View Details << Back

ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਦਾ ਨਤੀਜਾ 100% ਰਿਹਾ

ਭਵਾਨੀਗੜ੍ਹ, 13 ਮਈ (ਗੁਰਵਿੰਦਰ ਸਿੰਘ) : ਵਿਦਿਆਰਥੀ ਜੀਵਨ ਵਿਚ ਅਕਾਦਮਿਕ ਪੜ੍ਹਾਈ ਦਾ ਮਹੱਤਵਪੂਰਨ ਸਥਾਨ ਹੈ। ਪੜ੍ਹਾਈ ਵਿਦਿਆਰਥੀ ਜੀਵਨ ਵਿਚ ਆਪਣਾ ਅਹਿਮ ਕਿਰਦਾਰ ਨਿਭਾਉਂਦੀ ਹੈ। ਇਸ ਉਦੇਸ਼ ਨੂੰ ਪੂਰਾ ਕਰਦੇ ਹੋਏ ਸੀਬੀਐਸਈ ਦੀ ਸੀਨੀਅਰ ਸੈਕੰਡਰੀ ਪ੍ਰੀਖਿਆ (AISSCE) ਵਿੱਚ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਦੇ ਵਿਦਿਆਰਥੀਆਂ ਨੇ 100% ਨਤੀਜਾ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਾਇੰਸ ਸਟਰੀਮ ਵਿੱਚੋਂ ਨਿਕੇਤ ਗਰਗ (95.6%), ਗੁਰਕੀਰਤ ਸਿੰਘ ਜਵੰਦਾ (92.2%) ਅਤੇ ਕਾਮਰਸ ਸਟਰੀਮ ਵਿੱਚੋਂ ਅਰਸ਼ਦੀਪ ਸਿੰਘ (92%) ਨੇ ਉੱਚ ਸਥਾਨ ਹਾਸਲ ਕੀਤਾ। ਭਵੇਸ਼ ਕੁਮਾਰ ਗਰਗ, ਮਨਜੋਤ ਕੌਰ, ਜਸਦੀਪ ਕੌਰ ਪਰਵਿੰਦਰ ਸ਼ਰਮਾ, ਤਨੀਸ਼ਾ, ਜਤਿੰਦਰ ਸਿੰਘ, ਸ਼੍ਰੇਆ ਸੁਖੇਜ,ਜਸ਼ਨਪ੍ਰੀਤ ਕੌਰ ਨੇ 85% ਤੋਂ ਵੱਧ ਅੰਕ ਪ੍ਰਾਪਤ ਕੀਤੇ। 46 ਵਿਦਿਆਰਥੀਆਂ ਨੇ 70% ਤੋਂ ਵੱਧ ਅਤੇ ਬਾਕੀ ਵਿਦਿਆਰਥੀਆਂ ਨੇ 60% ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਿੰਸੀਪਲ ਯੋਗੇਸ਼ਵਰ ਸਿੰਘ ਬਟਿਆਲ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਇਹ ਵੀ ਕਿਹਾ ਕਿ ਸਖਤ ਮਿਹਨਤ ਹਮੇਸ਼ਾਂ ਫਲ ਦਿੰਦੀ ਹੈ। ਅਜਿਹੇ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਬਰਾਬਰ ਦਾ ਯੋਗਦਾਨ ਪਾਇਆ। ਸਕੂਲ ਪ੍ਰਬੰਧਕ ਅਨਿਲ ਮਿੱਤਲ ਅਤੇ ਸ਼੍ਰੀਮਤੀ ਆਸ਼ਿਮਾ ਮਿੱਤਲ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ।


   
  
  ਮਨੋਰੰਜਨ


  LATEST UPDATES











  Advertisements