View Details << Back

ਭੱਟੀਵਾਲ ਕਲਾਂ ਦਾ ਦਸਵੀਂ ਅਤੇ ਬਾਰਵੀਂ ਦਾ ਨਤੀਜਾ 100% ਰਿਹਾ

ਭਵਾਨੀਗੜ (ਭਵਾਨੀਗੜ) :
ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੱਟੀਵਾਲ ਕਲਾਂ ਦਾ ਦਸਵੀਂ ਅਤੇ ਬਾਰਵੀਂ ਦਾ ਬੋਰਡ ਨਤੀਜਾ 100% ਰਿਹਾ ਹੈ। ਦਸਵੀਂ ਕਲਾਸ ਦੀਆਂ ਸਕੂਲ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਕ੍ਰਮਵਾਰ ਅਰਸ਼ਦੀਪ ਸ਼ਰਮਾ 621/650(95.53%), ਜਸਮੀਨ ਕੌਰ 611/650(94%), ਸੁਮਨਪ੍ਰੀਤ ਕੌਰ 580/650(89.23%) ਨੇ ਪ੍ਰਾਪਤ ਕੀਤੀਆਂ। ਬਾਰ੍ਹਵੀਂ ਵਿੱਚੋਂ ਵੀ ਪਹਿਲੀਆਂ ਤਿੰਨ ਪੁਜੀਸ਼ਨਾਂ ਕ੍ਰਮਵਾਰ ਨਵਜੋਤ ਕੌਰ 88.60%, ਮਨੀ ਕੌਰ 88%, ਗੁਰਪ੍ਰੀਤ ਕੌਰ ਨੇ 84.40% ਅੰਕ ਪ੍ਰਾਪਤ ਕਰਕੇ ਕੀਤੀਆਂ। ਸਕੂਲ ਪ੍ਰਿੰਸੀਪਲ ਸ੍ਰੀਮਤੀ ਕਰਮਜੀਤ ਕੌਰ ਵਲੋਂ ਸਾਰੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ । ਉਹਨਾਂ ਨੇ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੀ ਸਲਾਹ ਦਿੰਦੇ ਹੋਏ ਉਹਨਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥਣਾਂ ਦੀ ਇਸ ਕਾਰਗੁਜਾਰੀ ਦਾ ਸਿਹਰਾ ਜਿਲ੍ਹਾ ਸਿੱਖਿਆ ਅਫਸਰ ਤਰਵਿੰਦਰ ਕੌਰ ਦੀ ਲਗਾਤਾਰ ਪ੍ਰੇਰਨਾ ਅਤੇ ਵਿਦਿਆਰਥਣਾਂ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਨੂੰ ਜਾਂਦਾ ਹੈ।


   
  
  ਮਨੋਰੰਜਨ


  LATEST UPDATES











  Advertisements