View Details << Back

ਆਦਰਸ਼ ਸਕੂਲ ਬਾਲਦ ਖੁਰਦ ਵਿਖੇ ਮੈਨੇਜਮੈਟ ਕਮੇਟੀ ਦੀ ਚੋਣ
ਹਰਪ੍ਰੀਤ ਕੋਰ ਸਰਬ ਸੰਮਤੀ ਨਾਲ ਕਮੇਟੀ ਦੇ ਚੇਅਰਮੈਨ ਬਣੇ

ਭਵਾਨੀਗੜ (ਗੁਰਵਿੰਦਰ ਸਿੰਘ) ਪਿੰਡ ਬਾਲਦ ਖੁਰਦ ਦੇ ਆਦਰਸ਼ ਸਕੂਲ ਵਿੱਖੇ ਨਵੀਂ ਮੈਨੇਜਮੈਂਟ ਕਮੇਟੀ ਦੀ ਚੋਣ ਕੀਤੀ ਗਈ, ਨਵੀਂ ਮੈਨੇਜਮੈਂਟ ਕਮੇਟੀ ਬਾਰੇ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਯੂਥ ਪ੍ਰਧਾਨ ਸੁਖਮਨ ਸਿੰਘ ਬਾਲਦੀਆ ਨੇ ਦੱਸਿਆ ਕਿ ਆਦਰਸ਼ ਸਕੂਲ ਬਾਲਦ ਖੁਰਦ ਵਿੱਚ ਸਮੂਹ ਗ੍ਰਾਮ ਪੰਚਾਇਤ, ਬੱਚਿਆਂ ਦੇ ਮਾਪੇ, ਸਕੂਲ ਇੰਚਾਰਜ ਅਤੇ ਸਮੂਹ ਸਟਾਫ ਦੀ ਮੌਜੂਦਗੀ ਵਿੱਚ ਅਹੁਦੇਦਾਰ ਨਿਯੁਕਤ ਕੀਤੇ ਗਏ। ਜਿਸ ਵਿੱਚ ਹਰਪ੍ਰੀਤ ਕੌਰ ਚੇਅਰਮੈਨ, ਕਰਮਜੀਤ ਸਿੰਘ ਉੱਪ ਚੇਅਰਮੈਨ, ਚਮਕੌਰ ਸਿੰਘ ਸਾਬਕਾ ਸਰਪੰਚ (ਸਥਾਨਕ ਅਥਾਰਿਟੀ), ਤਰਸੇਮ ਸਿੰਘ ਤੂਰ(ਸਮਾਜ ਸੇਵੀ), ਜਮੀਲਾ ਬੇਗਮ (ਮੈਂਬਰ), ਮੇਜਰ ਸਿੰਘ (ਮੈਂਬਰ), ਗੁਰਪ੍ਰੀਤ ਸਿੰਘ (ਮੈਂਬਰ), ਹਰਜਿੰਦਰ ਸਿੰਘ (ਮੈਂਬਰ), ਗੁਰਮੇਲ ਦਾਸ(ਪੰਚਾਇਤ ਮੈਂਬਰ), ਜਸਪ੍ਰੀਤ ਕੌਰ (ਅਧਿਆਪਕ), ਅਮਨਦੀਪ ਕੌਰ (ਮੈਂਬਰ), ਸੰਦੀਪ ਕੌਰ (ਮੈਂਬਰ) ਆਦਿ ਚੁਣੇ ਗਏ। ਸਾਰੇ ਨਵ-ਨਿਯੁਕਤ ਅਹੁਦੇਦਾਰ ਸਹਿਬਾਨਾਂ ਨੇ ਸਕੂਲ ਪ੍ਰਬੰਧਾ ਨੂੰ ਇਮਾਨਦਾਰੀ ਨਾਲ ਚਲਾਉਣ ਦਾ ਅਤੇ ਦਿਨ ਰਾਤ ਸੇਵਾ ਵਿੱਚ ਹਾਜ਼ਰ ਰਹਿਣ ਦਾ ਭਰੋਸਾ ਦਿੱਤਾ।

   
  
  ਮਨੋਰੰਜਨ


  LATEST UPDATES











  Advertisements