View Details << Back

C.M ਸਾਥੀਆਂ ਦਾ ਰੱਖਦੇ ਹਨ ਖਾਸ ਖਿਆਲ, ਬਜ਼ੁਰਗ ਵਰਕਰ ਨੇ ਜਤਾਈ ਇੱਛਾ ਤਾਂ ਮਿਲਣ ਪੁੱਜੇ ਪਿੰਡ

ਬਿਹਾਰ ਦੇ ਮੁੱਖਮੰਤਰੀ ਨਿਤੀਸ਼ ਕੁਮਾਰ ਸ਼ੁੱਕਰਵਾਰ ਨੂੰ ਛਪਰਾ ਦੇ ਮਡੌਰਾ 'ਚ ਪੁੱਜੇ ਹਨ। ਨਿਤੀਸ਼ ਕੁਮਾਰ ਇੱਥੇ ਰਾਜਨੀਤੀ ਨਾਲ ਜੁੜੇ ਕਿਸੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਨਹੀਂ ਸਗੋਂ ਆਪਣੇ 90 ਸਾਲਾਂ ਬੀਮਾਰ ਬਜ਼ੁਰਗ ਵਰਕਰ ਰਾਜੇਂਦਰ ਸਿੰਘ ਨੂੰ ਮਿਲਣ ਪੁੱਜੇ ਹਨ।
ਜਾਣਕਾਰੀ ਮੁਤਾਬਕ ਜਦਯੂ ਬਲਾਕ ਪ੍ਰਧਾਨ ਗਾਮਾ ਸਿੰਘ ਨਾਲ ਮੁਲਾਕਾਤ ਕਰਨ ਦੌਰਾਨ ਮੁੱਖਮੰਤਰੀ ਨੇ ਉਨ੍ਹਾਂ ਦੇ ਪਿਤਾ ਦਾ ਹਾਲ ਪੁੱਛਿਆ। ਉਨ੍ਹਾਂ ਨੇ ਦੱਸਿਆ ਕਿ ਪਿਤਾ ਬੀਮਾਰ ਹਨ। ਘਰ ਆਉਣ 'ਤੇ ਗਾਮਾ ਸਿੰਘ ਨੇ ਪਿਤਾ ਤੋਂ ਮੁੱਖਮੰਤਰੀ ਮੋਬਾਇਲ 'ਤੇ ਗੱਲ ਕਰਵਾਈ। ਗੱਲਬਾਤ ਦੌਰਾਨ ਪ੍ਰਧਾਨ ਦੇ ਪਿਤਾ ਰਾਜੇਂਦਰ ਸਿੰਘ ਨੇ ਮੁੱਖਮੰਤਰੀ ਨਾਲ ਮਿਲਣ ਦੀ ਇੱਛਾ ਜਤਾਈ।
ਇਸ 'ਤੇ ਨਿਤੀਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਮਡੌਰਾ ਦੇ ਧੇਨੁਕੀ ਚੌਕ ਸਥਿਤ ਉਨ੍ਹਾਂ ਦੇ ਪਿੰਡ ਘਰ ਪੁੱਜਣ ਦਾ ਪ੍ਰੋਗਰਾਮ ਬਣਾਇਆ। ਇਸ ਪ੍ਰੋਗਰਾਮ ਦੇ ਬਾਰੇ 'ਚ ਮੁੱਖਮੰਤਰੀ ਨੇ ਵੀਰਵਾਰ ਨੂੰ ਜ਼ਿਲਾ ਪ੍ਰਸ਼ਾਸਨ ਨੂੰ ਸੂਚਿਤ ਕਰਵਾਇਆ ਸੀ। ਰਾਜੇਂਦਰ ਸਿੰਘ ਸਮਤਾ ਪਾਰਟੀ ਦੇ ਸਮੇਂ ਤੋਂ ਨਿਤੀਸ਼ ਕੁਮਾਰ ਦੇ ਸਹਿਯੋਗੀ ਰਹੇ ਹਨ ਅਤੇ ਉਹ ਮਡੌਰਾ ਦੇ ਬਲਾਕ ਪ੍ਰਧਾਨ ਰਹਿ ਚੁੱਕੇ ਹਨ।


   
  
  ਮਨੋਰੰਜਨ


  LATEST UPDATES











  Advertisements