View Details << Back

ਪਿੰਡ ਘਰਾਚੋ ਦੀ ਗ੍ਰਾਮ ਪੰਚਾਇਤ ਵੱਲੋਂ ਹਰ ਮੋਟਰ ਤੇ ਲਗਾਏ ਜਾ ਰਹੇ ਨੇ ਰੁੱਖ
ਵਾਤਾਵਰਨ ਨੂੰ ਸਾਫ ਰੱਖਣ ਦੇ ਲਈ ਪੰਜਾਬ ਵਾਸੀ ਵੀ ਕਰਨ ਇਸ ਦੀ ਸ਼ੁਰੂਆਤ : ਸਰਪੰਚ ਦਲਜੀਤ ਸਿੰਘ ਘਰਾਚੋ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਘਰਾਚੋ ਦੀ ਗ੍ਰਾਮ ਪੰਚਾਇਤ ਦੇ ਵੱਲੋਂ ਪਿੰਡ ਦੀਆਂ ਮੋਟਰਾਂ ਉੱਪਰ ਰੁੱਖ ਲਗਾਏ ਜਾ ਰਹੇ ਹਨ ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਦਲਜੀਤ ਸਿੰਘ ਘਰਾਚੋ ਦੇ ਵੱਲੋਂ ਦੱਸਿਆ ਗਿਆ ਕਿ ਸਾਡੇ ਪਿੰਡ ਦੇ ਵਿੱਚ ਕੁੱਲ 750 ਮੋਟਰਾਂ ਹਨ ਜਿਹਦੇ ਵਿੱਚੋਂ ਪਿੰਡ ਦੇ ਨੌਜਵਾਨ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਮੋਟਰ ਉੱਤੇ ਰੁੱਖ ਲਗਾਏ ਜਾ ਰਹੇ ਹਨ ਜਿਨਾਂ ਵਿੱਚੋਂ 300 ਦੇ ਕਰੀਬ ਮੋਟਰਾਂ ਉੱਪਰ ਰੁੱਖ ਲੱਗ ਗਏ ਹਨ ਜਿਸ ਚ ਛਾਂ ਦੇਣ ਵਾਲੇ ਰੁੱਖ ਅਤੇ ਫਲਾਂ ਵਾਲੇ ਰੁੱਖ ਲਗਾਏ ਜਾ ਰਹੇ ਹਨ ਅਤੇ ਉਹਨਾਂ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਜਿਨਾਂ ਦੇ ਸਹਿਯੋਗ ਦੇ ਨਾਲ ਇਹ ਉਪਰਾਲੇ ਨੂੰ ਹੋਰ ਵੀ ਮਜਬੂਤ ਕੀਤਾ ਜਾ ਰਿਹਾ ਹੈ। ਇਸ ਮੌਕੇ ਉਹਨਾਂ ਹੋਰਾਂ ਪਿੰਡਾਂ ਦੀ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਪਿੰਡ ਦੇ ਵਿੱਚ ਅਜਿਹਾ ਉਪਰਾਲਾ ਕਰਨ ਜਿਸ ਨਾਲ ਵਾਤਾਵਰਨ ਨੂੰ ਬਚਾਇਆ ਜਾ ਸਕੇ।

   
  
  ਮਨੋਰੰਜਨ


  LATEST UPDATES











  Advertisements