View Details << Back

ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਬਣੇ ਸੁਖਮਨ ਸਿੰਘ ਬਾਲਦੀਆ

ਭਵਾਨੀਗੜ (ਯੁਵਰਾਜ ਹਸਨ):ਬੀਤੇ ਦਿਨੀ ਪਿੰਡ ਬਾਲਦ ਖੁਰਦ ਵਿਖੇ ਸਰਬਸੰਮਤੀ ਨਾਲ ਯੁਵਕ ਸੇਵਾਵਾਂ ਕਲੱਬ ਦੀ ਚੋਣ ਕੀਤੀ ਗਈ ਜਿਸ ਵਿੱਚ 25 ਨਵੇਂ ਮੈਂਬਰ ਸ਼ਾਮਿਲ ਕੀਤੇ ਗਏ ਅਤੇ ਸਾਰੇ ਮੈਂਬਰ ਸਹਿਬਾਨਾਂ ਨੇ ਸਰਬਸੰਮਤੀ ਨਾਲ ਆਮ ਆਦਮੀ ਪਾਰਟੀ ਦੇ ਯੂਥ ਆਗੂ ਸੁਖਮਨ ਸਿੰਘ ਬਾਲਦੀਆ ਨੂੰ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ । ਇਹ ਮੀਟਿੰਗ ਪਿੰਡ ਦੇ ਸਰਪੰਚ ਮਾਤਾ ਅੰਗਰੇਜ਼ ਕੌਰ ਅਗਵਾਈ ਹੇਠ ਹੋਈ ਜਿਸ ਵਿੱਚ ਸਾਬਕਾ ਸਰਪੰਚ ਚਮਕੌਰ ਸਿੰਘ ਸਰਪ੍ਰਸਤ, ਤਰਸੇਮ ਸਿੰਘ ਤੂਰ ਸਲਾਹਕਾਰ, ਮਿੱਠੂ ਸਿੰਘ ਨੂੰ ਸਰਪ੍ਰਸਤ, ਸਾਹਿਬਜੋਤ ਤੇਜੇ ਨੂੰ ਮੀਤ ਪ੍ਰਧਾਨ, ਗਗਨਦੀਪ ਸਿੰਘ ਨੂੰ ਸਕੱਤਰ, ਅਮਨ ਤੇਜੇ ਨੂੰ ਲੇਖਾਕਾਰ, ਜਗਦੇਵ ਸਿੰਘ ਨੂੰ ਸਲਾਹਕਾਰ,ਕਰਮਜੀਤ ਕੰਮਾ ਨੂੰ ਸਲਾਹਕਾਰ, ਸੰਦੀਪ ਸਿੰਘ ਸੀਪਾ ਨੂੰ ਸਲਾਹਕਾਰ ਲਗਾਇਆ ਗਿਆ। ਇਸ ਤੋਂ ਇਲਾਵਾ ਸੋਹਲ ਤੇਜੇ (ਮੈਂਬਰ) ਬਲਦੀਪ ਤੇਜੇ (ਮੈਂਬਰ) ਫੌਜੀ ਨੰਬਰਦਾਰ (ਮੈਂਬਰ) ਸੁਖਚੈਨ ਸਿੰਘ (ਮੈਂਬਰ) ਅਮਨਦੀਪ ਸਿੰਘ (ਮੈਂਬਰ) ਬਲਜੀਤ ਸਿੰਘ ਤੂਰ (ਮੈਂਬਰ) ਗਗਨਦੀਪ ਸੋਹੀ (ਮੈਂਬਰ), ਜਸ਼ਨਪ੍ਰੀਤ ਸਿੰਘ ਜੱਸੀ (ਮੈਂਬਰ), ਪਰਮਜੀਤ ਪੰਮਾ (ਮੈਂਬਰ), ਸਾਹਿਬਪ੍ਰੀਤ ਸਿੰਘ(ਮੈਂਬਰ) ਅਮਰੀਕ ਸਿੰਘ (ਮੈਂਬਰ) ਪਰਦੀਪ ਸਿੰਘ (ਮੈਂਬਰ), ਪ੍ਰਭਜੋਤ ਸਿੰਘ (ਮੈਂਬਰ) ਸਤਵੀਰ ਸਿੰਘ (ਮੈਂਬਰ) ਗੁਰਮੁੱਖ ਸਿੰਘ (ਮੈਂਬਰ) ਵਿਨੋਦ ਕੁਮਾਰ (ਮੈਂਬਰ) ਗੁਰਪ੍ਰੀਤ ਸਿੰਘ (ਮੈਂਬਰ), ਬਿਕਰਮ ਸਿੰਘ (ਮੈਂਬਰ) ਆਦਿ ਚੁਣੇ ਗਏ ਗੱਲਬਾਤ ਕਰਦਿਆ ਨਵ ਨਿਯੁਕਤ ਪ੍ਰਧਾਨ ਸੁਖਮਨ ਸਿੰਘ ਬਾਲਦੀਆ ਨੇ ਦੱਸਿਆ ਕਿ ਯੁਵਕ ਸੇਵਾਵਾ ਕਲੱਬ ਪਿੰਡ ਵਾਸੀਆ ਦੇ ਸਹਿਯੋਗ ਸਦਕਾ ਨਵੇ ਨੋਜਵਾਨਾ ਨੂੰ ਓੁਸਾਰੂ ਸੋਚ ਵੱਲ ਲਿਜਾਣ ਲਈ ਅਤੇ ਨਸ਼ਿਆ ਤੋ ਰਹਿਤ ਸਮਾਜ ਦੀ ਸਿਰਜਣਾ ਲਈ ਪ੍ਰਭਾਵਸ਼ਾਲੀ ਓੁਪਰਾਲਿਆ ਲਈ ਹੰਭਲਾ ਮਾਰੇਗੀ ਤਾ ਕਿ ਇੱਕ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਜਿਸ ਵਿਚ ਸਮੂਹ ਨਗਰ ਨਿਵਾਸੀਆ ਵਲੋ ਵੀ ਪੂਰਾ ਸਹਿਯੋਗ ਦਿੱਤਾ ਜਾਵੇਗਾ, ਇਸਤੋਂ ਇਲਾਵਾ ਉਨਾਂ ਕਿਹਾ ਕੇ ਜੋ ਕਲੱਬ ਦੀਆਂ ਗਤੀਵਿਧੀਆਂ ਲੰਮੇ ਸਮੇਂ ਤੋਂ ਬੰਦ ਪਈਆਂ ਹਨ ਉਨਾਂ ਨੂੰ ਸਰਕਾਰ ਦੇ ਤਾਲਮੇਲ ਸਦਕਾ ਦੁਬਾਰਾ ਸ਼ੁਰੂ ਕਰਨ ਲਈ ਓੁਪਰਾਲੇ ਕੀਤੇ ਜਾਣਗੇ।

   
  
  ਮਨੋਰੰਜਨ


  LATEST UPDATES











  Advertisements