View Details << Back

ਹੈਰੀਟੇਜ ਪਬਲਿਕ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਭਵਾਨੀਗੜ (ਯੁਵਰਾਜ ਹਸਨ) : ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸੀ. ਬੀ.ਐੱਸ .ਈ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਇਹਨਾਂ ਨਤੀਜਿਆਂ ਵਿੱਚ 19 ਵਿਦਿਆਰਥੀਆਂ ਜਿਨ੍ਹਾਂ ਵਿੱਚ ਵਿਦਿਆਰਥਣ ਨੂਰ ਨੇ (97.8%),ਅਭੀਨੂਰ ਸਿੰਘ ਚਹਿਲ ਨੇ (95.8%) , ਸ਼ਰੂਤੀ ਸ਼ਰਮਾ ਨੇ (95.8%), ਯਾਚਨਾ ਸ਼ਰਮਾ ਨੇ (95.4%), ਮਨਜੋਤ ਸਿੰਘ ਨੇ (94.2%), ਪ੍ਰਥਮ ਕੁਮਾਰ ਨੇ (93.8%), ਦੀਆ ਨੇ (93.4%) , ਕਰਮਨਵੀਰ ਸਿੰਘ ਨੇ (93%), ਅਨਮੋਲਦੀਪ ਕੌਰ ਨੇ (92.4%) ਵੰਸ਼ ਅਗਰਵਾਲ ਨੇ(92% )ਰਾਧਿਕਾ ਬਾਵਾ ਨੇ (91.8%), ਸ਼ੋਵਿਤ ਤੁਲਾਨੀ ਨੇ (91.8%), ਤਰੁਨ ਨੇ(91.4% ),ਮੁਸਕਾਨ ਸ਼ਰਮਾ ਨੇ (91%) ,ਅਰਸ਼ਪ੍ਰੀਤ ਕੌਰ ਨੇ (90.8%) ਦੀਪ ਹਰਕਵਲ ਸਿੰਘ ਨੇ (90.8%) ਪ੍ਰਿੰਸ ਯਾਦਵ ਨੇ (90.6%) ਅਰਮਾਨਦੀਪ ਸਿੰਘ ਨੇ (90%) ਹਰਸ਼ ਕੁਮਾਰ ਲੁਥਰਾ ਨੇ (90%) ਅੰਕ ਪ੍ਰਾਪਤ ਕੀਤੇ। 37 ਵਿਦਿਆਰਥੀਆਂ ਨੇ 80% ਤੋਂ ਵੱਧ ਅਤੇ 40 ਵਿਦਿਆਰਥੀਆਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ, ਅਧਿਆਪਕਾਂ ਅਤੇ ਮਾਤਾ -ਪਿਤਾ ਦਾ ਨਾਂ ਰੁਸ਼ਨਾਇਆ। ਸਫਲਤਾ ਦੀ ਇਸੇ ਲੜੀ ਦੇ ਤਹਿਤ 13 ਵਿਦਿਆਰਥੀਆਂ ਨੇ ਪੰਜਾਬੀ ਵਿੱਚੋਂ 100 ਅੰਕ ਪ੍ਰਾਪਤ ਕਰਕੇ ਨਤੀਜਿਆਂ ਨੂੰ ਚਾਰ ਚੰਨ ਲਗਾ ਦਿੱਤੇ। ਵਿਦਿਆਰਥਣ ਨੂਰ ਨੇ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਅਤੇ ਆਈ.ਟੀ ਵਿਸ਼ੇ ਵਿੱਚੋਂ ਵੀ 100 ਅੰਕ ਪ੍ਰਾਪਤ ਕਰਕੇ ਨਾਮਣਾ ਖੱਟਿਆ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਸ੍ਰੀਮਤੀ ਆਸ਼ਿਮਾ ਮਿੱਤਲ ਅਤੇ ਸਕੂਲ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਨੇ ਵਿਦਿਆਰਥੀਆਂ ਦੀ ਇਸ ਸਫ਼ਲਤਾ ਦਾ ਸਿਹਰਾ ਮਾਤਾ-ਪਿਤਾ ਦੇ ਸਹਿਯੋਗ ਅਤੇ ਸਕੂਲ ਤੇ ਅਧਿਆਪਕਾਂ ਦੀ ਮਿਹਨਤ ਨੂੰ ਦਿੱਤਾ ਜਿਸ ਸਦਕਾ ਵਿਦਿਆਰਥੀਆਂ ਨੇ ਐਨੇ ਵਧੀਆ ਨਤੀਜੇ ਪ੍ਰਾਪਤ ਕੀਤੇ।

   
  
  ਮਨੋਰੰਜਨ


  LATEST UPDATES











  Advertisements