View Details << Back

ਜਿਲਾ ਪ੍ਰਧਾਨ ਦੀ ਨਿਯੁਕਤੀ ਲਈ ਕਾਗਰਸੀ ਹਾਈਕਮਾਡ ਵਲੋ ਆਗੂਆਂ ਅਤੇ ਵਰਕਰਾ ਨਾਲ ਇਕੱਰਤਾ
ਏ ਸੀ ਕਮਰਿਆ ਚ ਬੈਠਕੇ ਨਹੀ ਪਾਰਟੀ ਵਰਕਰਾ ਦੀ ਰਾਏ ਤੇ ਬਣਨਗੇ ਜਿਲਾ ਪ੍ਰਧਾਨ : ਜਾਂਗੜ

ਭਵਾਨੀਗੜ (ਗੁਰਵਿੰਦਰ ਸਿੰਘ) ਅੱਜ ਇੱਥੇ ਰਾਜਸਥਾਨ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਪਾਰਟੀ ਜ਼ਿਲ੍ਹਾ ਸੰਗਰੂਰ ਦੇ ਅਬਜਰਵਰ ਜਗਦੀਸ਼ ਚੰਦਰ ਜਾਂਗੜ ਵੱਲੋਂ ਸਬ ਡਵੀਜ਼ਨ ਭਵਾਨੀਗੜ੍ਹ ਦੇ ਪਾਰਟੀ ਵਰਕਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਅਬਜਰਵਰ ਜਗਦੀਸ਼ ਚੰਦਰ ਜਾਂਗੜ ਨੇ ਕਿਹਾ ਕਿ ਦੇਸ਼ ਅੰਦਰ ਕੁੱਝ ਗਲਤ ਰਾਜਨੀਤਿਕ ਫੈਸਲਿਆਂ ਕਾਰਨ ਕਈ ਸੂਬਿਆਂ ਅੰਦਰ ਕਾਂਗਰਸ ਦੀ ਸਰਕਾਰ ਨਹੀਂ ਬਣ ਸਕੀ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਘਾਟ ਕਾਰਨ ਚੋਣਾਂ ਦੌਰਾਨ ਪਾਰਟੀ ਦੇ ਹੱਕ ਵਿੱਚ ਪੂਰੀ ਹਵਾ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਦੀ ਸਰਕਾਰ ਨਹੀਂ ਬਣ ਸਕੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਾਂਗਰਸ ਪਾਰਟੀ ਕੋਈ ਵੀ ਸਿਆਸੀ ਫੈਸਲਾ ਦਿੱਲੀ ਜਾਂ ਚੰਡੀਗੜ੍ਹ ਤੋਂ ਕਰਨ ਦੀ ਥਾਂ ਪਾਰਟੀ ਵਰਕਰਾਂ ਦੀ ਸਲਾਹ ਅਨੁਸਾਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਵਿੱਚ ਹੜ੍ਹਾਂ ਨਾਲ ਭਾਰੀ ਨੁਕਸਾਨ ਹੋਇਆ ਹੈ। ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਬੀਆ ਨੇ ਜ਼ਿਲ੍ਹਾ ਅਬਜਰਵਰ ਜਾਂਗੜ ਦਾ ਸਵਾਗਤ ਕੀਤਾ। ਬਾਅਦ ਵਿੱਚ ਜਗਦੀਸ਼ ਚੰਦਰ ਜਾਂਗੜ ਵੱਲੋਂ ਇਲਾਕੇ ਦੇ ਇਕੱਲੇ ਇਕੱਲੇ ਵਰਕਰ ਨੂੰ ਕਮਰੇ ਵਿੱਚ ਬੁਲਾ ਕੇ ਉਨ੍ਹਾਂ ਤੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੁਝਾਅ ਲਏ ਗਏ।
ਇਸ ਮੌਕੇ ਸਾਬਕਾ ਵਿਧਾਇਕ ਰੁਪਿੰਦਰ ਕੌਰ ਰੂਬੀ, ਰਣਜੀਤ ਸਿੰਘ ਤੂਰ, ਗੁਰਦੀਪ ਸਿੰਘ ਘਰਾਚੋਂ, ਮਨਜੀਤ ਸਿੰਘ ਸੋਢੀ, ਵਰਿੰਦਰ ਕੁਮਾਰ ਪੰਨਵਾਂ, ਗੁਰਪ੍ਰੀਤ ਸਿੰਘ ਕੰਧੋਲਾ, ਜਗਤਾਰ ਨਮਾਦਾ,ਬਲਵਿੰਦਰ ਸਿੰਘ ਪੂਨੀਆ.ਗੋਗੀ ਨਰੈਣਗੜ ਆਦਿ ਆਗੂ ਹਾਜਰ ਸਨ।


   
  
  ਮਨੋਰੰਜਨ


  LATEST UPDATES











  Advertisements