View Details << Back

ਭਗਵੰਤ ਮਾਨ ਸਰਕਾਰ ਅਤੇ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ
ਡੇਰਾ ਬੱਲਾ ਨੇੜੇ ਸ੍ਰੀ ਗੁਰੂ ਰਵੀਦਾਸ ਜੀ ਗੁਰਬਾਣੀ ਅਧਿਅੇਨ ਸੈਟਰ ਲਈ ਸਰਕਾਰ ਨੇ ਖਰੀਦੀ ਜਮੀਨ : ਪ੍ਰਧਾਨ ਬਿਕਰਮਜੀਤ

ਭਵਾਨੀਗੜ (ਗੁਰਵਿੰਦਰ ਸਿੰਘ) ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੇ 649 ਵੇ ਦਿਹਾੜਿਆ ਨੂੰ ਸਮਰਪਿਤ ਹੋ ਰਹੇ ਧਾਰਮਿਕ ਸਮਾਗਮਾ ਵਿਚ ਸੂਬਾ ਸਰਕਾਰ ਅਤੇ ਕੇਦਰ ਸਰਕਾਰ ਵਲੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਤੇ ਜਿਥੇ ਸੰਗਤਾ ਗੱਦ ਗੱਦ ਹੋਈਆ ਪਈਆ ਨੇ ਓੁਥੇ ਹੀ ਪਿਛਲੇ ਦਿਨੀ ਹੀ ਪੰਜਾਬ ਸਰਕਾਰ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਲੋ ਦਿੱਤੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੇ 649 ਵੇ ਦਿਹਾੜਿਆ ਨੂੰ ਸਮਰਪਿਤ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੀ ਗੁਰਬਾਣੀ ਅਧਿਅੇਨ ਸੈਟਰ ਲਈ ਸਾਡੇ ਦਸ ਏਕੜ ਜਮੀਨ ਜੋ ਕਿ ਤਕਰੀਬਨ ਅੱਠ ਕਰੋੜ ਦੀ ਲਾਗਤ ਨਾਲ ਪੰਜਾਬ ਸਰਕਾਰ ਵਲੋ ਖਰੀਦ ਕੀਤੀ ਗਈ ਹੈ ਤੇ ਗੁਰਬਾਣੀ ਅਧਿਅੇਨ ਸੈਟਰ ਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਓੁਧਘਾਟਨ ਕਰਨਗੇ। ਜਿਸ ਨੂੰ ਲੈਕੇ ਪ੍ਰਧਾਨ ਬਿਕਰਮਜੀਤ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕੀਤਾ ਜਿੰਨਾ ਨੇ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦਾ 649 ਵੇਂ ਸਮਾਗਮਾ ਚ ਵੱਧ ਚੜਕੇ ਹਿੱਸਾ ਲੈਣ ਦੀ ਗੱਲ ਕੀਤੀ। ਪ੍ਰਧਾਨ ਬਿਕਰਮਜੀਤ ਸਿੰਘ ਨੇ ਕਿਹਾ ਕਿ ਸੰਗਤਾ ਵੱਧ ਤੋ ਵੱਧ ਹੂੰਮ ਹੂੰਮਾ ਕੇ ਇਹਨਾ ਦਿਹਾੜਿਆ ਨੂੰ ਸ਼ਰਧਾ ਨਾਲ ਮਨਾਵੇ। ਓੁਹਨਾ ਦੱਸਿਆ ਕਿ ਇੱਕ ਫਰਵਰੀ ਨੂੰ ਡੇਰਾ ਬੱਲਾ ਵਿਖੇ ਹੋ ਰਹੇ ਧਾਰਮਿਕ ਸਮਾਗਮਾ ਵਿਚ ਜਿਥੇ ਨਰਿੰਦਰ ਮੋਦੀ ਸ਼ਾਮਲ ਹੋਣਗੇ ਓੁਥੇ ਹੀ ਜਿਲਾ ਸੰਗਰੂਰ ਤੋ ਵੀ ਓੁਹਨਾ ਦੀਆ ਟੀਮਾ ਵੀ ਡੇਰਾ ਬੱਲਾ ਵਿਖੇ ਪਹੁੰਚਣ ਗੀਆ ਅਤੇ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੇ ਇਹਨਾ ਧਾਰਮਿਕ ਸਮਾਗਮਾ ਵਿਚ ਸ਼ਾਮਲ ਹੋਣਗੀਆ।

   
  
  ਮਨੋਰੰਜਨ


  LATEST UPDATES











  Advertisements