View Details << Back

ਸਾਝੀ ਦਾਖਲਾ ਪ੍ਰੀਖਿਆ ਕਰਵਾਈ
ਸਾਥੀ ਐਪ" ਨੂੰ ਸਹੀ ਢੰਗ ਨਾਲ ਲਾਗੂ ਕਰਨ ਹਦਾਇਤਾਂ ਜਾਰੀ

ਭਵਾਨੀਗੜ (ਯੁਵਰਾਜ ਹਸਨ) ਅੱਜ ਮੈਰਿਟ ਮੈਰੀਟੋਰੀਅਸ ਸਕੂਲ ਅਤੇ ਸਕੂਲ ਆਫ ਐਮੀਨੈਂਸ ਦੀ ਸਾਂਝੀ ਦਾਖਲਾ ਪ੍ਰੀਖਿਆ ਕਰਵਾਈ ਗਈ ਇਸ ਪ੍ਰੀਖਿਆ ਵਿੱਚ ਬਹੁਤ ਸਾਰੇ ਸਕੂਲਾਂ ਨੂੰ ਸ੍ਰੀਮਤੀ ਜਸਵਿੰਦਰ ਕੌਰ ਅਸਿਸਟੈਂਟ ਡਾਇਰੈਕਟਰ ਅਤੇ ਪ੍ਰਿੰਸੀਪਲ ਸ੍ਰੀ ਪ੍ਰਵੀਨਮਨਚੰਦਾ ਜੀ ਅਤੇ ਗੁਰਮੀਤ ਸਿੰਘ ਜੀ ਨੇ ਅਤੇ ਸਪਰਨ ਸਿੰਘ ਹੈਡਮੈਸਟਰ ਨੇ ਚੈਕਿੰਗ ਕੀਤੀ ਉਨਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ੍ਹ ਵਿਖੇ ਚੈਕਿੰਗ ਦੌਰਾਨ ਬਹੁਤ ਹੀ ਵਧੀਆ ਰਿਮਾਰਕਸ ਦਿੱਤੇ। ਇਸ ਦੌਰਾਨ ਸ੍ਰੀਮਤੀ ਜਸਵਿੰਦਰ ਕੌਰ ਅਸਿਸਟੈਂਟ ਡਾਇਰੈਕਟਰ ਜੀ ਦੇ ਸੈਂਟਰ ਨੂੰ ਚੈੱਕ ਕੀਤਾ ਅਤੇ ਸਾਇੰਸ ਵਿਸ਼ੇ ਦੇ ਲੈਕਚਰਰ ਨਾਲ ਮੀਟਿੰਗ ਕੀਤੀ ਉਹਨਾਂ ਕਿਹਾ ਕਿ ਸਾਥੀ ਐਪ ਨੂੰ ਚੰਗੀ ਤਰੀਕੇ ਦੇ ਨਾਲ ਚਲਾਇਆ ਜਾਵੇ ਜਿਸ ਨਾਲ ਜੇਈ ਮੇਨ ਅਤੇ ਨੀਟ ਦੇ ਵਿਦਿਆਰਥੀਆਂ ਦੀ ਤਿਆਰੀ ਹੋ ਸਕੇ ਇਸ ਦੇ ਨਾਲ ਸ੍ਰੀ ਪ੍ਰਵੀਨ ਮਨਚੰਦਾ ਜੀ ਪ੍ਰਿੰਸੀਪਲ ਸਰਕਾਰੀ ਸਕੂਲ ਥਲੇਸ ਨੇ ਵੀ ਮੀਟਿੰਗ ਵਿੱਚ ਭਾਗ ਲਿਆ। ਸ਼੍ਰੀਮਤੀ ਜਸਵਿੰਦਰ ਕੌਰ ਨੇ ਸਾਇੰਸ ਵਿਸ਼ੇ ਦੇ ਅਧਿਆਪਕਾਂ ਨਾਲ ਮੀਟਿੰਗ ਕਰਨ ਉਪਰੰਤ ਉਨਾਂ ਸਾਇੰਸ ਲੈਕਚਰਾਰ ਨੂੰ ਸਾਥੀ ਐਪ ਨੂੰ ਚਲਾਉਣ ਦੀ ਹਦਾਇਤ ਕੀਤੀ। ਉਨਾ ਕਿਹਾ ਕਿ ਸਾਥੀ ਐਪ ਦੇ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ ਉਹ ਆਪਣੇ ਨੀਟ ਅਤੇ ਜੇਈ ਮੇਨ ਦੇ ਟੈਸਟ ਦੀ ਤਿਆਰੀ ਵਧੀਆ ਤਰੀਕੇ ਨਾਲ ਸਾਥੀ ਐਪ ਦੁਆਰਾ ਕਰ ਸਕਦੇ ਹਨ ।ਇਸ ਦੌਰਾਨ ਸ੍ਰੀ ਪ੍ਰਵੀਨ ਕੁਮਾਰ ਮਨਚਦਾ ਜੀ ਨੇ ਸਾਰੇ ਹੀ ਸਾਇੰਸ ਲੈਕਚਰ ਨਾਲ ਮੀਟਿੰਗ ਕੀਤੀ ਜਿਸ ਵਿੱਚ ਸ਼੍ਰੀਮਤੀ ਜਸਵਿੰਦਰ ਕੌਰ ਨੇ ਜਿਲਾ ਨੋਡਲ ਅਫਸਰ ਸ੍ਰੀਮਤੀ ਨਵ ਕਿਰਨ ਨੂੰ ਹਦਾਇਤਾਂ ਕੀਤੀਆਂ ਕਿ ਉਹ ਸਾਥੀ ਐਪ ਨੂੰ ਜਿਲਾ ਨੋਡਲ ਅਫਸਰ ਹੋਣ ਦੇ ਨਾਤੇ ਚੰਗੀ ਤਰ੍ਹਾਂ ਤਿਆਰੀ ਕਰਵਾਉਣ ਉਨਾ ਕਿਹਾ ਕਿ ਉਹ ਹਰ ਸਕੂਲ ਨੂੰ ਕਹਿਣ ਕਿ ਸਾਥੀ ਐਪਨੂੰ ਡਾਊਨਲੋਡ ਕਰਕੇ ਪ੍ਰੋਜੈਕਟ ਉੱਤੇ ਚਲਾਇਆ ਜਾਵੇ। ਇਸ ਦੌਰਾਨ ਪ੍ਰਿੰਸੀਪਲ ਸਰਦਾਰ ਬਲਵਿੰਦਰ ਸਿੰਘ ਨੇ ਵੀ ਕਿਹਾ ਕਿ ਸਾਥੀ ਐਪ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਹੈ। ਪ੍ਰਿੰਸੀਪਲ ਮਨਚੰਦਾ ਸਰ ਨੇ ਬਹੁਤ ਸਰਲ ਸ਼ਬਦਾਂ ਵਿੱਚ ਸਮਝਾਇਆ ਕਿ ਇਹ ਐਪ ਸਾਰੇ ਹੀ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਹੈ ਸੋ ਸਾਰੇ ਹੀ ਵਿਦਿਆਰਥੀਆਂ ਨੂੰ ਜੋ ਜੇਈ ਮੇਨ ਅਤੇ ਨੀਟ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ ਸਾਈਟ ਬਹੁਤ ਹੀ ਵਧੀਆ ਹੈ। ਸ਼੍ਰੀਮਤੀ ਜਸਵਿੰਦਰ ਕੌਰ ਅਸਿਸਟੈਂਟ ਡਾਇਰੈਕਟਰ ਐਨਸੀਆਰਟੀ ਨੇ ਕਿਹਾ ਕਿ ਇੰਨਾ ਐਪਸ ਦੁਆਰਾ ਬੱਚੇ ਬਹੁਤ ਕੁਝ ਸਿੱਖ ਸਕਦੇ ਹਨ। ਇਸ ਸਮੇਂ ਸਰਦਾਰ ਸਪਰਮ ਸਿੰਘ ਹੈਡ ਮਾਸਟਰ ਅਤੇ ਸਰਦਾਰ ਗੁਰਮੀਤ ਸਿੰਘ ਵੀ ਹਾਜਰ ਸਨ। ਇਸ ਮੌਕੇ ਸ੍ਰੀਮਤੀ ਜਸਵਿੰਦਰ ਕੌਰ ਨੇ ਸਾਇੰਸ ਵਿਸ਼ੇ ਦੇ ਅਧਿਆਪਕਾਂ ਦੀ ਮੀਟਿੰਗ ਲਈ ਅਤੇ ਉਨਾਂ ਨੂੰ ਸਾਥੀ ਐਪ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਸ਼੍ਰੀਮਤੀ ਜਸਵਿੰਦਰ ਕੌਰ ਨੇ ਸਕੂਲ ਦੇ ਬਾਇਲੋਜੀ ਦੇ ਲੈਕਚਰਾਰ ਸ੍ਰੀਮਤੀ ਨਵ ਕਿਰਨ ਨੂੰ ਮੀਟਿੰਗ ਵਿੱਚ ਦੱਸਿਆ ਕਿ ਤੁਸੀਂ ਜ਼ਿਲਾ ਸਿੱਖਿਆ ਨੋਡਲ ਅਫਸਰ ਹੋ ਅਤੇ ਤੁਸੀਂ ਆਪਣੇ ਤਰੀਕੇ ਨਾਲ ਇਸ ਕੰਮ ਨੂੰ ਨੇਪਰੇ ਚੜਨਾ ਹੈ ਇਹ ਜਾਣਕਾਰੀ ਹਰਵਿੰਦਰ ਪਾਲ (ਮੋਤੀ ਮਾਸਟਰ) ਲੈਕਚਰਾਰ ਫਿਜਕਸ ਨੇ ਸਾਂਝੀ ਕੀਤੀ।


   
  
  ਮਨੋਰੰਜਨ


  LATEST UPDATES











  Advertisements