View Details << Back

ਕੈਲਗਰੀ 'ਚ 22 ਸਾਲਾ ਕੁੜੀ ਨੂੰ ਮਾਰਨ ਵਾਲੇ ਪ੍ਰੇਮੀ ਨੂੰ ਪੁਲਸ ਨੇ ਮਾਰੀਆਂ ਗੋਲੀਆਂ

ਕੈਲਗਰੀ— ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਬੀਤੇ ਐਤਵਾਰ ਨੂੰ ਇਕ 22 ਸਾਲਾ ਕੁੜੀ ਦੀ ਲਾਸ਼ ਮਿਲੀ ਸੀ। ਕੁੜੀ ਦਾ ਨਾਂ ਐਲ ਡਿਬ ਨਾਦੀਆ ਸੀ। ਨਾਦੀਆ ਦੀ ਮੌਤ ਦੇ ਸੰਬੰਧ ਵਿਚ 21 ਸਾਲਾ ਐਡਮ ਬੇਤਹਾਰ ਦੀ ਕੈਨੇਡਾ 'ਚ ਪੁਲਸ ਵਲੋਂ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਬੀਤੇ ਵੀਰਵਾਰ ਦੀ ਸ਼ਾਮ ਨੂੰ ਐਡਮ ਨੂੰ ਕੈਨੇਡੀਅਨ ਪੁਲਸ ਵਲੋਂ ਗੋਲੀਆਂ ਮਾਰੀਆਂ ਗਈਆਂ। ਸੂਤਰਾਂ ਮੁਤਾਬਕ ਪੱਛਮੀ ਐਡਮਿੰਟਨ 'ਚ ਪੁਲਸ ਵਲੋਂ ਉਸ ਨੂੰ ਗੋਲੀਆਂ ਮਾਰੀਆਂ ਗਈਆਂ। ਦਰਅਸਲ ਐਡਮ ਦਾ ਪੁਲਸ ਨੇ ਪਿਛਾ ਕੀਤਾ, ਉਹ ਆਪਣੀ ਕਾਰ 'ਚ ਸਵਾਰ ਸੀ। ਉਸ ਨੇ ਕਾਰ ਨਹੀਂ ਰੋਕੀ ਅਤੇ ਮਜਬੂਰਨ ਪੁਲਸ ਨੂੰ ਗੋਲੀਆਂ ਚਲਾਉਣੀਆਂ ਪਈਆਂ।

   
  
  ਮਨੋਰੰਜਨ


  LATEST UPDATES











  Advertisements