ਭੁੱਲ ਰਹੇੜੀ ਅਤੇ ਪੀਡੀਐਮ ਬਾਇਲੋਜੀ ਦੀ ਅਗਵਾਈ ਵਿੱਚ ਫਿਜਿਕਸ ਵਿਸ਼ੇ ਦਾ ਅਤੇ ਬਾਇਲੋਜੀ ਵਿਸ਼ੇ ਦਾ ਦੋ ਰੋਜਾ ਸੈਮੀਨਾਰ ਮੈਰੀਟੋਰੀਅਸ ਸਕੂਲ ਘਬਦਾਂ ਵਿਖੇ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਮੁੱਖ ਤੌਰ ਤੇ ਜਿਲਾ ਸਿੱਖਿਆ ਅਫਸਰ (ਸਕੈਡੰਰੀ ਸਿੱਖਿਆ) ਸ਼੍ਰੀਮਤੀ ਤਰਵਿੰਦਰ ਕੌਰ ਅਤੇ ਪ੍ਰਿੰਸੀਪਲ ਨਦਾਮਪੁਰ ਸਰਦਾਰ ਪਰਮਮਲ ਸਿੰਘ ਤੇਜਾ ਹਾਜ਼ਰ ਹੋਏ। ਜਿਲਾ ਸਿੱਖਿਆ ਅਫਸਰ( ਸੈਕੰਡਰੀ ਸਿੱਖਿਆ )ਸ਼੍ਰੀਮਤੀ ਤਰਵਿੰਦਰ ਕੌਰ ਨੇ ਆਪਣੀ ਜ਼ਿੰਦਗੀ ਦੇ ਤਜੁਰਬੇ ਫਿਜਿਕਸ ਅਤੇ ਬਾਇਲੋਜੀ ਲੈਕਚਰਾਰਜ ਨਾਲ ਸਾਂਝੇ ਕੀਤੇ ਅਤੇ ਕਿਹਾ ਕਿ ਫਿਜਿਕਸ ਅਤੇ ਬਾਇਲੋਜੀ ਇਕ ਬਹੁਤ ਹੀ ਮਹੱਤਵਪੂਰਨ ਅਤੇ ਰੌਚਕ ਵਿਸ਼ੇ ਹਨ। ਇਸ ਸੈਮੀਨਾਰ ਵਿੱਚ ਵੱਖ-ਵੱਖ ਸਕੂਲਾਂ ਤੋਂ ਤਕਰੀਬਨ 45 ਅਧਿਆਪਕਾਂ ਨੇ ਭਾਗ ਲਿਆ। ਇਸ ਸੈਮੀਨਾਰ ਵਿੱਚ ਵੱਖ-ਵੱਖ ਮਾਸਟਰ ਟਰੇਨਰਜ ਨੇ ਫਿਕਸ ਦੇ ਬਾਇਆਲੋਜੀ ਵਿਸ਼ੇ ਦੀ ਰੌਚਕ ਭਰਪੂਰ ਤੇ ਸਿੱਖਿਆ ਦਾਇਕ ਜਾਣਕਾਰੀ ਪ੍ਰਦਾਨ ਕੀਤੀ। ਇਹਨਾਂ ਨੇ ਵੱਖ-ਵੱਖ ਟੀਟਿੰਗ ਏਡਜ ਵਰਤ ਕੇ ਵਿਸ਼ੇ ਨੂੰ ਹੋਰ ਰੋਚਕ ਬਣਾਇਆ।ਸਮੂਹ ਅਧਿਆਪਕ ਸਾਹਿਬਾਨਾਂ ਨੇ ਵੀ ਦਿੱਤੇ ਗਏ ਵਿਸ਼ਿਆਂ ਨੂੰ ਬਾਖੂਬੀ ਨਾਲ ਸਮਝਾਇਆ।

   
  
  ਮਨੋਰੰਜਨ


  LATEST UPDATES











  Advertisements