View Details << Back

ਕੇਦਰੀ ਪ੍ਰੋਜੈਕਟਾ ਕਾਰਨ ਭਵਾਨੀਗੜ ਸ਼ਹਿਰ ਨੂੰ ਮਿਲੀਆ ਸੋਗਾਤਾਂ ਸ਼ਲਾਘਾਯੋਗ :ਤੂਰ
ਭਾਜਪਾ ਸਰਕਾਰ ਵੱਲੋਂ 22.17 ਕਰੋੜ ਦੀ ਲਾਗਤ ਨਾਲ ਹੋ ਰਿਹਾ ਭਵਾਨੀਗੜ ਸ਼ਹਿਰ ਦਾ ਵਿਕਾਸ : ਜਗਦੀਪ ਸਿੰਘ ਤੂਰ

ਭਵਨੀਗੜ (ਗੁਰਵਿੰਦਰ ਸਿੰਘ)ਭਾਜਪਾ ਦੇ ਸੀਨੀਅਰ ਆਗੂ ਜਗਦੀਪ ਸਿੰਘ ਗੱਗੂ ਤੂਰ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆਂ ਕਿ ਭਵਾਨੀਗੜ੍ਹ ਦੇ ਨਿਵਾਸੀਆਂ ਲਈ ਕੇਂਦਰ ਦੀ ਮੋਦੀ ਜੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਇੱਕ ਵੱਡੀ ਵਿਕਾਸ ਦੀ ਸੌਗਾਤ ਦਿੱਤੀ ਗਈ ਹੈ। ₹ 22.17 ਕਰੋੜ ਦੀ ਲਾਗਤ ਨਾਲ ਭਵਾਨੀਗੜ੍ਹ ਚ 1.46 ਕਰੋੜ ਤੂਰ ਪੱਤੀ ਪਾਰਕ ਲਈ 1.021 ਕਰੋੜ ਕਾਕੜਾ ਰੋਡ ਤੇ ਪਾਰਕ ਲਈ 19.69
ਕਰੋੜ ਭਵਾਨੀਗੜ੍ਹ ਦੀ ਵਾਟਰ ਸਪਲਾਈ ਲਈ ਗੱਗੂ ਤੂਰ ਨੇ ਕਿਹਾ ਕਿ ਇਹ ਵਾਟਰ ਸਪਲਾਈ ਤੇ ਪਾਰਕ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੀ। ਗੱਗੂ ਤੂਰ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਸਭ ਤੋਂ ਮਹੱਤਵ ਪੂਰਨ ਗੱਲ ਇਹ ਹੈ ਕਿ ਇਸ ਦੀ ਪੂਰੀ ਲਾਗਤ ਕੇਂਦਰ ਸਰਕਾਰ ਵੱਲੋਂ PWD ਤੇ ਸਿਵਰੇਜ ਬੋਰਡ ਪੰਜਾਬ ਸਰਕਾਰ ਦੇ ਅਦਾਰਿਆ ਦੇ ਜ਼ਰੀਏ ਉਠਾਈ ਜਾ ਰਹੀ ਹੈ, ਇਹ ਕੇਂਦਰ ਸਰਕਾਰ ਦੀ ਭਵਾਨੀਗੜ੍ਹ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮਹੱਤਵਪੂਰਨ ਵਿਕਾਸੀ ਕਦਮ ਲਈ ਗੱਗੂ ਤੂਰ ਵੱਲੋਂ ਕੇਂਦਰ ਸਰਕਾਰ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੇ ਅਰਬਨ ਡਿਵੈਲਪਮੈਂਟ ਮਨਿਸਟਰ ਮਨੋਹਰ ਲਾਲ ਖੱਟੜ ਦਾ ਧੰਨਵਾਦ ਕੀਤਾ ਗਿਆ।


   
  
  ਮਨੋਰੰਜਨ


  LATEST UPDATES











  Advertisements